ਆਈ ਤਾਜਾ ਵੱਡੀ ਖਬਰ
ਇਨਸਾਨ ਵੱਲੋਂ ਸਾਇੰਸ ਵਿਚ ਬਹੁਤ ਹੀ ਤਰੱਕੀ ਕੀਤੀ ਗਈ ਹੈ। ਇਨਸਾਨ ਵੱਲੋਂ ਬਣਾਏ ਗਏ ਹਵਾਈ ਸਫ਼ਰ ਨੇ ਦੁਨੀਆ ਨੂੰ ਬਹੁਤ ਨਜ਼ਦੀਕ ਲੈ ਆਂਦਾ ਹੈ। ਹਵਾਈ ਸਫ਼ਰ ਰਾਹੀਂ ਇਨਸਾਨ ਆਪਣੀ ਕੋਹਾਂ ਮੀਲ ਦੀ ਦੂਰੀ ਕੁਝ ਸਮੇਂ ਵਿਚ ਤੈਅ ਕਰ ਲੈਂਦਾ ਹੈ। ਪਿਛਲੇ ਸਾਲ ਜਿਥੇ ਇਨਾਂ ਹਵਾਈ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਜਿਸ ਨਾਲ ਕਈ ਜਗ੍ਹਾ ਉਪਰ ਭਾਰੀ ਜਾਨੀ ਤੇ ਮਾਲੀ ਨੁ-ਕ-ਸਾ-ਨ ਵੀ ਹੋਇਆ ਹੈ। ਪਿਛਲੇ ਸਾਲ ਜਿਥੇ ਬਹੁਤ ਸਾਰੇ ਲੋਕ ਕੋਰੋਨਾ ਕਾਰਨ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ।
ਉਥੇ ਹੀ ਕੁਝ ਬਿਮਾਰੀਆਂ ਦੇ ਚੱਲਦੇ ਤੇ ਕੁਝ ਸੜਕ ਹਾਦਸਿਆਂ ਦੇ ਚੱਲਦੇ ਤੇ ਕੁਝ ਹਵਾਈ ਹਾਦਸਿਆਂ ਦਾ ਸ਼ਿਕਾਰ ਹੋ ਗਏ। ਆਏ ਦਿਨ ਹੀ ਅਜਿਹੀਆਂ ਦੁਖਦਾਈ ਖਬਰਾਂ ਸਾਹਮਣੇ ਆ ਜਾਂਦੀਆਂ ਹਨ। ਜੋ ਦੇਸ਼ ਦੇ ਹਾਲਾਤਾਂ ਉਤੇ ਹੋਰ ਗਹਿਰਾ ਅਸਰ ਪਾਉਂਦੀਆਂ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕਈ ਹਵਾਈ ਹਾਦਸੇ ਸਾਹਮਣੇ ਆ ਚੁੱਕੇ ਹਨ। ਹੁਣ ਫਿਰ ਤੋਂ ਇਕ ਹਵਾਈ ਹਾਦਸਾ ਹੋਣ ਕਾਰਨ ਮੌਤਾਂ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਸੋਗ ਦੀ ਲਹਿਰ ਛਾ ਗਈਂ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਰਿਜ਼ਨੋ ਤੋਂ ਸਾਹਮਣੇ ਆਈ ਹੈ ,
ਜਿੱਥੇ ਆਇਡਾਹੋ ਆਰਮੀ ਨੈਸ਼ਨਲ ਗਾਰਡ ਦੇ ਤਿੰਨ ਮੈਂਬਰਾਂ ਦੀ ਇਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਯੂ ਐਚ 60 ਬਲੈਕ ਹਾਕ ਹੈਲੀਕਾਪਟਰ ਬੋਸੀ ਦੇ ਨੇੜੇ ਲੱਕੀ ਚੋਟੀ ਦੇ ਦੱਖਣ ਵਿੱਚ ਰਾਤ 8 ਵਜੇ ਦੇ ਕਰੀਬ ਕ੍ਰੈਸ਼ ਹੋ ਗਿਆ। ਦੱਸੀ ਗਈ ਜਾਣਕਾਰੀ ਅਨੁਸਾਰ ਇਹ ਜਹਾਜ਼ ਸਵੇਰੇ 7 ਵੱਜ ਕੇ 45 ਮਿੰਟ ਤੱਕ ਸੰਪਰਕ ਵਿੱਚ ਸੀ ਅਤੇ ਐਮਰਜੈਂਸੀ ਟਰਾਂਸਮੀਟਰ ਲੋਕੇਟਰ ਉਪਕਰਣ ਦੇ 8 ਵਜੇ ਤੋਂ ਬਾਅਦ ਚਾਲੂ ਹੋਣ ਕਾਰਨ ਇਹ ਪ੍ਰਕਿਰਿਆ ਆਰੰਭ ਕੀਤੀ ਗਈ। ਹਾਦਸੇ ਸਮੇਂ ਬਰਫੀਲਾ ਮੌਸਮ ਦੀ ਚਰਚਾ ਹਾਦਸੇ ਵਾਲਾ ਖੇਤਰ ਵੀ ਇਕ ਪਹਾੜੀ ਸਥਾਨ ਹੈ।
ਇਸ ਹਵਾਈ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿੱਚ ਤਿੰਨ ਅਧਿਕਾਰੀਆਂ ਦੀ ਜਾਨ ਚਲੀ ਗਈ ਹੈ, ਜੋ ਇਸ ਹੈਲੀਕਾਪਟਰ ਵਿੱਚ ਸਵਾਰ ਸਨ, ਤੇ ਇਹ ਸਭ ਰੁਟੀਨ ਸਿਖਲਾਈ ਉਡਾਣ ਵਿਚ ਹਿੱਸਾ ਲੈ ਰਹੇ ਸਨ। ਇਸ ਹਾਦਸੇ ਵਿੱਚ ਮਾਰੇ ਗਏ ਕਰਮਚਾਰੀਆਂ ਨੂੰ ਬੁੱਧਵਾਰ ਸਵੇਰੇ 12:15 ਵਜੇ ਦੇ ਕਰੀਬ ਘਟਨਾ ਵਾਲੀ ਜਗ੍ਹਾ ਤੋਂ ਬਰਾਮਦ ਕੀਤਾ ਗਿਆ ਹੈ। ਇਸ ਹਾਦਸੇ ਨਾਲ ਸੈਨਾ ਅਤੇ ਕਮਿਊਨਿਟੀ ਦਾ ਕਦੇ ਵੀ ਪੂਰਾ ਨਾ ਹੋਣ ਵਾਲਾ ਇੱਕ ਬਹੁਤ ਵੱਡਾ ਨੁ-ਕ-ਸਾ-ਨ ਹੋਇਆ ਹੈ। ਮ੍ਰਿਤਕਾਂ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ ਅਤੇ ਇਸ ਸਬੰਧੀ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ।
Previous Postਹੁਣ ਕਿਸਾਨਾਂ ਨੇ ਲਿਆ ਅਜਿਹਾ ਵੱਡਾ ਫੈਸਲਾ, ਸਾਰੇ ਪਾਸੇ ਹੋ ਗਈ ਚਰਚਾ
Next Postਹੁਣੇ ਹੁਣੇ ਅਮਰੀਕਾ ਚ ਰਾਸ਼ਟਰਪਤੀ ਜੋ ਬਾਇਡਨ ਨੇ ਕਰਤਾ ਇਹ ਵੱਡਾ ਐਲਾਨ