ਹੁਣੇ ਆਈ ਤਾਜਾ ਵੱਡੀ ਖਬਰ
ਆਏ ਦਿਨ ਕੋਈ ਨਾ ਕੋਈ ਸੜਕੀ ਹਾਦਸਾ ਵਾਪਰਦਾ ਹੈ, ਜੌ ਪਰਿਵਾਰਾਂ ਨੂੰ ਉਹਨਾਂ ਦੇ ਆਪਣੀਆਂ ਤੌ ਦੂਰ ਕਰ ਜਾਂਦਾ ਹੈ। ਨਿੱਤ ਦਿਨ ਵਾਪਰਦੇ ਇਹ ਹਾਦਸੇ ਬੇਹੱਦ ਭਿਆਨਕ ਅਤੇ ਡਰਾਵਣੇ ਹੁੰਦੇ ਨੇ ਜੌ ਰੂਹ ਕੰਬਾ ਦਿੰਦੇ ਨੇ। ਹੁਣ ਫਿਰ ਇਕ ਅਜਿਹਾ ਹਾਦਸਾ ਵਾਪਰਿਆ ਹੈ ਜਿਸਨੇ ਇੱਕ ਦੀ ਜਾਨ ਲੈ ਲਈ ਅਤੇ ਇੱਕ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ। ਪੰਜਾਬ ਦੀਆਂ ਸੜਕਾਂ ਤੇ ਆਏ ਦਿਨ ਹੀ ਅਜਿਹੇ ਹਾਦਸੇ ਵਾਪਰਦੇ ਨੇ ਜੌ ਘਰ ਉਜਾੜ ਦਿੰਦੇ ਨੇ। ਇਹ ਹਾਦਸੇ ਕਈ ਸਵਾਲ ਖੜੇ ਕਰ ਜਾਂਦੇ ਨੇ, ਕਾਨੂੰਨ ਵਿਵਸਥਾ ਦੇ ਨਾਲ ਨਾਲ ਸਾਡੀਆਂ ਆਪਣੀਆਂ ਗਲਤੀਆਂ ਦਾ ਵੀ ਸਾਨੂੰ ਅਹਿਸਾਸ ਕਰਵਾ ਜਾਂਦੇ ਨੇ।
ਅਜਿਹੀ ਮੌ-ਤ ਨੌਜਵਾਨ ਨੂੰ ਮਿਲੀ ਜਿਸ ਦੀ ਉਸਨੇ ਕਲਪਨਾ ਵੀ ਨਹੀਂ ਕੀਤੀ ਸੀ,ਇਹ ਹਾਦਸਾ ਵੇਖ ਸਭ ਦੀਆਂ ਧਾਹਾਂ ਨਿਕਲ ਗਈਆਂ।ਦਸਣਾ ਬਣਦਾ ਹੈ ਕਿ ਸਲੂਰ ਘਰਾਟ ਤੋਂ ਗੁਜਰ ਪਿੰਡ ਜਾ ਰਹੇ ਮੋਟਰਸਾਈਕਲ ਸਵਾਰਾ ਨਾਲ ਇਹ ਹਾਦਸਾ ਵਾਪਰਿਆ ਹੈ, ਜਿਸ ਚ ਇੱਕ ਦੀ ਮੌ-ਤ ਹੋ ਗਈ ਹੈ ਅਤੇ ਇੱਕ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਹੈ। ਨੌਜਵਾਨ ਵਿਆਹ ਸਮਾਗਮ ਨੂੰ ਵੇਖ ਕੇ ਵਾਪਿਸ ਆ ਰਹੇ ਸਨ ਕਿ ਰਸਤੇ ਚ ਅਵਾਰਾ ਪਸ਼ੂ ਨਾਲ ਟਕਰਾ ਗਏ ਅਤੇ ਇੱਕ ਨੂੰ ਮੋ-ਤ ਦੇ ਮੂੰਹ ਚ ਜਾਣਾ ਪਿਆ। ਆਵਾਰਾ ਪਸ਼ੂ ਨਾਲ ਟੱਕਰ ਹੋਣ ਤੋਂ ਬਾਅਦ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਨੌਜਵਾਨ ਸੜਕ ਤੇ ਲੱਗੇ ਸਾਈਨ ਬੋਰਡ ਨਾਲ ਜਾ ਟਕਰਾਏ ਜਿਸ ਤੋਂ ਬਾਅਦ ਇਹ ਭਿਆਨਕ ਹਾਦਸਾ ਵਾਪਰਿਆ।
