ਆਈ ਤਾਜਾ ਵੱਡੀ ਖਬਰ
ਸਹੀ ਢੰਗ ਦੇ ਨਾਲ ਪ੍ਰਸ਼ਾਸਨ ਚਲਾਉਣ ਵਾਸਤੇ ਸਰਕਾਰ ਵੱਲੋਂ ਸਮੇਂ ਸਮੇਂ ਉੱਪਰ ਕਈ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਹਨ। ਜਿਸ ਤਹਿਤ ਬਹੁਤ ਸੋਚ ਸਮਝ ਕੇ ਕਈ ਪਾਬੰਦੀਆਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਜੋ ਕਿਸੇ ਦੁਰਘਟਨਾ ਦੇ ਵਿੱਚ ਕਿਸੇ ਜਾਨ ਮਾਲ ਦਾ ਨੁ-ਕ-ਸਾ-ਨ ਨਾ ਹੋ ਸਕੇ। ਇਸਦੇ ਨਾਲ ਹੀ ਕੁੱਝ ਪਾਬੰਦੀਆਂ ਦੇਸ਼ ਅੰਦਰ ਕੀਤੀ ਜਾਂਦੀ ਚੀਜ਼ਾਂ ਦੀ ਵਿਕਰੀ ਨਾਲ ਸੰਬੰਧਤ ਹੁੰਦੀਆਂ ਹਨ। ਅਜਿਹੇ ਦੌਰਾਨ ਹੀ ਬੀਤੇ ਪਿਛਲੇ ਕਾਫ਼ੀ ਵਰ੍ਹਿਆਂ ਤੋਂ ਪਤੰਗ ਬਾਜ਼ੀ ਵਾਸਤੇ ਇਕ ਅਹਿਮ ਪਾਬੰਦੀ ਲਗਾਈ ਗਈ ਹੈ ਜਿਸ ਦੀ ਅਜੇ ਤੱਕ ਵੀ ਪੂਰਨ ਰੂਪ ਵਿੱਚ ਪਾਲਣਾ ਨਹੀਂ ਕੀਤੀ ਜਾ ਰਹੀ।
ਜਿਸ ਕਾਰਨ ਕਈ ਅਣ ਸੁਖਾਵੀਆਂ ਘਟਨਾਵਾਂ ਵਾਪਰਨ ਦੇ ਨਾਲ ਦੇਸ਼ ਦਾ ਮਾਹੌਲ ਗ-ਮ-ਗੀ-ਨ ਹੋ ਰਿਹਾ ਹੈ। ਅੱਜ ਇਕ ਦੁਖਦਾਈ ਘਟਨਾ ਪੰਜਾਬ ਸੂਬੇ ਵਿੱਚ ਵਾਪਰੀ ਜਿਥੇ ਇੱਕ ਰਾਹ ਗੀਰ ਦੀ ਮੌਤ ਹੋ ਗਈ। ਇਸ ਮੌਤ ਦਾ ਕਾਰਨ ਹੋਰ ਕੋਈ ਨਹੀਂ ਸਗੋਂ ਪਤੰਗ ਬਾਜ਼ੀ ਲਈ ਬੈਨ ਕੀਤੀ ਗਈ ਚਾਈਨੀਜ਼ ਡੋਰ ਹੈ। ਇਹ ਘਟਨਾ ਜ਼ੀਰਾ ਦੀ ਦੱਸੀ ਜਾ ਰਹੀ ਹੈ ਜਿਸ ਵਿਚ ਇਕ ਮੋਟਰ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਮੰਗਾ ਸਿੰਘ ਪੁੱਤਰ ਸਵਰਨ ਸਿੰਘ ਦੀ 40 ਸਾਲ ਸੀ ਅਤੇ ਉਹ ਜਿਲ੍ਹਾ ਤਰਨਤਾਰਨ ਦੇ ਪਿੰਡ ਸਰਹਾਲੀ ਮੰ-ਦਾ ਦਾ ਨਿਵਾਸੀ ਸੀ।
ਮ੍ਰਿਤਕ ਮੰਗਾ ਸਿੰਘ ਇੱਕ ਸਕਿਉਰਿਟੀ ਏਜੰਸੀ ਦੇ ਵਿਚ ਬਤੌਰ ਗਾਰਡ ਵਜੋਂ ਕੰਮ ਕਰ ਰਿਹਾ ਸੀ। ਕਿਸੇ ਕੰਮ ਦੇ ਸੰਬੰਧ ਵਿਚ ਉਹ ਅੱਜ ਸ਼ਾਮ ਤਕਰੀਬਨ 4 ਵਜੇ ਜ਼ੀਰਾ ਮੱਖੂ ਰੋਡ ‘ਤੇ ਆ ਰਿਹਾ ਸੀ। ਜਦੋਂ ਉਹ ਮੋਟਰ ਸਾਈਕਲ ਉਪਰ ਸਵਾਰ ਹੋ ਕੇ ਲਿੰਕ ਰੋਡ ਨਵਾਂ ਜ਼ੀਰਾ ਦੇ ਕੋਲ ਪੁੱਜਾ ਤਾਂ ਜਾ-ਨ-ਲੇ-ਵਾ ਚਾਇਨੀਜ਼ ਡੋਰ ਉਸ ਦੇ ਗਲ ਵਿਚ ਫ-ਸ ਗਈ। ਇਸ ਡੋਰ ਦੇ ਕਾਰਨ ਉਸ ਦਾ ਗਲ ਕੱ-ਟਿ-ਆ ਗਿਆ ਅਤੇ ਮੌਕੇ ਉੱਪਰ ਹੀ ਮੰਗਾ ਸਿੰਘ ਦੀ ਮੌਤ ਹੋ ਗਈ। ਇਸ ਅਨਿਆਈ ਮੌਤ ਤੋਂ ਬਾਅਦ ਇਲਾਕਾ ਨਿਵਾਸੀਆਂ ਦੇ ਵਿਚ ਸ਼ੋਕ ਦੇ ਨਾਲ ਗੁੱਸੇ ਦੀ ਲਹਿਰ ਨੂੰ ਵੀ ਵੇਖਿਆ ਜਾ ਰਿਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਵੀ ਕੁਝ ਦੁਕਾਨਦਾਰ ਇਸ ਚਾਈਨੀਜ਼ ਡੋਰ ਨੂੰ ਵੇਚ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਡੋਰ ਪਹਿਲਾਂ ਹੀ ਬਹੁਤ ਸਾਰੇ ਇਨਸਾਨਾਂ ਦੇ ਨਾਲ ਨਾਲ ਪੰਛੀਆਂ ਦੀ ਵੀ ਜਾ- ਨ ਲੈ ਚੁੱਕੀ ਹੈ। ਪ੍ਰਸ਼ਾਸਨ ਨੂੰ ਪੰਜਾਬ ਅੰਦਰ ਵਾਪਰੀ ਇਸ ਘਟਨਾ ਉਪਰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
Previous Postਹੁਣ ਕਨੇਡਾ ਤੋਂ ਕਿਸਾਨ ਦੇ ਹੱਕ ਚ ਆਈ ਇਹ ਵੱਡੀ ਖਬਰ, ਸਾਰੇ ਪਾਸੇ ਹੋ ਗਈ ਚਰਚਾ
Next Postਅਰਵਿੰਦ ਕੇਜਰੀਵਾਲ ਵਲੋਂ ਕਿਸਾਨ ਅੰਦੋਲਨ ਬਾਰੇ ਹੁਣ ਆਈ ਇਹ ਵੱਡੀ ਤਾਜਾ ਖਬਰ