ਆਈ ਤਾਜਾ ਵੱਡੀ ਖਬਰ
ਸੜਕੀ ਆਵਾਜਾਈ ਜਿਥੇ ਲੋਕਾਂ ਦੀ ਸਹੂਲਤ ਲਈ ਬਣੀ ਹੋਈ ਹੈ ਤਾਂ ਜੋ ਲੋਕ ਆਪਣੇ ਕੰਮ ਤੇ ਆਸਾਨੀ ਨਾਲ ,ਤੇ ਆਪਣੀ ਮੰਜ਼ਲ ਤੇ ਪਹੁੰਚ ਸਕਣ। ਜਿੱਥੇ ਇਨ੍ਹਾਂ ਚੀਜ਼ਾਂ ਦੇ ਫ਼ਾਇਦੇ ਹਨ ਉੱਥੇ ਹੀ ਇਨ੍ਹਾਂ ਦੇ ਨੁਕਸਾਨ ਵੀ ਬਹੁਤ ਜ਼ਿਆਦਾ ਹੈ ਜਿਸ ਕਾਰਨ ਇਨਸਾਨ ਦੀ ਜ਼ਿੰਦਗੀ ਵੀ ਚਲੀ ਜਾਂਦੀ ਹੈ। ਆਏ ਦਿਨ ਹੀ ਵਾਪਰਣ ਵਾਲੇ ਸੜਕ ਹਾਦਸਿਆਂ ਨੇ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬਹੁਤ ਸਾਰੇ ਅਜਿਹੇ ਬਦਨਸੀਬ ਇਨਸਾਨ ਹਨ ਜੋ ਕਿਸੇ ਕੰਮ ਦੀ ਖਾਤਰ ਆਪਣੇ ਘਰ ਤੋਂ ਗਏ ਪਰ ਵਾਪਸ ਆਪਣੇ ਘਰ ਨਹੀਂ ਆ ਸਕੇ। ਰੋਜ਼ ਵਾਪਰਨ ਵਾਲੇ ਅਜਿਹੇ ਹਾਦਸਿਆਂ ਨੇ ਬਹੁਤ ਸਾਰੇ ਲੋਕਾਂ ਦੇ ਅੰਦਰ ਡਰ ਪੈਦਾ ਕਰ ਦਿੱਤਾ ਹੈ।
ਪਹਿਲਾਂ ਧੁੰਦ ਦੇ ਕਾਰਨ ਵੀ ਬਹੁਤ ਸਾਰੇ ਸੜਕ ਹਾਦਸੇ ਵਾਪਰਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਪੰਜਾਬ ਵਿੱਚ ਇੱਕ ਕਹਿਰ ਵਾਪਰਿਆ ਹੈ ਜਿੱਥੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਟਾਂਡਾ ਉੜ ਮੜ ਦੀ ਹੈ, ਜਿੱਥੇ ਹਾਈਵੇ ਤੇ ਸ਼ੁੱਕਰਵਾਰ ਨੂੰ ਢਡਿਆਲਾ ਦੇ ਢਾਬੇ ਨੇੜੇ ਇਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਢਾਬੇ ਦੇ ਨਜਦੀਕ ਸੜਕ ਉਪਰ ਇੱਕ ਟਰੱਕ ਖਰਾਬ ਹੋ ਗਿਆ ਸੀ ਜੋ ਸੜਕ ਦੇ ਕਿਨਾਰੇ ਉੱਪਰ ਹੀ ਖੜ੍ਹਾ ਹੋਇਆ ਸੀ।
ਇਸ ਖੜੇ ਹੋਏ ਟਰੱਕ ਦੇ ਨਾਲ ਇਕ ਕੈਂਟਰ ਅਤੇ ਇਕ ਛੋਟਾ ਹਾਥੀ ਟਕਰਾ ਗਏ। ਹੋਈ ਇਸ ਭਿਆਨਕ ਟੱਕਰ ਵਿੱਚ ਕੈਂਟਰ ਅਤੇ ਛੋਟੇ ਹਾਥੀ ਨੂੰ ਨੁਕਸਾਨ ਪਹੁੰਚਇਆ ਹੈ, ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਘਟਨਾ ਵਿੱਚ ਛੋਟੇ ਹਾਥੀ ਦਾ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਜਿਸ ਨੂੰ ਜਖਮੀਂ ਹਾਲਤ ਵਿਚ ਸਰਕਾਰੀ ਹਸਪਤਾਲ ਟਾਂਡਾ ਵਿਖੇ ਦਾਖਲ ਕਰਵਾਇਆ ਗਿਆ ਹੈ।ਜਿਸ ਦੀ ਪਹਿਚਾਣ ਗੌਰਵ ਪੁੱਤਰ ਸੁਰਿੰਦਰ ਸ਼ਰਮਾ ਅੰਬਾਲਾ ਵਜੋਂ ਹੋਈ ਹੈ। ਉੱਥੇ ਹੀ ਇਸ ਘਟਨਾ ਦੇ ਵਿੱਚ ਕੈਂਟਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ।
ਜਿਸ ਦੀ ਪਹਿਚਾਣ ਬਲਵਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਟਾਂਡਾ ਥਾਣੇ ਦੇ ਥਾਣੇਦਾਰ ਅਮਰਜੀਤ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ਅਤੇ ਜਖਮੀ ਨੂੰ ਹਸਪਤਾਲ ਪਹੁੰਚਾਇਆ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
Previous Postਪੰਜਾਬ ਦੇ ਸਕੂਲਾਂ ਲਈ ਆਈ ਤਾਜਾ ਵੱਡੀ ਖਬਰ – ਹੁਣ ਜਾਰੀ ਹੋਇਆ ਇਹ ਹੁਕਮ
Next Postਪ੍ਰਧਾਨ ਮੰਤਰੀ ਮੋਦੀ 8 ਫਰਵਰੀ ਨੂੰ ਕਰ ਸਕਦੇ ਹਨ ਇਹ ਕੰਮ – ਆਈ ਤਾਜਾ ਵੱਡੀ ਖਬਰ