ਆਈ ਤਾਜਾ ਵੱਡੀ ਖਬਰ
ਸਾਲ 2020 ਦੇ ਸਤੰਬਰ ਮਹੀਨੇ ਤੋਂ ਖੇਤੀ ਦੇ ਨਾਲ ਸਬੰਧਤ ਇਕ ਮੁੱਦਾ ਪੰਜਾਬ ਵਿੱਚੋਂ ਉੱਠਿਆ ਸੀ ਜਿਸ ਦਾ ਕਾਰਨ ਸੀ ਕੇਂਦਰ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਨਵੇਂ ਖੇਤੀ ਬਿੱਲ। ਇਨ੍ਹਾਂ ਬਿੱਲਾਂ ਨੂੰ ਕਿਸਾਨ ਵਿਰੋਧੀ ਜਾਣਦੇ ਹੋਏ ਸੂਬੇ ਦੇ ਕਿਸਾਨਾਂ ਵੱਲੋਂ ਇਨ੍ਹਾਂ ਨੂੰ ਰੱਦ ਕਰਵਾਉਣ ਲਈ ਵੱਖ ਵੱਖ ਥਾਵਾਂ ਉਪਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਨੇ 26 ਨਵੰਬਰ 2020 ਨੂੰ ਖੇਤੀ ਅੰਦੋਲਨ ਦਾ ਰੂਪ ਲਿਆ ਅਤੇ 26 ਜਨਵਰੀ 2021 ਨੂੰ ਟਰੈਕਟਰ ਪਰੇਡ ਜ਼ਰੀਏ ਕਿਸਾਨਾਂ ਨੇ ਆਪਣੀ ਇਕ ਜੁਟਤਾ ਨੂੰ ਦਰਸਾਇਆ।
ਪਰ ਇਸ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ ਉਪਰ ਹੋਈਆਂ ਘਟਨਾਵਾਂ ਕਰਕੇ ਹਾਲਾਤ ਤ-ਣਾ-ਅ-ਪੂ-ਰ-ਨ ਬਣ ਗਏ ਸਨ ਜਿਸ ਤੋਂ ਬਾਅਦ ਅਜਿਹਾ ਜਾਪ ਰਿਹਾ ਸੀ ਕਿ ਇਹ ਖੇਤੀ ਅੰਦੋਲਨ ਹੁਣ ਜਲਦ ਹੀ ਖਿੰ-ਡ ਜਾਵੇਗਾ। ਪਰ ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਭਾਵੁਕ ਅਪੀਲ ਤੋਂ ਬਾਅਦ ਕਿਸਾਨਾਂ ਦਾ ਅਜਿਹਾ ਹੜ੍ਹ ਉੱਮੜ ਆਇਆ ਹੈ ਜਿਸ ਨੇ ਦਿੱਲੀ ਪੁਲਿਸ ਪ੍ਰਸ਼ਾਸਨ ਦੀ ਨੀਂਦ ਹੀ ਹ-ਰਾ-ਮ ਕਰਕੇ ਰੱਖ ਦਿੱਤੀ ਹੈ। ਲੱਖਾਂ ਦੀ ਗਿਣਤੀ ਵਿਚ ਆਏ ਹੋਏ ਕਿਸਾਨਾਂ ਦੇ ਨਾਲ ਇਸ ਖੇਤੀ ਅੰਦੋਲਨ ਵਿਚ ਹੁਣ ਮੁੜ ਤੋਂ ਜਾਨ ਪੈ ਗਈ ਹੈ।
ਜਿਸ ਕਾਰਨ ਪੁਲਸ ਪ੍ਰਸ਼ਾਸਨ ਨੇ ਗਾਜ਼ੀਪੁਰ ਸਰਹੱਦ ‘ਤੇ ਸੁਰੱਖਿਆ ਵਧੇਰੇ ਕਰ ਦਿੱਤੀ ਹੈ। ਇਸ ਖੇਤੀ ਅੰਦੋਲਨ ਵਿੱਚ ਲੱਖਾਂ ਦੀ ਗਿਣਤੀ ਵਿੱਚ ਆਏ ਹੋਏ ਕਿਸਾਨਾਂ ਵੱਲੋਂ ਫੂ-ਕੀ ਗਈ ਜਾਨ ਇਸ ਗੱਲ ਦਾ ਸਬੂਤ ਦੇ ਰਹੀ ਹੈ ਕਿ ਪੁਲਸ ਵੱਲੋਂ ਕਿਸਾਨਾਂ ਦੀ ਵਧੀ ਹੋਈ ਇਸ ਗਿਣਤੀ ਨੂੰ ਦੇਖਦੇ ਹੋਏ 12 ਪੜਾਅ ਵਾਰ ਤਰੀਕੇ ਦੀ ਬੈਰੀ ਕੇਡਿੰਗ ਕਰ ਦਿੱਤੀ ਗਈ ਹੈ। ਜਿਸ ਦੌਰਾਨ ਪੁਲਿਸ ਨੇ ਸੀਮੈਂਟ ਬਲਾਕ ਦੇ ਇਸਤੇ ਮਾਲ ਕਰਨ ਦੇ ਨਾਲ ਨਾਲ ਕੰਡੇਦਾਰ ਅਤੇ ਤੇਜ਼ਧਾਰ ਤਾਰ ਨੂੰ ਵੀ ਲਗਾਇਆ ਗਿਆ ਹੈ।
ਜਿਸ ਦੀ ਵਜ੍ਹਾ ਕਾਰਨ ਰਾਸ਼ਟਰੀ ਹਾਈਵੇ ਨੰਬਰ 24 ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ। 26 ਜਨਵਰੀ ਮੌਕੇ ਕੀਤੀ ਗਈ ਟਰੈਕਟਰ ਪਰੇਡ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਪਿੰਡ ਪੰਚਾਇਤਾਂ ਵੱਲੋਂ ਮੀਟਿੰਗਾਂ ਜਾਰੀ ਹਨ। ਪਿੰਡ ਦੀਆਂ ਪੰਚਾਇਤਾਂ ਖੇਤਰੀ ਪੱਧਰ ਉਪਰ ਲੋਕਾਂ ਨੂੰ ਇਸ ਅੰਦੋਲਨ ਨਾਲ ਜੁੜਨ ਲਈ ਪ੍ਰੇਰਿਤ ਕਰ ਰਹੀਆਂ ਹਨ। ਜਿਸ ਤੋਂ ਬਾਅਦ ਤਕਰੀਬਨ ਪਿੰਡ ਦੇ ਹਰ ਘਰ ਚੋਂ ਇੱਕ ਵਿਅਕਤੀ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਵਾਸਤੇ ਆਪਣੀਆਂ ਤਿਆਰੀਆਂ ਕੱਸ ਰਿਹਾ ਹੈ।
Previous Postਕਿਸਾਨ ਦਾ ਜੋਸ਼ ਦੇਖਕੇ ਆਖਰ ਕੇਂਦਰ ਸਰਕਾਰ ਵਲੋਂ ਹੁਣੇ ਹੁਣੇ ਆਈ ਇਹ ਵੱਡੀ ਖਬਰ
Next Postਆਖਰ ਹੋ ਗਈ ਓਹੀ ਗਲ੍ਹ – ਹੁਣ ਆਈ ਮੋਦੀ ਦੀ ਮੀਟਿੰਗ ਨੂੰ ਲੈ ਕੇ ਇਹ ਵੱਡੀ ਖਬਰ