ਤਾਜਾ ਵੱਡੀ ਖਬਰ
ਪੰਜਾਬ ਸੂਬੇ ਦੇ ਅੰਦਰ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਬਹੁਤ ਤੇਜ਼ ਹੋ ਚੁੱਕੀਆਂ ਹਨ। ਸੂਬੇ ਅੰਦਰ ਹੋ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਬੇਹੱਦ ਗਰਮਾਇਆ ਹੋਇਆ ਹੈ ਅਤੇ ਆਏ ਦਿਨ ਹੀ ਇਹਨਾਂ ਚੋਣਾਂ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਇਨ੍ਹਾਂ ਖਬਰਾਂ ਵਿਚੋਂ ਮੁੱਖ ਤੌਰ ਉਪਰ ਭਾਜਪਾ ਸਰਕਾਰ ਦਾ ਵਿਰੋਧ ਕੀਤਾ ਜਾਂਦਾ ਹੈ ਜਿਸ ਦਾ ਇਕੋ ਇੱਕ ਕਾਰਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਨਵੇਂ ਤਿੰਨ ਖੇਤੀ ਆਰਡੀਨੈਂਸ ਹਨ। ਜਿਨ੍ਹਾਂ ਨੂੰ ਰੱ-ਦ ਕਰਵਾਉਣ ਦੇ ਲਈ ਕਿਸਾਨ ਜਥੇਬੰਦੀਆਂ ਦਿੱਲੀ ਦੀ ਸਰਹੱਦ ਉਪਰ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ।
ਪੰਜਾਬ ਸੂਬੇ ਅੰਦਰ ਵੀ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਵੱਲੋਂ ਇਨ੍ਹਾਂ ਕਾ-ਨੂੰ-ਨਾਂ ਨੂੰ ਰੱ-ਦ ਕਰਵਾਉਣ ਦੇ ਲਈ ਭਾਜਪਾ ਪਾਰਟੀ ਦਾ ਵਿਰੋਧ ਕੀਤਾ ਜਾਂਦਾ ਹੈ। ਇਸੇ ਦੇ ਦੌਰਾਨ ਹੀ ਹੁਣ ਫਿਰੋਜ਼ਪੁਰ ਦੇ ਵਿਚ ਪੰਜਾਬ ਦੀ ਭਾਜਪਾ ਪਾਰਟੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਭਾਜਪਾ ਪਾਰਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨਗਰ ਨਿਗਮ ਚੋਣਾਂ ਦੇ ਸਬੰਧ ਵਿੱਚ ਸਥਾਨਕ ਸਿਟੀ ਪਲਾਜ਼ਾ ਵਿਚ ਆਪਣੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ।
ਇਸ ਮੀਟਿੰਗ ਦੌਰਾਨ ਹੀ ਕਿਸਾਨ ਭਾਰੀ ਇਕੱਠ ਦੇ ਨਾਲ ਸਿਟੀ ਪਲਾਜ਼ਾ ਦੇ ਬਾਹਰ ਇਕੱਠੇ ਹੋ ਗਏ। ਜਦੋਂ ਮੀਟਿੰਗ ਤੋਂ ਬਾਅਦ ਅਸ਼ਵਨੀ ਸ਼ਰਮਾ ਬਾਹਰ ਨਿਕਲੇ ਤਾਂ ਬਾਹਰ ਮੌਜੂਦ ਕਿਸਾਨਾਂ ਨੇ ਭਾਜਪਾ ਪਾਰਟੀ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕੁਝ ਲੋਕਾਂ ਵੱਲੋਂ ਪੰਜਾਬ ਦੀ ਭਾਜਪਾ ਪਾਰਟੀ ਦੇ ਪ੍ਰਧਾਨ ਦੀ ਗੱਡੀ ਉਪਰ ਡੰਡਿਆਂ ਦੇ ਨਾਲ ਹ-ਮ-ਲਾ ਵੀ ਕੀਤਾ ਗਿਆ। ਜਿਸ ਉਪਰੰਤ ਅਸ਼ਵਨੀ ਸ਼ਰਮਾ ਵੱਲੋਂ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਅਤੇ ਆਖਿਆ ਕਿ ਇੱਦਾਂ ਹੀ ਕਰਨਾ ਹੈ ਤਾਂ ਫਿਰ ਸੂਬਾ ਸਰਕਾਰ ਚੋਣਾਂ ਕਿਉਂ ਕਰਵਾ ਰਹੀ ਹੈ।
ਉਨ੍ਹਾਂ ਆਖਿਆ ਕਿ ਕਿਸਾਨ ਜਥੇਬੰਦੀਆਂ ਹਰ ਵਾਰ ਇਹੋ ਜਿਹੀਆਂ ਘ-ਟ-ਨਾਵਾਂ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਗਈਆਂ ਦੱਸ ਕੇ ਆਪਣਾ ਪੱਲਾ ਝਾੜ ਦਿੰਦੀਆਂ ਹਨ। ਉਧਰ ਇਸ ਦੇ ਸਬੰਧ ਵਿੱਚ ਕਿਸਾਨ ਯੂਨੀਅਨ ਦੇ ਆਗੂ ਹਰਨੇਕ ਸਿੰਘ ਮੇਹਮਾ ਨੇ ਆਖਿਆ ਕਿ ਉਨ੍ਹਾਂ ਵਲੋਂ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ ਬੇਹੱਦ ਸ਼ਾਂਤੀਪੂਰਨ ਢੰਗ ਨਾਲ ਕੀਤਾ ਗਿਆ ਪਰ ਉਨ੍ਹਾਂ ਦੀ ਗੱਡੀ ਉਪਰ ਹ-ਮ-ਲਾ ਸ਼ਰਾਰਤੀ ਅਨਸਰਾਂ ਦੁਆਰਾ ਕੀਤਾ ਗਿਆ ਸੀ। ਉਧਰ ਇਸ ਮਾਮਲੇ ਉਪਰ ਬੋਲਦੇ ਹੋਏ ਐਸਪੀ ਐੱਚਜੀਐਸ ਚੀਮਾ ਨੇ ਕਿਹਾ ਕਿ ਅਜਿਹਾ ਕੋਈ ਹਮਲਾ ਨਹੀਂ ਹੋਇਆ ਅਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ।
Previous Postਦੀਪ ਸਿੱਧੂ ਦੀ ਗਿਰਫਤਾਰੀ ਤੋਂ ਬਾਅਦ ਹੁਣੇ ਹੁਣੇ ਲੱਖੇ ਸਿਧਾਣੇ ਬਾਰੇ ਆਈ ਇਹ ਵੱਡੀ ਖਬਰ
Next Postਹੋਇਆ ਭਿਆਨਕ ਹਾਦਸਾ 7 ਲੋਕਾਂ ਦੀ ਮੌਕੇ ਤੇ ਹੋਈ ਮੌਤ , ਛਾਇਆ ਸੋਗ