ਆਈ ਤਾਜਾ ਵੱਡੀ ਖਬਰ
ਰੋਜ਼ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁ-ਸ਼-ਕਿ-ਲਾਂ ਨੂੰ ਘਟਾਇਆ ਜਾ ਸਕਦਾ ਹੈ ਜੇਕਰ ਅਸੀਂ ਸਬੰਧਤ ਖਬਰਾਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਰਹੀਏ ਤਾਂ। ਅਜੋਕੇ ਜ਼ਮਾਨੇ ਦੇ ਵਿਚ ਪਲ ਪਲ ਉੱਪਰ ਆ ਰਹੀਆਂ ਖਬਰਾਂ ਬਾਰੇ ਜਾਣਕਾਰੀ ਰੱਖ ਪਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਪਰ ਫਿਰ ਵੀ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਨਾਲ ਜੁੜੀ ਹੋਈ ਲਾਹੇਵੰਦ ਜਾਣਕਾਰੀ ਉਪਰ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ। ਤਾਂ ਜੋ ਜਦੋਂ ਵੀ ਇਸ ਵਿਚ ਕੋਈ ਬਦਲਾਵ ਹੋਵੇ ਤਾਂ ਇਸ ਦਾ ਮਾੜਾ ਪ੍ਰਭਾਵ ਸਾਡੇ ਉੱਪਰ ਨਾ ਪੈ ਸਕੇ।
ਪੰਜਾਬ ਅੰਦਰ ਬੀਤੇ ਸਮੇਂ ਦੌਰਾਨ ਕਈ ਤਰ੍ਹਾਂ ਦੀਆਂ ਸੂਚਨਾਵਾਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਜੋ ਸੂਬਾ ਵਾਸੀਆਂ ਨੂੰ ਕਿਸੇ ਕਿਸਮ ਦੀ ਦਿੱ-ਕ-ਤ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਕਰਯੋਗ ਹੈ ਕਿ ਪੰਜਾਬ ਸੂਬੇ ਵਿੱਚੋਂ ਬਿਜਲੀ ਦੀ ਸ-ਮੱ-ਸਿ-ਆ ਨੂੰ ਹੌਲੀ ਹੌਲੀ ਦੂਰ ਕੀਤਾ ਜਾ ਰਿਹਾ ਹੈ। ਜਿਸ ਕਾਰਨ ਕਈ ਵਾਰ ਵੱਡੇ ਪਾਵਰ ਕੱ-ਟ ਵੀ ਲਗਾਉਣੇ ਪੈਂਦੇ ਹਨ। ਇਸੇ ਦੌਰਾਨ ਹੀ ਸੂਬੇ ਦੇ ਜਲੰਧਰ ਜਿਲੇ ਦੇ ਵਿਚ ਐਤਵਾਰ ਨੂੰ ਫੀਡਰਾਂ ਦੀ ਮੁਰੰਮਤ ਕੀਤੀ ਜਾਵੇਗੀ। ਇਸ ਦੌਰਾਨ ਇਥੋਂ ਦੇ ਵੱਖ-ਵੱਖ 24 ਖੇਤਰਾਂ ਵਿਚ ਤਕਰੀਬਨ 6 ਘੰਟੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ।
