ਆਈ ਤਾਜਾ ਵੱਡੀ ਖਬਰ
ਕਿਸਾਨਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰ ਅਜੇ ਤਕ ਕੋਈ ਹੱਲ ਨਹੀਂ ਨਿਕਲਿਆ। ਕਿਸਾਨਾਂ ਵਲੋਂ ਇਸ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਟਰੈਕਟਰ ਪਰੇਡ ਦਾ ਵੀ ਆਯੋਜਨ ਕੀਤਾ ਗਿਆ ਸੀ, ਜਿਸ ਚ ਕੁੱਝ ਲੋਕਾਂ ਨੇ ਹੁ-ਲ-ੜ-ਬਾ-ਜੀ ਕਰ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਦਿੱਲੀ ਦੇ ਲਾਲ ਕਿਲ੍ਹੇ ਚ ਵਾਪਰੀ ਘਟਨਾ ਤੋਂ ਬਾਅਦ ਕਈ ਲੋਕ ਇਸ ਅੰਦੋਲਨ ਨੂੰ ਛੱਡ ਕੇ ਵੀ ਜਾ ਚੁੱਕੇ ਨੇ,
ਅਤੇ ਕੁੱਝ ਅਜੇ ਵੀ ਡੱਟੇ ਹੋਏ ਨੇ। ਇਸੇ ਦੌਰਾਨ ਇਕ ਅਜਿਹੀ ਖ਼ਬਰ ਸਾਹਮਣੇ ਆ ਗਈ ਹੈ ਜਿਸਨੇ ਹਰ ਇਕ ਚ ਹੋਰ ਹੌਂਸਲਾ ਪਰ ਦਿੱਤਾ ਹੈ, ਹੁਣ ਇਸ ਬਿਆਨ ਦੀ ਹਰ ਪਾਸੇ ਚਰਚਾ ਹੋਣ ਲੱਗ ਗਈ ਹੈ। ਇੱਕ ਅਜਿਹੇ ਕਿਸਾਨ ਆਗੂ ਜੌ ਸ਼ੁਰੂ ਤੋਂ ਹੀ ਇਸ ਅੰਦੋਲਨ ਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਨੇ ਉਹਨਾਂ ਨੇ ਇੱਕ ਵਾਰ ਫਿਰ ਸਾਹਮਣੇ ਆ ਕੇ ਕਿਸਾਨਾਂ ਦੇ ਹੱਕ ਚ ਅਤੇ ਨੌਜਵਾਨਾਂ ਚ ਉਤਸ਼ਾਹ ਭਰ ਦੇਣ ਵਾਲਾ ਬਿਆਨ ਜਾਰੀ ਕੀਤਾ ਹੈ। ਰਾਕੇਸ਼ ਟਿਕੈਤ ਜੌ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਉਹਨਾਂ ਨੇ ਜੱਦ ਦੀ ਲਾਲ ਕਿਲ੍ਹੇ ਚ ਘਟਨਾ ਵਾਪਰੀ ਹੈ
ਉਸ ਤੋਂ ਬਾਅਦ ਅੱਗੇ ਆ ਕੇ ਇਸ ਅੰਦੋਲਨ ਚ ਆਪਣੀ ਇੱਕ ਅਹਿਮ ਭੂਮਿਕਾ ਨਿਭਾ ਦਿੱਤੀ ਹੈ। ਉਹਨਾਂ ਨੇ ਕੇਸਰੀ ਪੱਗ ਬੰਨ੍ਹ ਕੇ ਗਾਜੀਪੁਰ ਬਾਰਡਰ ਤੋਂ ਲਾਈਵ ਹੋ ਕੇ ਨੌਜਵਾਨਾਂ ਅਤੇ ਕਿਸਾਨਾਂ ਨੂੰ ਸੰਦੇਸ਼ ਦਿਤਾ ਅਤੇ ਇਸ ਅੰਦੋਲਨ ਨਾਲ ਜੁੜਨ ਦੀ ਫਿਰ ਤੋਂ ਅਪੀਲ ਕੀਤੀ। ਗਾਜ਼ੀਪੁਰ ਬਾਰਡਰ ਤੋਂ ਲਾਈਵ ਹੋ ਕੇ ਉਹਨਾਂ ਨੇ ਕਿਹਾ ਕਿ ਇਹ ਅੰਦੋਲਨ ਕਿਸਾਨਾਂ ਦਾ ਹੈ ਤੇ ਇਸ ਤੇ ਨਜ਼ਰ ਰੱਖਣੀ ਵੀ ਸਾਡਾ ਫਰਜ਼ ਹੈ। ਉਹਨਾਂ ਨੇ ਸਭ ਨੂੰ ਮੁੜ ਤੋਂ ਇਹ ਅਪੀਲ ਕੀਤੀ ਕਿ ਸਭ ਇਸ ਅੰਦੋਲਨ ਚ ਦੋਬਾਰਾ ਤੋਂ ਭਾਗੀਦਾਰੀ ਪਾਉਣ
