ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਰੋਜ਼ਾਨਾ ਹੀ ਕਈ ਹਾਦਸੇ ਵਾਪਰ ਰਹੇ ਹਨ ਜਿਸ ਦੇ ਵਿਚ ਬਹੁਤ ਸਾਰੀਆਂ ਅਨਮੋਲ ਜ਼ਿੰਦਗੀ ਇਸ ਦੁਨੀਆਂ ਨੂੰ ਛੱਡ ਕੇ ਜਾ ਰਹੀਆਂ ਹਨ। ਜਿਨ੍ਹਾਂ ਵਿਚੋਂ ਰੋਜ਼ਾਨਾ ਹੀ ਕਈ ਸਾਰੀਆਂ ਖ਼ਬਰਾਂ ਸੜਕ ਹਾਦਸਿਆਂ ਦੇ ਨਾਲ ਜੁੜੀਆਂ ਹੁੰਦੀਆਂ ਹਨ। ਪਿਛਲੇ ਸਾਲ ਦੌਰਾਨ ਸੜਕ ਹਾਦਸਿਆਂ ਦੇ ਵਿਚ ਕਮੀ ਆਈ ਸੀ ਜਿਸ ਦਾ ਕਾਰਨ ਕੋਰੋਨਾ ਕਰਕੇ ਲਗਾਇਆ ਗਿਆ ਲਾਕਡਾਊਨ ਸੀ। ਪਰ ਜਿੰਨੀ ਕਮੀ ਪਿਛਲੇ ਇਕ ਸਾਲ ਦੌਰਾਨ ਆਈ ਸੀ ਲਗਦਾ ਹੈ ਕਿ ਇਹ ਇਸ ਨਵੇਂ ਸਾਲ ਦੇ ਪਹਿਲੇ ਮਹੀਨੇ ਵਿੱਚ ਹੀ ਪੂਰੀ ਹੋ ਜਾਵੇਗੀ।
ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਸੜਕ ਦੁਰਘਟਨਾਵਾਂ ਦੇ ਵਿੱਚ ਭਾਰੀ ਗਿਣਤੀ ਵਿੱਚ ਵਾਧਾ ਹੋਇਆ ਹੈ। ਬੀਤੀ ਰਾਤ ਰਾਜਸਥਾਨ ਸੂਬੇ ਦੇ ਵਿਚ ਵੀ ਇਕ ਦਰਦਨਾਕ ਘਟਨਾਕ੍ਰਮ ਵਾਪਰਿਆ ਜਿਸ ਦੇ ਵਿਚ ਇਕ ਦਰਜਨ ਦੇ ਕਰੀਬ ਲੋਕਾਂ ਦੇ ਹਾਦਸਾ ਗ੍ਰਸਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸੂਬੇ ਦੇ ਜੈਪੁਰ ਕੋਟਾ ਰਾਸ਼ਟਰੀ ਮਾਰਗ ਤੇ ਟੋਂਕ ਖੇਤਰ ਦੇ ਵਿੱਚ ਵਾਪਰਿਆ। ਵਾਪਰੇ ਇਸ ਹਾਦਸੇ ਦੇ ਵਿਚ 8 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ 4 ਤੋਂ ਵੱਧ ਲੋਕਾਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਵੀ ਖ਼ਬਰ ਮਿਲ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿਚ ਸ਼ਿਕਾਰ ਹੋਏ ਲੋਕ ਮੱਧ ਪ੍ਰਦੇਸ਼ ਸੂਬੇ ਦੇ ਰਹਿਣ ਵਾਲੇ ਸਨ ਅਤੇ ਇਹ ਸਾਰੇ ਇਕੋ ਹੀ ਪਰਿਵਾਰ ਦੇ ਮੈਂਬਰ ਸਨ। ਪੁਲਸ ਵੱਲੋਂ ਇਸ ਮਾਮਲੇ ਨੂੰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਅਧਿਕਾਰੀਆਂ ਵੱਲੋਂ ਦੱਸਣ ਮੁਤਾਬਕ ਇਹ ਹਾਦਸਾ ਰਾਤ ਤਕਰੀਬਨ ਸਵਾ ਦੋ ਵਜੇ ਵਾਪਰਿਆ। ਜਿੱਥੇ ਇਕ ਟਰਾਲੇ ਅਤੇ ਗੱਡੀ ਦੀ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦਾ ਮਲਬਾ ਕਈ ਮੀਟਰ ਦੂਰ ਤੱਕ ਜਾ ਡਿੱਗਾ।
ਘਟਨਾ ਵਿੱਚ ਸ਼ਾਮਲ ਲੋਕਾਂ ਵਿੱਚੋਂ ਅੱਠ ਲੋਕਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਅਜਿਹੇ ਹਾਦਸਿਆਂ ਦੇ ਵਾਪਰਨ ਕਾਰਨ ਦੇਸ਼ ਦੇ ਹਾਲਾਤ ਚਿੰਤਾਜਨਕ ਬਣੇ ਹਨ। ਕਿਉਂਕਿ ਇਨ੍ਹਾਂ ਵਿੱਚੋਂ ਕੁਝ ਘਟਨਾਵਾਂ ਦਾ ਕਾਰਨ ਮੌਸਮ ਵਿੱਚ ਆਈ ਤਬਦੀਲੀ ਕਾਰਨ ਪੈ ਰਹੀ ਸੰਘਣੀ ਧੁੰਦ ਹੈ ਜਦ ਕੇ ਕੁਝ ਹਾਦਸੇ ਡਰਾਈਵਰ ਦੀ ਅਣਗਿਹਲੀ ਕਾਰਨ ਵਾਪਰ ਜਾਂਦੇ ਹਨ। ਜਿਸ ਦੇ ਵਿਚ ਘਟਨਾ ਦਾ ਸ਼ਿਕਾਰ ਹੋਏ ਲੋਕਾਂ ਦੀ ਮੌਤ ਹੋ ਜਾਂਦੀ ਹੈ।
Previous Postਕਿਸਾਨ ਸੰਘਰਸ਼ : ਹੁਣੇ ਹੁਣੇ ਦਿੱਲੀ ਪੁਲਸ ਨੇ ਕਰਤੀ ਇਹ ਵੱਡੀ ਕਾਰਵਾਈ
Next Postਕੱਲ੍ਹ ਹੋਈ ਟਰੈਕਟਰ ਪਰੇਡ ਤੋਂ ਬਾਅਦ ਹੁਣੇ ਹੁਣੇ ਕੇਂਦਰ ਸਰਕਾਰ ਵਲੋਂ ਆਈ ਇਹ ਵੱਡੀ ਖਬਰ-ਕਰਨ ਲੱਗੀ ਇਹ ਕੰਮ