ਤਾਜਾ ਵੱਡੀ ਖਬਰ
ਕਿਸਾਨੀ ਅੰਦੋਲਨ ਦੇ ਵਿੱਚ ਹੁਣ ਤਕ ਕਈ ਕਿਸਾਨ ਸ਼ਹੀਦੀ ਪ੍ਰਾਪਤ ਕਰ ਚੁੱਕੇ ਨੇ, ਕਈਆਂ ਦੇ ਪਰਿਵਾਰ ਆਪਣੀਆਂ ਤੌ ਦੂਰ ਹੋ ਗਏ ਨੇ। ਅੰਦੋਲਨ ਲਗਾਤਾਰ ਤਿੱਖਾ ਰੂਪ ਧਾਰਨ ਕਰ ਰਿਹਾ ਹੈ, ਅਤੇ ਨੌਜਵਾਨ, ਬਜ਼ੁਰਗ ਇਸ ਅੰਦੋਲਨ ਚ ਸ਼ਮੂਲਿਅਤ ਪਾ ਰਹੇ ਨੇ। ਹੁਣ ਤਕ ਅਜਿਹੀਆਂ ਕਈ ਖਬਰਾਂ ਅਸੀ ਸੁਣ ਚੁੱਕੇ ਹਾਂ,ਜਿਸ ਚ ਕਿਸਾਨਾਂ ਦੀ ਮੌ-ਤ ਹੋਈ ਹੈ। ਕਿਸੇ ਕਿਸਾਨ ਨੂੰ ਠੰਡ, ਕਿਸੇ ਨੂੰ ਬੁਖਾਰ ਹੋਇਆ ਅਤੇ ਉਹਨਾਂ ਦੀ ਮੌ-ਤ ਹੋ ਗਈ। ਪਰਿਵਾਰਕ ਮੈਂਬਰਾਂ ਨੂੰ ਅਲਵਿਦਾ ਕਰ ਗਏ ਕਿਸਾਨਾਂ ਦੇ ਪਿੱਛੇ ਪਰਿਵਾਰ ਰੋਣ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਪਾ ਰਹੇ।
ਸਰਕਾਰ ਬੇਸ਼ਕ ਕਹਿ ਰਹੀ ਹੋਵੇ ਕਿ ਉਹ ਇਹਨਾਂ ਪਰਿਵਾਰਾਂ ਦੀ ਮ-ਦ-ਦ ਕਰੇਗੀ ਪਰ ਕਈਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਹੁਣ ਤਕ ਉਹਨਾਂ ਦੀ ਬਾਤ ਤਕ ਨਹੀਂ ਪਹੁੰਚੀ ਹੁਣ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਕ ਹੋਰ ਕਿਸਾਨ ਦੀ ਮੌ-ਤ ਹੋ ਗਈ ਹੈ। ਨੂਰਪੁਰ ਬੇਦੀ ਦਾ ਇਹ ਕਿਸਾਨ ਸੀ ਜਿਸ ਦੀ ਮੌ-ਤ ਹੋਈ ਹੈ, ਨੂਰਪੁਰ ਬੇਦੀ ਦੇ ਪਿੰਡ ਭਟੋਲੀ ਦਾ ਕਿਸਾਨ ਰਹਿਣ ਵਾਲਾ ਸੀ। ਪਿਛਲੇ ਕਾਫੀ ਸਮੇਂ ਤੌ ਇਹ ਕਿਸਾਨ ਦਿੱਲੀ ਧਰਨੇ ਚ ਸ਼ਾਮਿਲ ਸੀ, ਅਚਾਨਕ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਅਤੇ ਉਹਨਾਂ ਨੂੰ ਵਾਪਿਸ ਘਰ ਭੇਜਿਆ ਗਿਆ।
