ਆਈ ਤਾਜਾ ਵੱਡੀ ਖਬਰ
ਦੇਸ਼ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਖੇਤੀ ਅੰਦੋਲਨ ਇਸ ਸਮੇਂ ਕਾਫੀ ਵੱਡੇ ਪੱਧਰ ਉੱਪਰ ਪਹੁੰਚ ਚੁੱਕਾ ਹੈ। ਅੱਜ ਦੇਸ਼ ਦੇ ਸਮੂਹ ਕਿਸਾਨਾਂ ਵੱਲੋਂ ਕੀਤੀ ਗਈ ਟਰੈਕਟਰ ਪਰੇਡ ਦੇ ਵਿਚ ਕਿਸਾਨ-ਮਜ਼ਦੂਰ ਲੋਕਾਂ ਦਾ ਭਾਰੀ ਇਕੱਠ ਹਾਜ਼ਰ ਹੋਇਆ। ਟਰੈਕਟਰ ਰੈਲੀ ਦੇ ਜ਼ਰੀਏ ਦਿੱਲੀ ਵਿਚ ਇਨ੍ਹਾਂ ਕਿਸਾਨਾਂ ਨੇ ਅੰਦਰ ਆ ਕੇ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਿਆ। ਜ਼ਿਕਰਯੋਗ ਹੈ ਕਿ ਹੁਣ ਤਕ ਕਈ ਦੌਰ ਦੀਆਂ ਮੀਟਿੰਗਾਂ ਇਸ ਖੇਤੀ ਅੰਦੋਲਨ ਨੂੰ ਸਮਾਪਤ ਕਰਨ ਵਾਸਤੇ ਕੀਤੀਆਂ ਜਾ ਚੁੱਕੀਆਂ ਹਨ ਪਰ ਇਹ ਸਾਰੀਆਂ ਵਿਅਰਥ ਹੀ ਗਈਆਂ ਹਨ।
ਕਿਸਾਨਾਂ ਦੇ ਇਸ ਖੇਤੀ ਅੰਦੋਲਨ ਨੂੰ ਦੇਸ਼ ਦੇ ਅੰਦਰੋਂ ਕਈ ਅਹਿਮ ਲੀਡਰਾਂ ਦੁਆਰਾ ਸਮਰਥਨ ਹਾਸਲ ਹੋ ਚੁੱਕਾ ਹੈ। ਕਿਸਾਨਾਂ ਦਾ ਸਮਰਥਨ ਕਰਦੇ ਹੋਏ ਅਤੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬੋਲਦਿਆਂ ਪੰਜਾਬ ਸਰਕਾਰ ਵਿੱਚ ਖੇਡ ਅਤੇ ਯੂਥ ਸੇਵਾਵਾਂ ਦੇ ਮੰਤਰੀ ਸ. ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਝੰਡਾ ਲਹਿਰਉਣ ਦੀ ਰਸਮ ਅਦਾ ਕੀਤੀ। ਜਿਸ ਉਪਰੰਤ ਉਹਨਾਂ ਨੇ ਖੇਤੀ ਅੰਦੋਲਨ ਦੇ ਸੰਬੰਧ ਵਿੱਚ ਆਪਣੇ ਵਿਚਾਰ ਪੇਸ਼ ਕਰਨੇ ਸ਼ੁਰੂ ਕੀਤੇ।
ਇਥੇ ਗੱਲ ਬਾਤ ਕਰਦੇ ਹੋਏ ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਨਵੇਂ ਤਿੰਨ ਖੇਤੀ ਕਾਨੂੰਨ ਪੂਰਨ ਰੂਪ ਨਾਲ ਕਿਸਾਨ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਮੋਦੀ ਸਰਕਾਰ ਇਹਨਾਂ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀ ਲੈ ਲੈਦੀਂ ਉਦੋਂ ਤੱਕ ਕਿਸਾਨਾਂ ਦਾ ਇਹ ਖੇਤੀ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਇਹ ਵੀ ਆਖਿਆ ਕਿ ਸਾਡੀ ਸਰਕਾਰ ਇਸ ਸਮੇਂ ਕਿਸਾਨਾਂ ਦੇ ਨਾਲ ਹੈ ਅਤੇ ਇਸ ਖੇਤੀ ਅੰਦੋਲਨ ਦਾ ਪੂਰਨ ਤਰੀਕੇ ਨਾਲ ਸਮਰਥਨ ਕਰ ਰਹੀ ਹੈ।
ਆਪਣੇ ਸਬਦਾਂ ਦਾ ਪ੍ਰਗਟਾਵਾ ਕਰਨ ਦੇ ਨਾਲ ਉਨ੍ਹਾਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਵੀ ਕੀਤਾ। ਸ. ਸੋਢੀ ਨੇ ਆਖਿਆ ਕਿ ਗਣਤੰਤਰ ਦਿਵਸ ਦੇ ਮੌਕੇ ਨੂੰ ਮੁੱਖ ਰੱਖਦੇ ਹੋਏ ਅੰਮ੍ਰਿਤਸਰ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਅੰਦਰ ਮਨਾਏ ਜਾਂਦੇ ਆਜ਼ਾਦੀ ਅਤੇ ਗਣਤੰਤਰ ਦਿਵਸ ਦੇ ਦਿਹਾੜੇ ਮੌਕੇ ਉਪਰ ਸਕੂਲਾਂ ਵਿਚ ਛੁੱਟੀ ਦੇ ਐਲਾਨ ਆਮ ਤੌਰ ਉਪਰ ਕਰ ਦਿੱਤੇ ਜਾਂਦੇ ਹਨ। ਜਿਸ ਕਾਰਨ ਹੀ ਅੱਜ ਅੰਮ੍ਰਿਤਸਰ ਦੇ ਵਿੱਚ ਇਹ ਐਲਾਨ ਗਣਤੰਤਰਤਾ ਦਿਵਸ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ. ਸੋਢੀ ਵੱਲੋਂ ਕੀਤਾ ਗਿਆ।
Previous Postਰਵਨੀਤ ਬਿੱਟੂ ਦਾ ਆਇਆ ਦਿੱਲੀ ਦੀਆਂ ਖਬਰਾਂ ਤੋਂ ਬਾਅਦ ਵੱਡਾ ਬਿਆਨ ,ਕਹੀ ਇਹ ਗਲ੍ਹ
Next Postਕਿਸਾਨ ਸੰਘਰਸ਼ : ਕੇਂਦਰ ਨੇ ਹੁਣੇ ਹੁਣੇ ਮੀਟਿੰਗ ਕਰ ਕੇ ਲੈ ਲਿਆ ਇਹ ਵੱਡਾ ਫੈਸਲਾ