ਆਈ ਤਾਜਾ ਵੱਡੀ ਖਬਰ
ਪਿਛਲੇ ਸਾਲ ਤੋਂ ਹੀ ਮੌਸਮ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਪਹਾੜਾਂ ਵਿਚ ਹੋਈ ਬਰਫ ਬਾਰੀ ਅਤੇ ਬਰਸਾਤ ਕਾਰਨ ਲੋਕਾਂ ਨੂੰ ਕਾਫੀ ਸਮਾਂ ਠੰਡ ਦਾ ਸਾਹਮਣਾ ਕਰਨਾ ਪਿਆ। ਭਾਰੀ ਧੁੰਦ ਕਾਰਨ ਵੀ ਲੋਕਾਂ ਨੂੰ ਕਈ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚਲਦੇ ਬਹੁਤ ਸਾਰੇ ਸੜਕ ਹਾਦਸੇ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਹੁਣ ਪਿਛਲੇ ਦੋ ਤਿੰਨ ਦਿਨ ਤੋਂ ਲਗਾ ਤਾਰ ਧੁੱਪ ਨਿਕਲਣ ਨਾਲ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਮਹਿਸੂਸ ਹੋਈ ਹੈ। ਜਿੱਥੇ ਅਜੇ ਸਵੇਰੇ ਸ਼ਾਮ ਸੀਤ ਲਹਿਰ ਦਾ ਪ੍ਰਭਾਵ ਨਜ਼ਰ ਆ ਰਿਹਾ ਹੈ।
ਓਥੇ ਹੀ ਪਹਾੜੀ ਖੇਤਰ ਤੋਂ ਆਉਣ ਵਾਲੀਆਂ ਬਰਫੀਲੀਆਂ ਹਵਾਵਾਂ ਦਾ ਅਸਰ ਮੈਦਾਨੀ ਇਲਾਕਿਆਂ ਵਿਚ ਵੇਖਿਆ ਜਾ ਰਿਹਾ। ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਮੌਸਮ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਹੁਣ ਆਉਂਦੇ ਦੋ ਤਿੰਨ ਦਿਨਾਂ ਦੇ ਮੌਸਮ ਬਾਰੇ ਮੌਸਮ ਵਿਭਾਗ ਵੱਲੋਂ ਵੱਡੀ ਖਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਆਮ ਲੋਕਾਂ ਨੂੰ ਸੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ। 31 ਜਨਵਰੀ ਤੱਕ ਠੰਡ ਵਿਚ ਮੁੜ ਤੋਂ ਵਾਧਾ ਹੋ ਜਾਵੇਗਾ।
ਇਹੀ ਕਾਰਨ ਹੈ ਕਿ ਲੋਕਾਂ ਨੂੰ ਅਜੇ ਵੀ ਸਵੇਰੇ-ਸ਼ਾਮ ਠੰਡ ਤੋਂ ਰਾਹਤ ਨਹੀਂ ਮਿਲ ਸਕੀ। ਪੰਜਾਬ ਵਿੱਚ ਵੀਰਵਾਰ ਤੋਂ ਲੈ ਕੇ ਮੌਸਮ ਸਾਫ਼ ਰਿਹਾ ਹੈ, ਇਸ ਦੇ ਬਾਵਜੂਦ ਵੀ ਲੋਕਾਂ ਨੂੰ ਸਰਦੀ ਤੋਂ ਰਾਹਤ ਨਹੀਂ ਮਿਲ ਸਕੀ। ਸਵੇਰੇ-ਸ਼ਾਮ ਚੱਲਣ ਵਾਲੀਆਂ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਵਧੇਰੇ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੀਂ ਪੱਛਮੀ ਹਵਾ ਦੀ 5 ਤੋਂ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਹਨ। ਇਨ੍ਹਾਂ ਨਵੀਂ ਵਾਲੀਆਂ ਹਵਾਵਾਂ ਚੱਲਣ ਕਾਰਨ ਹੀ ਠੰਢ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ।
ਪਿਛਲੇ ਕੁਝ ਦਿਨਾਂ ਤੋਂ ਧੁੰਦ ਵਿਚ ਵੀ ਕਮੀ ਆਈ ਹੈ। ਹੁਣ ਅੱਧੀ ਰਾਤ ਤੋਂ ਹੀ ਧੁੰਦ ਪੈਣੀ ਸ਼ੁਰੂ ਹੋ ਰਹੀ ਹੈ ਜੋ ਸਵੇਰੇ 9 ਵਜੇ ਤੱਕ ਖਤਮ ਹੋ ਜਾਂਦੀ ਹੈ। ਧੁੱਪ ਦਾ ਅਸਰ ਅਜੇ ਵਧੇਰੇ ਦਿਖਾਈ ਨਹੀਂ ਦੇ ਰਿਹਾ ਕਿਉਕਿ ਪਹਾੜਾਂ ਤੋਂ ਆ ਰਹੀਆਂ ਬਰਫ਼ੀਲੀਆਂ ਹਵਾਵਾਂ ਕਾਰਨ ਠੰਢ ਦਾ ਪ੍ਰਭਾਵ ਘੱਟ ਨਹੀਂ ਹੋ ਰਿਹਾ। ਆਉਣ ਵਾਲੇ ਦੋ ਤਿੰਨ ਦਿਨ ਦੇ ਅੰਦਰ ਮੌਸਮ ਵਿੱਚ ਤਬਦੀਲੀ ਹੋਵੇਗੀ, ਅਤੇ ਠੰਡ ਤੋਂ ਵੀ ਕਾਫੀ ਹੱਦ ਤਕ ਰਾਹਤ ਮਹਿਸੂਸ ਹੋਵੇਗੀ।
Previous Postਹੋ ਗਈ ਕਿਸਾਨਾਂ ਦੀ ਬੱਲੇ ਬੱਲੇ-ਪਹਿਲਾਂ ਨਾਲੋਂ ਵੀ ਜਿਆਦਾ ਇਕੱਠ ਹੋ ਗਿਆ ਬਾਡਰ ਤੇ ਇਕੱਠਾ,ਆਈ ਇਹ ਵੱਡੀ ਖਬਰ
Next Post24 ਘੰਟਿਆਂ ਦੇ ਵਿਚ ਵਿਚ ਕਿਸਾਨਾਂ ਨੇ ਦੇਖੇ ਇਥੇ ਕੀ ਕੀ ਕਰਤਾ – ਹੁਣੇ ਆਈ ਤਾਜਾ ਵੱਡੀ ਖਬਰ