ਚੋਟੀ ਦੇ ਅਮੀਰ ਸਖਸ਼ ਬਿੱਲ ਗੇਟਸ ਬਾਰੇ ਆਈ ਇਹ ਵੱਡੀ ਖਬਰ – ਸਾਰੀ ਦੁਨੀਆਂ ਤੇ ਚਰਚਾ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿਚ ਜਿਥੇ ਪਿਛਲੇ ਸਾਲ ਤੋਂ ਹੀ ਫੈਲੀ ਹੋਈ ਕਰੋਨਾ ਦੀ ਚਰਚਾ ਹੋ ਰਹੀ ਹੈ। ਉਥੇ ਹੀ ਦੁਨੀਆ ਦੀਆਂ ਕੁਝ ਅਜਿਹੀਆਂ ਹਸਤੀਆਂ ਵੀ ਚਰਚਾ ਵਿਚ ਰਹਿੰਦੀਆਂ ਹਨ ਜੋ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ। ਜਿੱਥੇ ਦੁਨੀਆਂ ਦੀ ਅਮੀਰਾਂ ਦੀ ਸੂਚੀ ਵਿੱਚੋਂ ਪਹਿਲੇ ਦਸ ਵਿਅਕਤੀਆਂ ਤੋਂ ਬਾਹਰ ਹੋਣ ਵਾਲੇ ਅੰਬਾਨੀ ਦੀ ਚਰਚਾ ਹੋ ਰਹੀ ਸੀ । ਇਸ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੇ ਅਜਿਹੇ ਲੋਕ ਹਨ ,ਜੋ ਕਿਸੇ ਖਾਸ ਵਜ੍ਹਾ ਕਾਰਨ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਦੁਨੀਆਂ ਵਿੱਚ ਜਿਥੇ ਕਰੋਨਾ ਨੂੰ ਕਾਬੂ ਕਰਨ ਲਈ ਬਹੁਤ ਸਾਰੇ ਦੇਸ਼ ਇਸ ਵੈਕਸੀਨ ਦੀ ਭਾਲ ਵਿੱਚ ਲੱਗੇ ਰਹੇ ਹਨ।

ਉੱਥੇ ਹੀ ਕਰੋਨਾ ਦੀ ਵੈਕਸੀਨ ਸਾਹਮਣੇ ਆਉਣ ਤੇ ਬਹੁਤ ਸਾਰੀਆਂ ਗੱਲਾਂ ਵੀ ਚਰਚਾ ਦਾ ਵਿਸ਼ਾ ਰਹੀਆਂ ਹਨ। ਹੁਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਸਾਰੀ ਦੁਨੀਆਂ ਵਿੱਚ ਉਨ੍ਹਾਂ ਦੀ ਚਰਚਾ ਹੋ ਰਹੀ ਹੈ। ਜਿੱਥੇ ਬਹੁਤ ਸਾਰੇ ਦੇਸ਼ਾਂ ਵਿੱਚ ਉਨ੍ਹਾਂ ਦੇਸ਼ਾਂ ਦੇ ਮੁਖੀਆਂ ਨੂੰ ਕਰੋਨਾ ਦੀ ਵੈਕਸੀਨ ਦਿੱਤੀ ਗਈ ਹੈ। ਉਥੇ ਹੀ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਨੂੰ ਵੀ ਕਰੋਨਾ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ।

ਬਿਲ ਗੇਟਸ ਮਾਈਕਰੋ ਸਾਫ਼ਟ ਦੇ ਸੰਸਥਾਪਕ ਹਨ। ਬਿਲ ਗੇਟਸ ਵੱਲੋਂ ਪਹਿਲੀ ਡੋਜ਼ ਮਿਲਣ ਤੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਮੈਂ 65 ਸਾਲ ਦਾ ਹੋਣ ਕਾਰਨ ਇਸ ਟੀਕੇ ਦੇ ਯੋਗ ਹੈ ,ਜੋ ਮੈਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਖੁਰਾਕ ਮਿਲਣ ਤੇ ਮੈਨੂੰ ਚੰਗਾ ਮਹਿਸੂਸ ਹੋ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਨੇ ਉਨ੍ਹਾਂ ਸੱਭ ਲੋਕਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਜੋ ਵੈਕਸੀਨ ਦੇ ਜ਼ਰੀਏ ਇਥੇ ਤਕ ਲੈ ਕੇ ਆਏ ਹਨ ਜਿਨ੍ਹਾਂ ਵਿੱਚ ਵਿਗਿਆਨੀ ,

ਫਰੰਟ ਲਾਈਨ ਵਰਕਰ, ਰੈਗੂਲੇਟਰ ਅਜ਼ਮਾਇਸ਼ ਭਾਗੀ ਦਾਰ ਸ਼ਾਮਲ ਹਨ। ਪਹਿਲਾਂ ਸਾਹਮਣੇ ਆਈਆਂ ਖਬਰਾਂ ਦੇ ਵਿਚ ਉਨ੍ਹਾਂ ਉਪਰ ਕਰੋਨਾ ਵੈਕਸੀਨ ਨੂੰ ਲੈ ਕੇ ਕਈ ਦੋ- ਸ਼ ਲਗਾਏ ਗਏ ਸਨ। ਇਹ ਵੀ ਕਿਹਾ ਗਿਆ ਸੀ ਕਿ ਉਨ੍ਹਾਂ ਵੱਲੋਂ ਦਿੱਤੀ ਜਾਣ ਵਾਲੀ ਕਰੋਨਾ ਵਾਇਰਸ ਦੀ ਦਵਾਈ ਕਾਰਨ ਲੋਕਾਂ ਨੂੰ ਮਾਈਕ੍ਰੋ ਚਿਪ ਨਾਲ ਜੋੜਿਆ ਜਾਵੇਗਾ ਤੇ ਉਨ੍ਹਾਂ ਕੋਲੋਂ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਉਨ੍ਹਾਂ ਲਈ ਇਹ ਵੀ ਕਿਹਾ ਗਿਆ ਸੀ ਕਿ ਉਹ ਫਾਰਮਾ ਸਿਊਟੀਕਲ ਕੰਪਨੀਆਂ ਨਾਲ ਮਿਲ ਕੇ ਦਵਾਈ ਤਿਆਰ ਕਰ ਰਹੇ ਹਨ ਜਿਸ ਨਾਲ ਕਾਫੀ ਫਾਇਦਾ ਹੋਵੇਗਾ।