ਅਤੇ ਇਸ ਅੰਦੋਲਨ ਨੂੰ ਦੋਬਾਰਾ ਤੌ ਸਿਖਰਾਂ ਤੇ ਲਿਆਇਆ ਜਾ ਸਕੇ। ਰਾਕੇਸ਼ ਦਾ ਲੋਕਾਂ ਨੂੰ ਇਹੀ ਸੁਨੇਹਾ ਸੀ ਕਿ ਉਹ ਦੋਬਾਰਾ ਤੌ ਇਸ ਅੰਦੋਲਨ ਚ ਜੁੜਨ ਅਤੇ ਇਸ ਤੇ ਨਜ਼ਰ ਬਣਾ ਕੇ ਰੱਖਣ। ਲੋਕਾ ਨੂੰ ਅਪੀਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਅੰਦੋਲਨ ਨੂੰ ਛੱਡ ਕੇ ਚਲੇ ਗਏ ਨੇ ਅਤੇ ਜੌ ਮਜੂਦ ਨੇ ਉਹਨਾਂ ਦੀ ਬਦੌਲਤ ਹੀ ਕਿਸਾਨ ਬਚੇਗਾ। ਦਸਣਾ ਬਣਦਾ ਹੈ ਕਿ ਦਿੱਲੀ ਚ ਕਿਸਾਨ ਕਰੀਬ ਦੋ ਮਹੀਨਿਆਂ ਦੇ ਉੱਪਰ ਦੇ ਸਮੇਂ ਤੋਂ ਡੱਟੇ ਹੋਏ ਨੇ, ਪਰ ਅਜੇ ਤਕ ਸਰਕਾਰ ਨੇ ਕਿਸਾਨਾਂ ਦੀ ਕੋਈ ਮੰਗ ਨਹੀਂ ਮੰਨੀ ਹੈ,
ਕਿਸਾਨਾਂ ਦੀ ਇੱਕੋ ਹੀ ਮੰਗ ਹੈ ਕਿ ਖੇਤੀਬਾੜੀ ਕਾਨੂੰਨ ਰੱਦ ਕੀਤੇ ਜਾਣ, ਪਰ ਸਰਕਾਰ ਦਾ ਅਜਿਹਾ ਕਰਨ ਤੋਂ ਸਾਫ਼ ਇਨਕਾਰ ਹੈ। ਸਰਕਾਰ ਦਾ ਕਹਿਣਾ ਹੈ ਕਿ ਸੋਧ ਕੀਤਾ ਜਾ ਸਕਦਾ ਹੈ ਪਰ ਕਾਨੂੰਨ ਰੱਦ ਨਹੀ ਹੋਣਗੇ। ਦੋਨਾਂ ਪਾਸਿਆਂ ਤੋਂ ਅੜੀ ਨਿਭਾਈ ਜਾ ਰਹੀ ਹੈ, ਇਸੇ ਵਿਚਕਾਰ ਹੀ ਲਾਲ ਕਿਲ੍ਹੇ ਤੇ ਅਜਿਹੀ ਘਟਨਾ ਵਾਪਰੀ ਜਿਸ ਨੇ ਸਭ ਨੂੰ ਹੈਰਾਨ ਕੀਤਾ ਅਤੇ ਸ਼-ਰ-ਮਿੰ-ਦਾ ਵੀ। ਦੇਸ਼ ਦੇ ਮੀਡੀਆ ਨੇ ਇਸ ਘਟਨਾ ਨੂੰ ਹੋਰ ਤਰੀਕੇ ਨਲ ਪੇਸ਼ ਕੀਤਾ, ਜਿਸਦਾ ਵੀ ਅਸਰ ਲੋਕਾਂ ਤੇ ਪਿਆ, ਅਤੇ ਅੰਦੋਲਨ ਖਰਾਬ ਹੋਇਆ। ਲਾਲ ਕਿਲ੍ਹੇ ਤੇ ਵਾਪਰੀ ਘਟਨਾ ਤੋਂ ਬਾਅਦ ਪੁਲਸ ਦਾ ਰੁਖ਼ ਕਿਸਾਨਾਂ ਤੇ ਗੁੰ-ਡਾ-ਗ-ਰ-ਦੀ ਵਾਲਾ ਵੇਖਣ ਨੂੰ ਮਿਲ ਰਿਹਾ ਹੈ। ਪੁਲੀਸ ਬੇ-ਦ-ਰ-ਦ ਤਰੀਕੇ ਨਾਲ ਕਿਸਾਨਾਂ ਤੇ ਲਾ-ਠੀ-ਚਾ-ਰ-ਜ ਕਰ ਰਹੀ ਹੈ। ਹੁਣ ਤਕ ਕਈ ਗੰ-ਭੀ-ਰ ਰੂਪ ਚ ਜਖਮੀ ਹੋ ਚੁੱਕੇ ਨੇ, ਅਤੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਹੁਣ ਰਾਕੇਸ਼ ਟੀਕੈਤ ਦੇ ਆਏ ਇਸ ਬਿਆਨ ਤੋਂ ਬਾਅਦ ਫਿਰ ਤੋਂ ਉਮੀਦ ਜਾਗੀ ਹੈ।
Home ਤਾਜਾ ਖ਼ਬਰਾਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਸਰੀ ਪਗ ਬੰਨ ਕੇ ਕਿਸਾਨਾਂ ਨੂੰ ਦਿਤਾ ਅਜਿਹਾ ਮੈਸਜ ਸਾਰੇ ਪਾਸੇ ਹੋ ਗਈ ਚਰਚਾ
ਤਾਜਾ ਖ਼ਬਰਾਂ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਸਰੀ ਪਗ ਬੰਨ ਕੇ ਕਿਸਾਨਾਂ ਨੂੰ ਦਿਤਾ ਅਜਿਹਾ ਮੈਸਜ ਸਾਰੇ ਪਾਸੇ ਹੋ ਗਈ ਚਰਚਾ
Previous Postਕਿਸਾਨ ਅੰਦੋਲਨ : ਹੁਣ ਆਈ ਇਹ ਵੱਡੀ ਮਾੜੀ ਖਬਰ ਸੁਣ ਕਿਸਾਨਾਂ ਚ ਛਾਈ ਸੋਗ ਦੀ ਲਹਿਰ
Next Postਕਨੇਡਾ ਚ 8 ਫਰਵਰੀ ਬਾਰੇ ਹੋ ਗਿਆ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