ਉਹਨਾਂ ਦੇ ਕੁੱਝ ਜਾਨ ਪਹਿਚਾਣ ਵਾਲੇ ਉਹਨਾਂ ਨੂੰ ਘਰ ਲੈਕੇ ਆਏ। ਕਿਸਾਨ ਤਰਸੇਮ ਸਿੰਘ ਦਾ ਇਲਾਜ ਇੱਕ ਨਿੱਜੀ ਹਸਪਤਾਲ ਚ ਚਲ ਰਿਹਾ ਸੀ। ਇਲਾਜ਼ ਦੇ ਅਧੀਨ ਹੀ ਓਹ ਸਨ ਜਦ ਉਹਨਾਂ ਦੀ ਮੌ-ਤ ਹੋਈ, ਪਰਿਵਾਰ ਬੇਹੱਦ ਸਦਮੇ ਚ ਹੈ। ਤਰਸੇਮ ਸਿੰਘ ਦਾ ਇਲਾਜ ਚਲ ਰਿਹਾ ਸੀ ਇਸੇ ਦੌਰਾਨ ਸ਼ਾਮ ਨੂੰ ਉਹਨਾਂ ਦੀ ਮੌ-ਤ ਹੋਈ, ਜਿਸ ਤੋਂ ਬਾਅਦ ਪਰਿਵਾਰ ਦੇ ਨਾਲ ਨਾਲ ਬਾਕੀ ਇਲਾਕੇ ਚ ਵੀ ਸੋਗ ਦੀ ਲਹਿਰ ਦੌੜ ਗਈ। ਦਸਣਾ ਬਣਦਾ ਹੈ ਕਿ ਕਿਸਾਨੀ ਅੰਦੋਲਨ ਨੂੰ ਦੋ ਤੌ ਉੱਪਰ ਮਹੀਨਿਆਂ ਦਾ ਸਮਾਂ ਹੋ ਚੁੱਕਾ ਹੈ, ਪਰ ਹੁਣ ਤਕ ਕੋਈ ਹੱਲ ਨਹੀਂ ਨਿਕਲਿਆ ਹੈ।
ਲਗਾਤਾਰ ਕਿਸਾਨਾਂ ਅਤੇ ਸਰਕਾਰ ਦੇ ਵਿੱਚ ਮੀਟਿੰਗ ਦਾ ਦੌਰ ਚਲ ਰਿਹਾ ਹੈ, ਪਰ ਕੋਈ ਸਿੱਟਾ ਨਹੀਂ ਨਿਕਲ ਰਿਹਾ। ਹੁਣ ਤਕ ਹਰਿਆਣਾ ,ਪੰਜਾਬ ,ਯੂ ਪੀ ਤੌ ਇਲਾਵਾਂ ਹੋਰ ਵੀ ਕਈ ਸੂਬਿਆਂ ਤੋਂ ਕਿਸਾਨ ਇਸ ਅੰਦੋਲਨ ਚ ਸ਼ਾਮਿਲ ਹੋ ਰਹੇ ਨੇ ਅਤੇ ਸਰਕਾਰ ਅੱਗੇ ਕਾਨੂੰਨ ਰੱ-ਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਸਮਾਂ ਦਸੇਗਾ ਕਿ ਹਲ ਕਦੋਂ ਨਿਕਲੇਗਾ, ਕਦੋਂ ਕਿਸਾਨ ਆਪਣੇ ਘਰਾਂ ਨੂੰ ਵਾਪਿਸ ਆਉਣਗੇ। ਲਗਾਤਾਰ ਇਸ ਅੰਦੋਲਨ ਚ ਕਿਸਾਨ ਸ਼ਹੀਦੀਆਂ ਵੀ ਪ੍ਰਾਪਤ ਕਰ ਰਹੇ ਨੇ। ਸਰਕਾਰ ਅਤੇ ਕਿਸਾਨ ਆਪਣੀਆਂ ਆਪਣੀਆਂ ਮੰਗਾਂ ਤੇ ਡਟੇ ਹੋਏ ਨੇ, ਪਰ ਹਰ ਇੱਕ ਨੂੰ ਉਮੀਦ ਹੈ ਕਿ ਜਲਦ ਕੋਈ ਹਲ ਨਿਕਲੇਗਾ।
Previous Postਪੰਜਾਬ : ਹੁਣੇ ਹੁਣੇ ਇਸ ਸਾਬਕਾ ਮੰਤਰੀ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ
Next Postਹੁਣੇ ਹੁਣੇ ਪੰਜਾਬ ਚ ਘਰ ਅੰਦਰ ਹੋਇਆ ਮੌਤ ਦਾ ਤਾਂਡਵ, ਛੋਟੇ ਬੱਚਿਆਂ ਤੇ ਵੀ ਤਰਸ ਨਾ ਆਇਆ