ਟਰਾਂਸਫਾਰਮਰਾਂ ਦੀ ਕੀਤੀ ਜਾ ਰਹੀ ਮੁਰੰਮਤ ਦੇ ਕਾਰਨ ਸ਼ਹਿਰ ਵਾਸੀਆਂ ਨੂੰ ਤਕਰੀਬਨ ਇਕ ਮਹੀਨੇ ਤੋਂ ਲਗਾਤਾਰ ਇਹਨਾਂ ਪਾਵਰ ਕੱ-ਟਾਂ ਦਾ ਕ-ਸ਼-ਟ ਸਹਿਣਾ ਪੈ ਰਿਹਾ ਹੈ। 66 ਕੇਵੀ ਟਾਂਡਾ ਰੋਡ ਦੇ ਅਧੀਨ ਆਉਂਦੀ 11 ਕੇਵੀ ਫੀਡਰ ਦੀ ਮੁਰੰਮਤ ਲਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਇਥੋਂ ਦੇ ਹਰਗੋਬਿੰਦ ਨਗਰ, ਧੋਗੜੀ ਨਗਰ, ਪਠਾਨਕੋਟ ਰੋਡ, ਟਰਾਂਸਪੋਰਟ ਨਗਰ, ਰਾਮ ਬਾਗ਼, ਯੂਨੀਕ ਪਾਈਪ ਫਿਟਿੰਗ ਵਿਖੇ ਬਿਜਲੀ ਠੱਪ ਰਹੇਗੀ। ਇਸ ਤੋਂ ਇਲਾਵਾ 132 ਕੇਵੀ ਕਾਨਪੁਰ ਦੇ ਅਧੀਨ ਪੈਂਦੇ 11 ਕੇਵੀ ਫੀਡਰ ਦੀ ਮੁਰੰਮਤ ਵਾਸਤੇ ਇਥੋਂ ਦੇ ਏਰੀਏ ਪੰਜਾਬੀ ਬਾਗ਼,
ਜੇਜੇ ਕਾਲੋਨੀ, ਭੀਮ ਨਗਰ, ਕਾਨ੍ਹਪੁਰ ਆਬਾਦੀ, ਸੇਖੋਂ, ਕੋਟਲਾ, ਕਬੂਲਪੁਰ, ਗਊਵਾਲੀ ਅਤੇ ਇੰਡਸਟਰੀ ਏਰੀਆ ਦੇ ਵਿੱਚ ਵੀ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਓਧਰ 66 ਕੇਵੀ ਸਬ ਸਟੇਸ਼ਨ ਫੋਕਲ ਪੁਆਇੰਟ ਦੇ ਅਧੀਨ ਆਉਂਦੇ 11 ਕੇਵੀ ਫੀਡਰ ਨੂੰ ਦਰੁਸਤ ਕਰਨ ਵਾਸਤੇ ਬਿਜਲੀ ਦਾ ਕੱ-ਟ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਦਾਦਾ ਕਾਲੋਨੀ, ਸਈਪੁਰ, ਵਿਸ਼ਵਕਰਮਾ ਮਾਰਕੀਟ, ਗੁਰੂ ਅਮਰਦਾਸ ਨਗਰ, ਕਾਲੀਆ ਕਾਲੋਨੀ, ਅਮਨ ਨਗਰ,
ਨਿਊ ਗੋਬਿੰਦ ਨਗਰ ਅਤੇ ਸ਼ਸ਼ੀ ਨਗਰ ਵਿੱਚ ਲਗਾਇਆ ਜਾਵੇਗਾ। ਇਸ ਸਬੰਧੀ ਨਾਰਥ ਜ਼ੋਨ ਦੇ ਚੀਫ ਇੰਜੀਨੀਅਰ ਜੈਨ ਇੰਦਰ ਦਾਨੀਆ ਨੇ ਆਖਿਆ ਕਿ ਪੈਡੀ ਸੀਜ਼ਨ ਵਿੱਚ ਖਪਤਕਾਰਾਂ ਨੂੰ ਬਿਜਲੀ ਨਾਲ ਸਬੰਧਤ ਮੁ-ਸ਼-ਕਿ-ਲਾਂ ਨਾਲ ਨਾ ਜੂਝਣਾ ਪਵੇ ਇਸੇ ਕਾਰਨ ਹੀ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਬੰਦ ਕਰ ਟਰਾਂਸਫਾਰਮਰਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ।
Previous Postਕਨੇਡਾ ਚ 8 ਫਰਵਰੀ ਬਾਰੇ ਹੋ ਗਿਆ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ
Next Postਵਿਦੇਸ਼ ਚ ਵਾਪਰਿਆ ਕਹਿਰ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ , ਪੰਜਾਬ ਚ ਮਾਪੇ ਕਰ ਰਹੇ ਸੀ ਵਿਆਹ ਦੀਆਂ ਤਿਆਰੀਆਂ