ਤਾਜਾ ਵੱਡੀ ਖਬਰ
ਇਸ ਸਾਲ ਬਾਰੇ ਜਿਥੇ ਬਹੁਤ ਸਾਰੇ ਲੋਕਾਂ ਨੇ ਸੁਪਨੇ ਵੇਖੇ ਸਨ ਕਿ ਜੋ ਸੁਪਨੇ ਉਨ੍ਹਾਂ ਦੇ ਪਿਛਲੇ ਸਾਲ ਦੇ ਵਿੱਚ ਅਧੂਰੇ ਰਹਿ ਗਏ ਹਨ ਉਨ੍ਹਾਂ ਨੂੰ ਇਸ ਸਾਲ ਦੇ ਵਿਚ ਪੂਰਾ ਕੀਤਾ ਜਾਵੇਗਾ। ਪਰ ਕੁਝ ਬ-ਦ-ਕਿ-ਸ-ਮ-ਤ ਲੋਕ ਅਜਿਹੇ ਵੀ ਹਨ ਜੋ ਇਸ ਸਾਲ ਦੀ ਸ਼ੁਰੂਆਤ ਦੇ ਵਿਚ ਪਹਿਲੇ ਮਹੀਨੇ ਦੇ ਅੰਦਰ ਹੀ ਬਹੁਤ ਸਾਰੇ ਹਾਦਸਿਆਂ ਦਾ ਸ਼ਿਕਾਰ ਹੋ ਗਏ ਹਨ ਅਤੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਜਿੱਥੇ ਪਿਛਲੇ ਸਾਲ ਸੰਗੀਤ ਜਗਤ, ਰਾਜਨੀਤਿਕ ਜਗਤ, ਖੇਡ ਜਗਤ ਅਤੇ ਧਾਰਮਿਕ ਜਗਤ ਦੀਆਂ ਬਹੁਤ ਸਾਰੀਆਂ ਸਖ਼ਸ਼ੀਅਤਾ ਸਾਡੇ ਵਿਚਕਾਰ ਨਹੀਂ ਰਹੀਆਂ।
ਇਸ ਸਾਲ ਦੀ ਸ਼ੁਰੂਆਤ ਵਿੱਚ ਵੀ ਪਹਿਲੇ ਮਹਿਨੇ ਅੰਦਰ ਹੀ ਦੁਨੀਆਂ ਦੀਆਂ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਸਾਡੇ ਤੋਂ ਹਮੇਸ਼ਾ ਲਈ ਦੂਰ ਹੋ ਚੁੱਕੀਆਂ ਹਨ। ਹੁਣ ਇੱਕ ਹਵਾਈ ਜਹਾਜ਼ ਕਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਹੋਈਆ ਮੌਤਾ ਨਾਲ ਸੋਗ ਦੀ ਲਹਿਰ ਹੈ। ਇਸ ਇੱਕ ਮਹੀਨੇ ਦੇ ਅੰਦਰ ਹੀ ਕਈ ਹਵਾਈ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ਹਾਦਸਿਆਂ ਕਾਰਨ ਇਸ ਦੁਨੀਆਂ ਤੋਂ ਗਏ ਹੋਏ ਲੋਕਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।
ਹੁਣ ਬ੍ਰਾਜ਼ੀਲ ਵਿਚ ਇਕ ਸਥਾਨਕ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਜਿਸ ਕਾਰਨ ਇਸ ਜਹਾਜ਼ ਵਿਚ ਸਵਾਰ ਚਾਰ ਫੁੱਟਬਾਲ ਖਿਡਾਰੀ ਅਤੇ ਬ੍ਰਾਜ਼ੀਲ ਦੇ ਫੁੱਟਬਾਲ ਕਲੱਬ ਦੇ ਪ੍ਰਧਾਨ ਦੀ ਵੀ ਇਸ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਨ੍ਹਾਂ ਖਿਡਾਰੀਆਂ ਨੂੰ ਲੈ ਕੇ ਜਹਾਜ਼ ਕੋਲਾ ਵਰਡੇ ਮੈਚ ਲਈ ਸੋਮਵਾਰ ਨੂੰ ਵਿਲਾ ਨੋਵਾ ਦੇ ਖ਼ਿਲਾਫ਼ ਇਹ ਜਹਾਜ਼ ਅੱਠ ਸੌ ਕਿਲੋਮੀਟਰ ਦੂਰ ਗੋਆਨੀਆਂ ਸ਼ਹਿਰ ਜਾ ਰਿਹਾ ਸੀ।
ਉਸ ਸਮੇਂ ਹੀ ਦੋ ਇੰਜਣ ਵਾਲਾ ਬੈਰਨ ਮਾਡਲ ਦਾ ਇਹ ਜਹਾਜ਼ ਕਰੈਸ਼ ਹੋ ਗਿਆ। ਇਸ ਹਾਦਸੇ ਵਿਚ ਕਲੱਬ ਦੇ ਪ੍ਰਧਾਨ ਲੂਕਸ ਮੀਰਾ ਅਤੇ ਚਾਰ ਖਿਡਾਰੀ ਜਿਨ੍ਹਾਂ ਵਿਚ ਲੂਕਸ ਪ੍ਰੈਕਸਡੀਜ਼, ਗਿਲਹੇਲਮ ਨੋ, ਰਣੂਲ ਅਤੇ ਮਾਰਕਸ ਮੋਲਿਨਾਰੀ ,ਮਾਰੇ ਗਏ। ਖਿਡਾਰੀਆਂ ਨੂੰ ਲਿਜਾ ਰਿਹਾ ਇਹ ਜਹਾਜ਼ ਬ੍ਰਾਜ਼ੀਲ ਦੇ ਉੱਤਰੀ ਸ਼ਹਿਰ ਪਾਲਮਾਸ ਨੇੜੇ ਟੌਕਨਟੇਨਜ਼ ਏਅਰਫੀਲਡ ਟੇਕ ਆਫ ਦੇ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਇਹ ਸਭ ਲੋਕ ਕਰੋਨਾ ਪੀੜਤ ਹੋਣ ਕਾਰਨ ਅਲੱਗ ਹੀ ਸਫ਼ਰ ਕਰ ਰਹੇ ਸਨ। ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤਰ੍ਹਾ ਦਾ ਹਾਦਸਾ ਪੰਜ ਸਾਲ ਪਹਿਲਾਂ ਵੀ ਕੋਲੰਬੀਆ ਵਿੱਚ ਹੋਇਆ ਸੀ,ਉਸ ਜਹਾਜ਼ ਦੇ ਹਾਦਸੇ ਵਿੱਚ 19 ਖਿਡਾਰੀ ਮਾਰੇ ਗਏ ਸੀ।
Previous Postਹੁਣੇ ਹੁਣੇ ਫਿਲਮ ਇੰਡਸਟਰੀ ਨੂੰ ਲਗਾ ਵੱਡਾ ਝਟੱਕਾ ਹੋਈ ਇਸ ਮਸ਼ਹੂਰ ਅਦਾਕਾਰਾ ਦੀ ਹੋਈ ਮੌਤ
Next Postਹੁਣੇ ਹੁਣੇ ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ ਸੁਪ੍ਰੀਮ ਕੋਰਟ ਤੋਂ ਆਈ ਇਹ ਵੱਡੀ ਖਬਰ