ਆਈ ਤਾਜਾ ਵੱਡੀ ਖਬਰ
26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਗਿਆ ਸੀ। ਮਿਥੇ ਦਿਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਰੋਡਮੈਪ ਦੇ ਅਨੁਸਾਰ ਹੀ ਕਿਸਾਨਾਂ ਵੱਲੋਂ ਸ਼ਾਂਤ ਮਈ ਢੰਗ ਨਾਲ ਟਰੈਕਟਰ ਪਰੇਡ ਦਾ ਆਯੋਜਨ ਕੀਤਾ ਗਿਆ। ਕੁਝ ਕਿਸਾਨਾਂ ਵੱਲੋਂ ਲਾਲ ਕਿਲੇ ਉੱਪਰ ਲਹਿਰਾਏ ਕੇਸਰੀ ਝੰਡੇ ਨੂੰ ਲਹਿਰਾਉਣ ਕਾਰਨ ਵਾਪਰੀਆਂ ਘਟਨਾਵਾਂ ਲਈ ਕਈ ਕਿਸਾਨ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਉਨ੍ਹਾਂ ਤੋਂ ਇਲਾਵਾ ਅਦਾਕਾਰ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਹਨਾਂ ਉਪਰ ਵੀ ਨੌਜਵਾਨਾਂ ਨੂੰ ਉ-ਕ-ਸਾ ਕੇ ਇਸ ਘਟਨਾ ਨੂੰ ਅੰਜਾਮ ਦੇਣ ਦੇ ਦੋ-ਸ਼ ਲਗਾਏ ਗਏ ਹਨ।
ਉਥੇ ਹੀ ਲੱਖਾ ਸਿਧਾਣਾ ਦੇ ਪਿੰਡ ਵਾਸੀਆਂ ਵੱਲੋਂ ਉਸ ਦੇ ਹੱਕ ਵਿਚ ਹਮਾਇਤ ਕੀਤੀ ਗਈ ਹੈ। ਹੁਣ ਲਾਲ ਕਿਲੇ ਤੇ ਝੰਡਾ ਲਹਿਰਾਉਣ ਵਾਲੇ ਦੀਪ ਸਿੱਧੂ ਬਾਰੇ ਵੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦੀਪ ਸਿੱਧੂ ਉਹ ਅਦਾਕਾਰ ਹੈ, ਜੋ ਇਸ ਕਿਸਾਨੀ ਸੰਘਰਸ਼ ਵਿੱਚ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਹੈ। ਲਾਲ ਕਿਲ੍ਹੇ ਉੱਪਰ ਹੋਈ ਘਟਨਾ ਨੂੰ ਲੈ ਕੇ ਇਸ ਦਾ ਦੋਸ਼ੀ ਦੀਪ ਸਿੱਧੂ ਨੂੰ ਠਹਿਰਾਇਆ ਜਾ ਰਿਹਾ ਹੈ। ਜਿਸ ਲਈ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਖਿਲਾਫ ਦੋ-ਸ਼ ਤੈਅ ਕਰਦੇ ਹੋਏ ਗ੍ਰਿਫਤਾਰੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਘਟਨਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ ਉੱਥੇ ਹੀ ਹੁਣ ਪਿੰਡ ਵਾਸੀਆਂ ਵੱਲੋਂ ਵੀ ਦੀਪ ਸਿੱਧੂ ਦੇ ਹੱਕ ਵਿੱਚ ਐਲਾਨ ਕੀਤਾ ਗਿਆ ਹੈ। ਪਿੰਡ ਵਾਸੀਆਂ ਦੇ ਕਹਿਣ ਮੁਤਾਬਕ ਕਿ ਅਗਰ ਦੀਪ ਸਿੱਧੂ ਗੱਦਾਰ ਹੈ ਤਾਂ ਉਹ ਲੋਕ ਵੀ ਗੱਦਾਰ ਹਨ ਜੋ ਉਸ ਦੇ ਨਾਲ ਲਾਲ ਕਿਲ੍ਹੇ ਉਪਰ ਗਏ ਸਨ। ਲੋਕਾਂ ਨੇ ਦੀਪ ਸਿੱਧੂ ਦੇ ਹੱਕ ਵਿਚ ਨਾਅਰੇ ਬਾਜ਼ੀ ਕਰਦੇ ਹੋਏ ਆਖਿਆ ਹੈ ਕਿ ਦੀਪ ਸਿੱਧੂ ਵੱਲੋਂ ਤਿਰੰਗੇ ਦਾ ਅ-ਪ-ਮਾ-ਨ ਨਹੀਂ ਕੀਤਾ ਗਿਆ ਸਗੋਂ ਇੱਕ ਖਾਲੀ ਖੋਲ ਉੱਪਰ ਹੀ ਕੇਸਰੀ ਝੰਡਾ ਲਹਿਰਾਇਆ ਗਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ
ਦੀਪ ਸਿੱਧੂ ਉਪਰ ਗਲਤ ਇਲਜ਼ਾਮ ਲਗਾਕੇ ਉਸ ਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਆਖਿਆ ਕੇ ਦੀਪ ਸਿੱਧੂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਪੂਰਾ ਪਿੰਡ ਉਸ ਦੇ ਨਾਲ ਹੈ। ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇ ਬਾਜ਼ੀ ਵੀ ਕੀਤੀ ਤੇ ਇਸ ਦੌਰਾਨ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਦੀਪ ਸਿੱਧੂ ਜ਼ਿੰਦਾਬਾਦ, ਕਿਸਾਨ ਯੂਨੀਅਨ ਏਕਤਾ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਪਿੰਡ ਵਾਸੀਆਂ ਵੱਲੋਂ ਦੀਪ ਸਿੱਧੂ ਦੇ ਹੱਕ ਵਿੱਚ ਹੋਣ ਦਾ ਸਮਰਥਨ ਕੀਤਾ ਗਿਆ ਹੈ ।
Previous Postਮਸ਼ਹੂਰ ਪੰਜਾਬੀ ਕਲਾਕਾਰ ਗੁਰਪ੍ਰੀਤ ਘੁੱਗੀ ਬਾਰੇ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਗਈ ਚਰਚਾ
Next Postਸੰਯੁਕਤ ਕਿਸਾਨ ਮੋਰਚਾ ਨੇ ਕਰਤਾ ਹੁਣ ਇਹ ਵੱਡਾ ਐਲਾਨ – ਸੋਚਾਂ ਚ ਪਾਤੀ ਮੋਦੀ ਸਰਕਾਰ