ਆਈ ਤਾਜਾ ਵੱਡੀ ਖਬਰ
ਕਰੋਨਾ ਸਮੇਂ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਹਵਾਈ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿੱਥੇ ਅੰਤਰਰਾਸ਼ਟਰੀ ਉਡਾਨਾਂ ਨੂੰ ਬੰਦ ਕੀਤਾ ਗਿਆ ਸੀ ਉੱਥੇ ਹੀ ਘਰੇਲੂ ਉਡਾਨਾਂ ਉਪਰ ਵੀ ਰੋਕ ਲਗਾ ਦਿੱਤੀ ਗਈ ਸੀ। ਇਨ੍ਹਾਂ ਉਡਾਨਾਂ ਨੂੰ ਬੰਦ ਕਰਨ ਨਾਲ ਬਹੁਤ ਸਾਰੇ ਯਾਤਰੀਆਂ ਨੂੰ ਭਾਰੀ ਪ੍ਰੇ-ਸ਼ਾ-ਨੀ-ਆਂ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਯਾਤਰੀ ਹਵਾਈ ਆਵਾਜਾਈ ਦੇ ਪ੍ਰਭਾਵਿਤ ਹੋਣ ਨਾਲ ਦੂਸਰੇ ਦੇਸ਼ਾਂ ਵਿੱਚ ਫਸ ਗਏ ਸਨ। ਜਿਨ੍ਹਾਂ ਨੂੰ ਵਾਪਸ ਆਪਣੇ ਦੇਸ਼ਾਂ ਵਿੱਚ ਵਰਤਣ ਲਈ ਕਈ ਸ-ਮੱ-ਸਿ-ਆ-ਵਾਂ ਨਾਲ ਸਾਹਮਣਾ ਕਰਨਾ ਪਿਆ।
ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਪਹਿਲਾਂ ਘਰੇਲੂ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ ਅਤੇ ਫਿਰ ਅੰਤਰਰਾਸ਼ਟਰੀ ਉਡਾਨਾਂ ਨੂੰ, ਤਾਂ ਜੋ ਦੂਸਰੀ ਜਗ੍ਹਾ ਉਪਰ ਫਸੇ ਹੋਏ ਯਾਤਰੀਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਸਥਾਨ ਉਪਰ ਪਹੁੰਚਾਇਆ ਜਾ ਸਕੇ। ਹੁਣ ਹਵਾਈ ਯਾਤਰਾ ਕਰਨ ਵਾਲੇ ਪੰਜਾਬੀਆਂ ਲਈ ਇਕ ਹੋਰ ਵੱਡੀ ਖਬਰ ਦਾ ਐਲਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਏਅਰਪੋਰਟ ਤੋਂ ਮਾਰਚ ਵਿੱਚ ਤਿੰਨ ਨਵੀਆਂ ਘਰੇਲੂ ਉਡਾਣਾਂ ਨੂੰ ਸ਼ੁਰੂ ਕੀਤਾ ਜਾਵੇਗਾ। ਜਿਸ ਨਾਲ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਇਹ ਉਡਾਨਾਂ ਚੰਡੀਗੜ੍ਹ ਦੇਹਰਾਦੂਨ ਤੋਂ ਇਲਾਵਾ ਹੈਦਰਾਬਾਦ ਅਤੇ ਕਲਕੱਤਾ ਲਈ ਉਡਾਣ 28 ਮਾਰਚ ਤੋਂ ਸ਼ੁਰੂ ਕਰ ਦੇਣਗੀਆ।
