ਹੁਣੇ ਹੁਣੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਮਦਦ ਲਈ ਕੀਤਾ ਇਹ ਵੱਡਾ ਕੰਮ , ਸਾਰੇ ਪਾਸੇ ਚਰਚਾ

ਆਈ ਤਾਜਾ ਵੱਡੀ ਖਬਰ

ਕੌਮੀ ਰਾਜਧਾਨੀ ਅੰਦਰ 26 ਜਨਵਰੀ ਮੌਕੇ ਕੱਢੀ ਗਈ ਟਰੈਕਟਰ ਪਰੇਡ ਦੌਰਾਨ ਕੁਝ ਘਟਨਾਵਾਂ ਹੋਈਆਂ ਜਿਸ ਤੋਂ ਬਾਅਦ ਹਾਲਾਤ ਗੰ-ਭੀ-ਰ ਹੋ ਗਏ ਸਨ। ਇਸ ਦੇ ਵਜੋਂ ਦਿੱਲੀ ਦੀਆਂ ਸਰਹੱਦਾਂ ਉਪਰ ਵੀ ਪੁਲਸ ਅਤੇ ਕਿਸਾਨਾਂ ਦਰਮਿਆਨ ਤ-ਣਾ-ਅ ਵਾਲੀ ਸਥਿਤੀ ਬਣ ਗਈ ਸੀ। ਕਿਸਾਨ ਜਥੇ ਬੰਦੀਆਂ ਵੱਲੋਂ ਦਿੱਲੀ ਪੁਲਸ ਉੱਪਰ ਇਹ ਇ-ਲ-ਜ਼ਾ-ਮ ਲਗਾਇਆ ਜਾ ਰਿਹਾ ਹੈ ਕਿ ਇਸ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਏ ਬਹੁਤ ਸਾਰੇ ਕਿਸਾਨਾਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਨ੍ਹਾਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦਾ ਅਜੇ ਤੱਕ ਕੋਈ ਵੀ ਥਹੁ ਪਤਾ ਨਹੀਂ ਲੱਗ ਸਕਿਆ। ਜਿਸ ਸਬੰਧੀ ਵੱਖ ਵੱਖ ਜਥੇ ਬੰਦੀਆਂ ਆਪਣੇ ਪੱਧਰ ਉੱਪਰ ਯਤਨ ਕਰ ਰਹੀਆਂ ਹਨ। ਇਸੇ ਦੇ ਚਲਦੇ ਹੋਏ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਇਕ ਹੈਲਪ ਲਾਇਨ ਨੰਬਰ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਲਾਪਤਾ ਹੋਏ ਕਿਸਾਨਾਂ ਦੀ ਭਾਲ ਕਰਨ ਵਿਚ ਹਰ ਸੰਭਵ ਮਦਦ ਕੀਤੀ ਜਾਵੇਗੀ। ਮੁੱਖ ਮੰਤਰੀ ਵੱਲੋਂ ਇਸ ਤਰ੍ਹਾਂ ਦੇ ਸਬੰਧਤ ਸਾਰੇ ਮਾਮਲਿਆਂ ਵਾਸਤੇ 112 ਨੰਬਰ ਜਾਰੀ ਕੀਤਾ ਗਿਆ ਹੈ

ਜਿਸ ਉਪਰ ਲੋਕ ਲਾਪਤਾ ਹੋਏ ਕਿਸਾਨਾਂ ਦੀ ਸ਼ਿ-ਕਾ-ਇ-ਤ ਦਰਜ ਕਰਵਾ ਸਕਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਸਾਡੇ ਕੈਬਨਿਟ ਮੰਤਰੀ ਇਸ ਮੁੱਦੇ ਨੂੰ ਗ੍ਰਹਿ ਮੰਤਰਾਲੇ ਕੋਲ ਵੀ ਲੈ ਕੇ ਜਾਣਗੇ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਏਜੀ ਨੇ ਦਿੱਲੀ ਪੁਲਿਸ ਨਾਲ ਇਸ ਮਸਲੇ ਦੇ ਸਬੰਧਤ ਕੇਸਾਂ ਨਾਲ ਨਿ-ਜੱ-ਠ-ਣ ਲਈ 70 ਵਕੀਲ ਨਿਯੁਕਤ ਕੀਤੇ ਹਨ। ਪਰ ਇਸ ਉਪਰ ਬੋਲਦੇ ਹੋਏ ਸ੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਏਜੀ ਅਤੁਲ ਨੰਦਾ ਨੇ ਇਸ ਕਮੇਟੀ ਦੀ ਮੈਂਬਰੀ ਰੱਦ ਕਰ ਦਿੱਤੀ ਹੈ

ਅਤੇ ਆਪਣੀ ਬਾਰ ਐਸੋਸੀਏਸ਼ਨ ਦਾ ਭਰੋਸਾ ਗੁਆ ਲਿਆ ਹੈ। ਉਨ੍ਹਾਂ ਆਖਿਆ ਕਿ ਅਮਰਿੰਦਰ ਸਿੰਘ ਨੂੰ ਕਿਸੇ ਹੋਰ ਯੋਗ ਵਕੀਲ ਨੂੰ ਏਜੀ ਨਿਯੁਕਤ ਕਰਨਾ ਚਾਹੀਦਾ ਹੈ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਸ ਔਖੀ ਘੜੀ ਦੇ ਵਿਚ ਉਹ ਦਿੱਲੀ ਦੀ ਸਰਹੱਦ ਉੱਪਰ ਬੈਠੇ ਹੋਏ ਕਿਸਾਨਾਂ ਦੇ ਨਾਲ ਹਨ। ਅਸੀਂ ਦਿੱਲੀ ਵਿੱਚ ਟਰੈਕਟਰ ਰੈਲੀ ਦੌਰਾਨ ਲਾਪਤਾ ਹੋਏ ਲੋਕਾਂ ਦੀ ਭਾਲ ਕਰਨ ਦੇ ਲਈ ਪਿੰਡਾਂ ਦੇ ਸਰਪੰਚਾਂ ਨਾਲ ਗੱਲ ਕਰ ਰਹੇ ਹਾਂ। ਇਸ ਦੌਰਾਨ ਲਾਪਤਾ ਹੋਏ ਲੋਕਾਂ ਦੇ ਵੇਰਵੇ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਨੂੰ ਲਾਜ਼ਮੀ ਕੀਤਾ ਜਾਣਾ ਸਰਕਾਰ ਦੀ ਇਕ ਵੱਡੀ ਕੋਸ਼ਿਸ਼ ਰਹੇਗੀ।