ਆਈ ਤਾਜਾ ਵੱਡੀ ਖਬਰ
ਵੈਸ਼ਵਿਕ ਮਹਾਮਾਰੀ ਹੁਣ ਤੱਕ ਕਈ ਲੋਕਾਂ ਨੂੰ ਗਹਿਰੀ ਨੀਂਦ ਚ ਸੁਲਾ ਚੁੱਕੀ ਹੈ , ਕਈਆਂ ਨੇ ਇਸ ਮਹਾਮਾਰੀ ਤੋਂ ਆਪਣਾ ਬਚਾ ਕੀਤਾ ਤੇ ਕਈ ਇਸਦੀ ਲਪੇਟ ਚ ਆ ਗਏ | ਬੇਸ਼ਕ ਹੁਣ ਟਿੱਕਾਕਾਰਨ ਦੀ ਮੁਹੀਮ ਕਈ ਦੇਸ਼ਾਂ ਚ ਸ਼ੁਰੂ ਹੋ ਗਈ ਹੋਵੇ ,ਪਰ ਲੋਕਾਂ ਚ ਅਜੇ ਵੀ ਇਸ ਬਿਮਾਰੀ ਦਾ ਡਰ ਬੇਹੱਦ ਹੈ ਜੋ ਜਾਇਜ਼ ਵੀ ਹੈ | ਚੀਨ ਦੇ ਵੁਹਾਨ ਤੋਂ ਸ਼ੁਰੂ ਹੋਈ ਇਸ ਮਹਾਮਾਰੀ ਨੇ ਹੁਣ ਤਕ ਕਈ ਲੋਕਾਂ ਦੇ ਕਰੀਬੀ ਉਹਨਾਂ ਤੋਂ ਦੂਰ ਕਰ ਦਿਤੇ ਨੇ , ਤੇ ਕਈਆਂ ਪਰਿਵਾਰਾਂ ਨੂੰ ਬਿਛੋੜਾ ਪਾ ਦਿੱਤਾ ਹੈ |
ਲਗਾਤਾਰ ਪਿਛਲੇ ਸਾਲ ਕਹਿਰ ਮਚਾਉਣ ਵਾਲੀ ਇਸ ਮਹਾਮਾਰੀ ਨੇ ਜਿੱਥੇ ਲੋਕਾਂ ਨੂੰ ਦਰਦਨਾਕ ਮੌਤ ਦਿੱਤੀ ਉਥੇ ਹੀ ਸਾਰੇ ਪਾਸੇ ਡੱਰ ਦਾ ਮਾਹੌਲ ਪੈਦਾ ਕਰ ਦਿੱਤਾ | ਹੁਣ ਇਸ ਮਹਾਮਾਰੀ ਨੇ ਕਈ ਪੰਜਾਬੀਆਂ ਦੀ ਜਾਨ ਲੈ ਲਈ ਹੈ ਜੋ ਵਿਦੇਸ਼ ਚ ਵੱਸੇ ਹੋਏ ਸਨ |ਕਈ ਦੇਸ਼ਾਂ ਨੇ ਇਸ ਵਾਇਰਸ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ,ਪਰ ਜੇ ਗੱਲ ਕਰੀਏ ਇਟਲੀ ਦੀ ਤੇ ਇੱਥੇ,ਆਏ ਦਿਨ ਕਿਸੇ ਨਾ ਕਿਸੇ ਵਿਅਕਤੀ ਦੀ ਮਹਾਮਾਰੀ ਕਰਕੇ ਮੌਤ ਹੁੰਦੀ ਹੈ | ਲਗਾਤਾਰ ਇੱਥੇ ਬਿਮਾਰੀ ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ, ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ |
ਹੁਣ ਇਟਲੀ ਚ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਭਾਰਤੀ ਮੂਲ ਦੇ ਲੋਕਾਂ ਨੂੰ ਸ਼ਿਕਾਰ ਹੋਣਾ ਪਿਆ ਹੈ |ਇਥੋਂ ਦੇ ਇੱਕ ਸ਼ਹਿਰ ਪੋਰਦੇਨੋਨੇ ਦੇ ਕਸਬਾ ਚ ਰਹਿਣ ਵਾਲੇ ਕੁਲਦੀਪ ਸਿੰਘ ਨੂੰ ਇਸ ਬਿਮਾਰੀ ਨੇ ਆਪਣਾ ਸ਼ਿਕਾਰ ਬਣਾਇਆ ਹੈ | ਉਹਨਾਂ ਦੀ ਪਤਨੀ ਦੀ ਵੀ ਇਸ ਬਿਮਾਰੀ ਕਰਕੇ ਮੌਤ ਹੋਈ ਹੈ | ਪਰਿਵਾਰ ਦੇ ਦੋ ਜੀ ਇਸ ਬਿਮਾਰੀ ਦੇ ਕਰਕੇ ਮੌਤ ਦੇ ਮੂੰਹ ਚ ਜਾ ਚੁੱਕੇ ਨੇ | ਦੂਜੀ ਮੌਤ ਇੱਕ ਬਜ਼ੁਰਗ ਔਰਤ ਦੀ ਹੋਈ ਹੈ ਜੋ ਪਿਛਲੇ ਕਾਫੀ ਦੇਰ ਤੋਂ ਆਪਣੇ ਪੁੱਤਰ ਦੇ ਨਾਲ ਇਟਲੀ ਚ ਰਹਿ ਰਹੇ ਨੇ |
ਉਹਨਾਂ ਨੂੰ ਵੀ ਇਸ ਬਿਮਾਰੀ ਨੇ ਆਪਣਾ ਸ਼ਿਕਾਰ ਬਣਾਇਆ ਹੈ, ਉਹਨਾਂ ਦਾ ਸਾਰਾ ਪਰਿਵਾਰ ਹੀ ਇਸ ਬਿਮਾਰੀ ਦਾ ਸ਼ਿਕਾਰ ਸੀ , ਪਰ ਬਾਕੀ ਮੈਂਬਰ ਇਸ ਬਿਮਾਰੀ ਤੋਂ ਬੱਚ ਗਏ , ਪਰ ਮਾਤਾ ਜੀ ਬਜ਼ੁਰਗ ਸਨ ਜੋ ਇਸ ਤੇ ਕਾਮਯਾਬੀ ਨਹੀਂ ਪਾ ਸਕੇ | ਲਗਾਤਰ ਇਸ ਬਿਮਾਰੀ ਦੇ ਮਾਮਲੇ ਸਾਹਮਣੇ ਆਉਣੇ ਬੇਹੱਦ ਚਿੰਤਾ ਦਾ ਵਿਸ਼ਾ ਹਨ, ਚੀਨ ਤੋਂ ਸ਼ੁਰੂ ਹੋਈ ਇਹ ਮਹਾਮਾਰੀ ਲੋਕਾਂ ਨੂੰ ਆਪਣੀਆਂ ਤੋਂ ਦੂਰ ਕਰ ਰਹੀ ਹੈ | ਬੇਸ਼ਕ ਟੀਕਾਕਰਨ ਵੀ ਸ਼ੁਰੂ ਹੋ ਚੁੱਕਾ ਹੈ , ਪਰ ਅਜੇ ਵੀ ਸਾਵਧਾਨੀ ਵਰਤਣ ਦੀ ਲੋੜ ਹੈ |
Previous Postਖੁਸ਼ਖਬਰੀ ਵਿਦੇਸ਼ ਜਾਣ ਵਾਲਿਆਂ ਦੇ ਲਈ 1 ਫਰਵਰੀ ਤੋਂ ਇਸ ਦੇਸ਼ ਨੇ ਕਰਤਾ ਇਹ ਵੱਡਾ ਐਲਾਨ
Next Postਪੰਜਾਬ ਚ ਇਥੇ ਸਕੂਲ ਚ ਆਏ ਅਧਿਆਪਕ ਕੋਰੋਨਾ ਪੌਜੇਟਿਵ- 4 ਫਰਵਰੀ ਤੱਕ ਸਕੂਲ ਕੀਤਾ ਬੰਦ