ਚੰਡੀਗੜ੍ਹ ਹਵਾਈ ਅੱਡੇ ਉੱਪਰ ਯਾਤਰੀਆਂ ਦੀ ਵਧ ਰਹੀ ਗਿਣਤੀ ਨੂੰ ਦੇਖਦੇ ਹੋਏ ਹੀ ਏਅਰਲਾਈਨਾਂ ਵੱਲੋਂ ਮਾਰਚ ਵਿੱਚ ਤਿੰਨ ਘਰੇਲੂ ਉਡਾਣਾਂ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹੁਣ ਚੰਡੀਗੜ੍ਹ ਦੇ ਏਅਰਪੋਰਟ ਤੋਂ ਰੋਜ਼ਾਨਾ 38 ਉਡਾਨਾ ਜਾਣਗੀਆਂ। 28 ਮਾਰਚ ਤੋਂ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਉਡਾਨਾਂ ਦੀ ਬੂਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇੰਡੀਗੋ ਏਅਰਲਾਈਨਜ਼ ਦੀ ਚੰਡੀਗੜ੍ਹ ਦੇਹਰਾਦੂਨ ਉਡਾਣ 28 ਮਾਰਚ ਤੋਂ ਸ਼ੁਰੂ ਹੋਵੇਗੀ । ਇਸ ਦੀ ਬੁਕਿੰਗ 2952 ਰੁਪਏ ਤੋਂ ਸ਼ੁਰੂ ਹੋਵੇਗੀ। ਇਹ ਉਡਾਣ ਹਫ਼ਤੇ ਵਿੱਚ ਛੇ ਦਿਨ ਜਾਵੇਗੀ। ਚੰਡੀਗੜ੍ਹ ਤੋਂ ਇਹ ਉਡਾਣ ਸ਼ਾਮ 6:30 ਵਜੇ ਜਾਵੇਗੀ,
ਜੋ ਦੇਹਰਾਦੂਨ 7:30 ਪਹੁੰਚੇਗੀ। ਇਸ ਤਰ੍ਹਾਂ ਵਾਪਸ 8 ਵਜੇ ਦੇਹਰਾਦੂਨ ਤੋਂ ਚੱਲ ਕੇ ਚੰਡੀਗੜ੍ਹ ਰਾਤ 9 ਵਜੇ ਆਵੇਗੀ। ਚੰਡੀਗੜ੍ਹ ਤੋਂ ਹੈਦਰਾਬਾਦ ਉਡਾਣ ਦੀ ਕੀਮਤ 4392 ਰੁਪਏ ਤੋਂ ਸ਼ੁਰੂ ਹੋਵੇਗੀ। ਇਹ ਉਡਾਣ 28 ਮਾਰਚ ਨੂੰ ਚੰਡੀਗੜ੍ਹ ਤੋਂ 10:55 ਵਜੇ ਉਡਾਣ ਭਰ ਕੇ ਹੈਦਰਾਬਾਦ 1:30 ਵਜੇ ਪਹੁੰਚ ਜਾਵੇਗੀ। ਇਸ ਦੀ ਵਾਪਸੀ ਹੈਦਰਾਬਾਦ ਤੋਂ ਸਵੇਰ 7:50 ਤੇ ਉਡਾਣ ਭਰ ਕੇ ਚੰਡੀਗੜ੍ਹ 10:25 ਵਜੇ ਪਹੁੰਚੇਗੀ। ਚੰਡੀਗੜ੍ਹ ਤੋਂ ਕਲਕੱਤਾ ਦੀ ਉਡਾਣ ਲਈ ਕੀਮਤ 5707 ਰੁਪਏ ਨਾਲ ਸ਼ੁਰੂ ਕੀਤੀ ਗਈ ਹੈ। ਜੋ ਚੰਡੀਗੜ੍ਹ ਤੋਂ ਸ਼ਾਮ 4 ਵਜੇ ਉਡਾਣ ਭਰੇਗੀ ਅਤੇ ਕਲਕੱਤਾ 6:25 ਵਜੇ ਪਹੁੰਚੇਗੀ ,ਇਸ ਤਰ੍ਹਾਂ ਵਾਪਸੀ ਦੌਰਾਨ ਕੋਲਕਾਤਾ ਤੋਂ ਰਾਤ 9:30 ਵਜੇ ਚੱਲ ਕੇ ਰਾਤ 11:55 ਵਜੇ ਚੰਡੀਗੜ੍ਹ ਪਹੁੰਚੇਗੀ।
Previous Postਪੰਜਾਬ ਚ ਪਹਿਲੀ ਵਾਰ ਗੁਰਦਵਾਰਾ ਸਾਹਿਬ ਚ ਹੋਈ ਇਹ ਅਨੋਖੀ ਘਟਨਾ ,ਹਰ ਕੋਈ ਹੋ ਰਿਹਾ ਹੈਰਾਨ
Next Postਆਖਰ ਅਮਰੀਕਾ ਚ ਬਾਇਡਨ ਨੇ ਕਰਤਾ ਇਹ ਐਲਾਨ ਲਾਗੂ , ਲੋਕਾਂ ਚ ਛਾ ਗਈ ਖੁਸ਼ੀ ਦੀ ਲਹਿਰ