ਆਈ ਤਾਜਾ ਵੱਡੀ ਖਬਰ
ਜਿਸ ਸਮੇਂ ਕਰੋਨਾ ਦਾ ਪ੍ਰਸਾਰ ਦੇਸ਼ ਅੰਦਰ ਹੋਇਆ ਸੀ। ਇਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਾਰੇ ਵਿਦਿਅਕ ਅਦਾਰੇ ਮਾਰਚ 2020 ਤੋਂ ਹੀ ਬੰਦ ਕਰ ਦਿੱਤੇ ਗਏ ਸਨ। ਤਾਂ ਜੋ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਕਰੋਨਾ ਦੇ ਵਧਦੇ ਪ੍ਰਭਾਵ ਨੇ ਮੁੜ ਤੋਂ ਸਕੂਲਾਂ ਨੂੰ ਖੋਲਣ ਦਾ ਐਲਾਨ ਨਹੀਂ ਕੀਤਾ ਸੀ। ਸਰਕਾਰ ਵੱਲੋਂ ਲਗਾ ਤਾਰ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਏ ਜਾਣ ਦੇ ਆਦੇਸ਼ ਦਿੱਤੇ ਜਾਂਦੇ ਰਹੇ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਕੂਲਾਂ ਨੂੰ ਮੁੜ ਅਕਤੂਬਰ 2020 ਵਿੱਚ ਖੋਲਣ ਦਾ ਐਲਾਨ ਕੀਤਾ ਗਿਆ ਸੀ।
ਜਿਸ ਤਹਿਤ 9 ਵੀਂ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਉਸ ਸਮੇਂ ਛੋਟੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਜਾਰੀ ਰੱਖੀ ਜਾ ਰਹੀ ਸੀ। ਹੁਣ ਦੇਸ਼ ਅੰਦਰ ਕਰੋਨਾ ਉਪਰ ਕਾਬੂ ਨੂੰ ਦੇਖਦੇ ਹੋਏ ਛੋਟੇ ਬੱਚਿਆਂ ਨੂੰ ਵੀ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਤਾਂ ਜੋ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾ ਸਕੇ। ਹੁਣ ਪੰਜਾਬ ਵਿੱਚ ਛੋਟੀਆਂ ਕਲਾਸਾਂ ਦੇ ਬੱਚਿਆਂ ਦੇ ਸਕੂਲ ਖੋਲ੍ਹੇ ਜਾਣ ਬਾਰੇ ਇਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਪੰਜਾਬ ਕੰਪਲੈਕਸ ਸਿੱਖਿਆ ਬੋਰਡ ਵੱਲੋਂ ਅੱਜ ਪ੍ਰੀ ਪ੍ਰਾਇਮਰੀ ਪਹਿਲੀ ਤੋਂ ਚੌਥੀ ਕਲਾਸ ਲਈ ਸਕੂਲ ਖੋਲ੍ਹਣ ਸੰਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਪ੍ਰਾਇਮਰੀ ਤੋਂ ਚੌਥੀ ਕਲਾਸ ਲਈ ਸਕੂਲ ਖੋਲ੍ਹਣ ਸਬੰਧੀ ਫੈਸਲਾ ਲਿਆ ਗਿਆ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ ਐਲਾਨ ਦੇ ਅਨੁਸਾਰ ਤੀਸਰੀ, ਚੌਥੀ ਕਲਾਸ ਦੇ ਬੱਚਿਆਂ ਨੂੰ ਸਕੂਲ ਆਉਣ ਵਾਸਤੇ 27 ਜਨਵਰੀ 2021 ਦੀ ਤਰੀਕ ਤੈਅ ਕੀਤੀ ਗਈ ਹੈ।
ਇਸ ਤਰਾਂ ਹੀ ਛੋਟੇ ਬੱਚਿਆਂ ਵਿੱਚ ਪ੍ਰੀ ਪ੍ਰਾਇਮਰੀ, ਪਹਿਲੀ ਕਲਾਸ ਅਤੇ ਦੂਜੀ ਕਲਾਸ ਤੱਕ ਦੇ ਬੱਚਿਆਂ ਨੂੰ ਸਕੂਲ ਆਉਣ ਵਾਸਤੇ 1 ਫਰਵਰੀ 2021 ਦੀ ਤਰੀਕ ਦਾ ਐਲਾਨ ਕੀਤਾ ਗਿਆ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਇਨ੍ਹਾਂ ਤਰੀਕਾਂ ਦੇ ਅਨੁਸਾਰ ਹੀ ਬੱਚੇ ਸਕੂਲ ਆਉਣਾ ਸ਼ੁਰੂ ਕਰਨਗੇ। ਇਨ੍ਹਾਂ ਬੱਚਿਆਂ ਦੀ ਪੜ੍ਹਾਈ ਵਾਸਤੇ ਸਕੂਲਾਂ ਨੂੰ ਖੋਲ੍ਹਣ ਦਾ ਸਮਾਂ ਵੀ ਸਰਕਾਰ ਵੱਲੋਂ ਸਵੇਰ 10 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਤੈਅ ਕੀਤਾ ਗਿਆ ਹੈ। ਇਸਦੇ ਨਾਲ ਹੀ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦਾ ਆਦੇਸ਼ ਵੀ ਜਾਰੀ ਕੀਤਾ ਗਿਆ ਹੈ।
Previous Postਮਸ਼ਹੂਰ ਐਕਟਰ ਯੋਗਰਾਜ ਸਿੰਘ ਬਾਰੇ ਕਿਸਾਨ ਅੰਦੋਲਨ ਨੂੰ ਲੈ ਕੇ ਆਈ ਇਹ ਵੱਡੀ ਖਬਰ
Next Postਇੰਗਲੈਂਡ ਤੋਂ ਹੁਣੇ ਹੁਣੇ ਆਈ ਇਹ ਵੱਡੀ ਮਾੜੀ ਖਬਰ – ਹੁਣ ਲੱਗ ਗਈ ਇਹ ਪਾਬੰਦੀ