ਹਾਦਸਾ ਵੇਖ ਸਭ ਦੀ ਰੂਹ ਕੰਬ ਗਈ ਕਿਉਂਕਿ ਮੌਕੇ ਤੇ ਇੱਕ ਨੌਜਵਾਨ ਦੀ ਮੌ-ਤ ਹੋ ਜਾਣੀ ਅਤੇ ਇਕ ਦਾ ਗੰਭੀਰ ਰੂਪ ਚ ਜ਼ਖਮੀ ਹੋ ਜਾਣਾ ਸਭ ਲਈ ਬੇਹੱਦ ਦੁਖਦਾਈ ਸੀ।ਹਾਦਸੇ ਦੇ ਵਿੱਚ ਜਿੱਥੇ ਕੁਲਦੀਪ ਸਿੰਘ ਲਾਡੀ ਦੀ ਮੌਕੇ ਤੇ ਮੌ-ਤ ਹੋਈ ਉਥੇ ਹੀ ਜਰਨੈਲ ਸਿੰਘ ਬੇਹੱਦ ਗੰਭੀਰ ਰੂਪ ਚ ਜ਼ਖਮੀ ਹੋ ਗਿਆ। ਉਸਨੂੰ ਹਸਪਤਾਲ ਚ ਇਲਾਜ਼ ਦੇ ਲਈ ਭਰਤੀ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚਲ ਰਿਹਾ ਹੈ। ਹਾਦਸਾ ਵਾਪਰਨ ਤੋਂ ਬਾਅਦ ਪੁਲਸ ਵੀ ਮੌਕੇ ਤੇ ਪਹੁੰਚੀ ਜਿਹਨਾਂ ਵਲੋ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਪੁਲਸ ਦਾ ਕਹਿਣਾ ਹੈ ਕਿ ਉਹ ਪੋਸਟਮਾਟਮ ਕਰਕੇ ਲਾਸ਼ ਨੂੰ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦੇਣਗੇ, ਫਿਲਹਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਆਵਾਰਾ ਪਸ਼ੂ ਦੇ ਅਚਾਨਕ ਸਾਹਮਣੇ ਆਉਣ ਦੀ ਵਜਹ ਨਾਲ ਇਹ ਹਾਦਸਾ ਵਾਪਰਿਆ ਹੈ, ਜਿਸ ਚ ਇੱਕ ਦੀ ਜਾਨ ਅਤੇ ਇੱਕ ਨੂੰ ਕਾਫੀ ਸੱਟਾ ਲੱਗੀਆਂ ਨੇ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸਤੋਂ ਪਹਿਲਾਂ ਵੀ ਅਵਾਰਾ ਪਸ਼ੂਆਂ ਦੇ ਕਰਕੇ ਕਈ ਹਾਦਸੇ ਵਾਪਰ ਚੁੱਕੇ ਨੇ, ਜਿਸ ਕਾਰਨ ਕਈ ਪਰਿਵਾਰ ਉੱਜੜ ਗਏ ਨੇ, ਕਈਆਂ ਦੇ ਆਪਣੇ ਦੂਰ ਹੋ ਚੁੱਕੇ ਨੇ। ਸਰਕਾਰ ਨੂੰ ਇਹਨਾਂ ਅਵਾਰਾ ਪਸ਼ੂਆਂ ਦੇ ਵੱਲ ਖਾਸ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਅਤੇ ਇਹਨਾਂ ਦਾ ਸਥਾਈ ਹੱਲ ਕਰਨ ਦੀ ਜਰੂਰਤ ਹੈ।
Home ਤਾਜਾ ਖ਼ਬਰਾਂ ਪੰਜਾਬ: ਚੜਦੀ ਜਵਾਨੀ ਚ ਨੌਜਵਾਨ ਮੁੰਡੇ ਨੂੰ ਮਿਲੀ ਇਸ ਤਰਾਂ ਨਾਲ ਮੌਤ ,ਦੇਖ ਨਿਕਲੀਆਂ ਸਭ ਦੀਆਂ ਧਾਹਾਂ
Previous Postਪੰਜਾਬ ਚ ਜਗਰਾਉਂ ਦੀ ਮਹਾਪੰਚਾਇਤ ਵਿਚ ਕਿਸਾਨ ਆਗੂ ਰਾਜੇਵਾਲ ਨੇ ਕੀਤਾ ਇਹ ਵੱਡਾ ਐਲਾਨ
Next Postਆਖਰ ਕਿਸਾਨਾਂ ਨੇ ਬਣਾ ਲਈ ਨਵੀਂ ਰਣਨੀਤੀ , ਸਰਕਾਰ ਦੀ ਦੁੱਖਦੀ ਰਗ ਫੜਨ ਲਈ – ਹੋ ਗਿਆ ਇਹ ਐਲਾਨ