ਤਾਜਾ ਵੱਡੀ ਖਬਰ
ਕਾ-ਨੂੰ-ਨ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਕਈ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾਂਦੇ ਹਨ। ਸਮੇਂ-ਸਮੇਂ ਉੱਪਰ ਇਨ੍ਹਾਂ ਦਾ ਜਾਇਜ਼ਾ ਕੀਤਾ ਜਾਂਦਾ ਹੈ ਅਤੇ ਲੋੜ ਅਨੁਸਾਰ ਇਨਾਂ ਦੇ ਵਿਚ ਕੁਝ ਸੁਧਾਰ ਵੀ ਕੀਤੇ ਜਾਂਦੇ ਹਨ। ਕਈ ਵਾਰ ਸਮੇਂ ਦੇ ਹਾ-ਲਾ-ਤਾਂ ਨੂੰ ਮੁੱਖ ਰੱਖਦੇ ਹੋਏ ਕਈ ਤਰ੍ਹਾਂ ਦੀ ਪਾ-ਬੰ-ਦੀਆਂ ਲਗਾਈਆਂ ਜਾਂਦੀਆਂ ਹਨ ਤਾਂ ਜੋ ਵੱਖ ਵੱਖ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕੇ। ਮੌਜੂਦਾ ਸਮੇਂ ਪੰਜਾਬ ਸੂਬੇ ਅੰਦਰ ਹਾ-ਲਾ-ਤ ਕੁਝ ਸਥਿਰ ਨਹੀਂ ਹਨ ਜਿਸ ਕਾਰਨ ਸੂਬਾ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਪਾ-ਬੰ-ਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਦੌਰਾਨ ਹੀ ਇਕ ਨਵੀਂ ਪਾ-ਬੰ-ਦੀ ਮਾਨਸਾ ਜ਼ਿਲੇ ਦੇ ਵਿੱਚ ਐਡੀਸ਼ਨਲ ਜ਼ਿਲਾ ਮੈਜਿਸਟ੍ਰੇਟ ਵੱਲੋਂ ਲਾਗੂ ਕਰ ਦਿੱਤੀ ਗਈ ਹੈ। ਇਸ ਪਾ-ਬੰ-ਦੀ ਨੂੰ ਸੀ ਆਰ ਪੀ ਸੀ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਾਨਸਾ ਜਿਲੇ ਦੇ ਐਡੀਸ਼ਨਲ ਜ਼ਿਲਾ ਮੈਜਿਸਟ੍ਰੇਟ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਵੱਲੋਂ ਜਾਰੀ ਕੀਤਾ ਗਿਆ ਹੈ। ਜਿਸ ਦੌਰਾਨ ਆਖਿਆ ਗਿਆ ਹੈ ਕਿ ਮਾਨਸਾ ਜ਼ਿਲ੍ਹੇ ਦੀ ਹਦੂਦ ਅੰਦਰ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ, ਮੈਰਿਜ ਪੈਲੇਸਾਂ, ਸ਼ਹਿਰਾਂ, ਪਿੰਡਾਂ ਵਿੱਚ ਗਾਇਕਾਂ ਜਾਂ ਗੀਤਕਾਰਾਂ ਜਾਂ ਬੁਲਾਰਿਆਂ ਵੱਲੋਂ ਲਗਾਏ ਜਾਣ ਵਾਲੇ ਅਖਾੜੇ
ਅਤੇ ਸਟੇਜਾਂ ਉੱਪਰ ਹਿੰਸਾ ਅਤੇ ਨ-ਸ਼ਿ-ਆਂ ਦਾ ਪ੍ਰਚਾਰ ਕਰਨ ਵਾਲੇ ਗੀਤਾਂ ਅਤੇ ਭਾਸ਼ਣਾਂ ‘ਤੇ ਮੁਕੰਮਲ ਪਾ-ਬੰ-ਦੀ ਲਗਾਈ ਗਈ ਹੈ। ਇਸ ਪਾਬੰਦੀ ਨੂੰ 31 ਮਾਰਚ 2021 ਤੱਕ ਅਸਰਦਾਰ ਰੱਖਣ ਦੇ ਹੁਕਮ ਐਡੀਸ਼ਨਲ ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਕੀਤੇ ਗਏ ਹਨ। ਇਸ ਪਾਬੰਦੀ ਸ-ਬੰ-ਧੀ ਗੱਲ ਕਰਦੇ ਹੋਏ ਜ਼ਿਲਾ ਐਡੀਸ਼ਨਲ ਮੈਜਿਸਟ੍ਰੇਟ ਨੇ ਆਖਿਆ ਕਿ ਨੌਜਵਾਨ ਪੀੜ੍ਹੀ ਦੇ ਆਚਰਣ ਉਪਰ ਇਸ ਤਰ੍ਹਾਂ ਦੇ ਹਿੰ-ਸਾ ਅਤੇ ਨ-ਸ਼ਿ-ਆਂ ਦਾ ਪ੍ਰਚਾਰ ਕਰਨ ਵਾਲੇ ਗੀਤਾਂ ਅਤੇ ਭਾਸ਼ਣਾ ਕਾਰਨ ਬੁਰਾ ਪ੍ਰਭਾਵ ਪੈਂਦਾ ਹੈ।
ਇਸ ਬੁਰੇ ਅਸਰ ਨੂੰ ਰੋਕਣ ਦੇ ਲਈ ਅਜਿਹੇ ਗੀਤਾਂ ਅਤੇ ਭਾਸ਼ਣਾ ਉਪਰ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਇਸ ਦੇ ਨਾਲ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਆਪਣੀ ਅਸਲ ਮੰਜ਼ਿਲ ਤੋਂ ਕਿਤੇ ਦੂਰ ਚਲੀ ਜਾਵੇਗੀ ਜਿਸ ਦਾ ਸਭ ਤੋਂ ਵੱਡਾ ਨੁਕਸਾਨ ਸਾਡੇ ਸਮਾਜ ਨੂੰ ਹੋਵੇਗਾ। ਸੋ ਅਜਿਹੇ ਨੁਕਸਾਨ ਹੋਣ ਤੋਂ ਬਚਾਉਣ ਦੇ ਲਈ ਇਹ ਕਦਮ ਉਠਾਉਣਾ ਬਹੁਤ ਜ਼ਰੂਰੀ ਹੋ ਗਿਆ ਸੀ।
Previous Postਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾਬੇਨ ਮੋਦੀ ਨੂੰ ਲੈ ਕੇ ਹੁਣ ਕਿਸਾਨ ਸੰਘਰਸ਼ ਤੋਂ ਆ ਗਈ ਇਹ ਵੱਡੀ ਖਬਰ
Next Postਖੇਤੀ ਕਨੂੰਨਾਂ ਦਾ ਕਰਕੇ ਹੁਣੇ ਹੁਣੇ ਮੋਦੀ ਸਰਕਾਰ ਲਈ ਆਈ ਇਹ ਵੱਡੀ ਮਾੜੀ ਖਬਰ