ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਦੇ ਲਿਆਂਦੇ ਕਾਨੂੰਨਾਂ ਦੇ ਖਿਲਾਫ਼ ਲਗਾਤਾਰ ਪ੍ਰਦਰਸ਼ਨ ਜਾਰੀ ਹੈ, ਲਗਾਤਾਰ ਕਿਸਾਨਾਂ ਦੀ ਗਿਣਤੀ ਇਸ ਅੰਦੋਲਨ ਚ ਵੱਧ ਰਹੀ ਹੈ | ਜਿਕਰੇਖਾਸ ਹੈ ਕਿ ਸਰਕਾਰ ਦੇ ਅੜੀਅਲ ਰਵਈਏ ਕਰਕੇ ਲਗਾਤਰ ਕਿਸਾਨਾਂ ਦੀ ਇਹ ਗਿਣਤੀ ਵੱਧ ਰਹੀ ਹੈ , ਜਿਵੇਂ ਜਿਵੇਂ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ ਉਂਝ ਹੀ ਉਹਨਾਂ ਦੀਆਂ ਜਰੂਰਤਾਂ ਵੀ ਵੱਧ ਰਹੀਆਂ ਨੇ, ਉਹਨਾਂ ਨੂੰ ਕਈ ਤਰ੍ਹਾਂ ਦੇ ਸਮਾਨ ਦੀ ਜਰੂਰਤ ਪੈ ਰਹੀ ਹੈ | ਜੇ ਗੱਲ ਕਰੀਏ ਸਰਬਤ ਦੇ ਭਲੇ ਲਈ ਜਾਣੀ ਜਾਂਦੀ ਖਾਲਸਾ ਏਡ ਦੀ ਤਾਂ ਉਹਨਾਂ ਨੇ ਕਿਸਾਨਾਂ ਦੀ ਮਦਦ ਲਈ, ਹਰ ਇੱਕ ਜ਼ਰੂਰਤ ਦਾ ਸਮਾਨ ਉਹਨਾਂ ਨੂੰ ਦਿੱਤਾ ਹੈ |
ਉੱਥੇ ਹੀ ਇੱਕ ਵਾਰ ਫਿਰ ਖਾਲਸਾ ਏਡ ਕਿਸਾਨਾਂ ਦੀ ਮਦਦ ਲਈ ਅੱਗੇ ਆਈ ਹੈ, ਉਹਨਾਂ ਦਾ ਜੋ ਜ਼ਰੂਰਤ ਦਾ ਸਮਾਨ ਹੈ, ਉਹ ਉਹਨਾਂ ਨੂੰ ਦਿੱਤਾ ਗਿਆ ਹੈ | ਜਿਕਰੇਖਾਸ ਹੈ ਕਿ ਖਾਲਸਾ ਏਡ ਦੇ ਵਲੋਂ ਪਾਣੀ ਦੀ ਸਮਸਿਆ ਨੂੰ ਲੈ ਕੇ ਕਿਸਾਨਾਂ ਦੇ ਲਈ ਪੀਣ ਵਾਲਾ ਪਾਣੀ ਲਗਾਇਆ ਗਿਆ ਹੈ, ਇੱਥੇ ਪਾਣੀ ਦਾ ਪਿਊਰੀਫਾਇਰ ਲਗਾਇਆ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਕਾਫੀ ਹੱਦ ਤਕ ਆਸਾਨੀ ਹੋਣ ਵਾਲੀ ਹੈ , ਉਹਨਾਂ ਨੂੰ ਪਾਣੀ ਨੂੰ ਲੈ ਕੇ ਜੋ ਸ-ਮ-ਸਿ-ਆ ਆ ਰਹੀ ਸੀ ਉਸਤੋਂ ਹੁਣ ਨਿਜਾਤ ਮਿਲੇਗੀ |
ਕਿਸਾਨਾਂ ਨੂੰ ਪਾਣੀ ਦੀ ਆ ਰਹੀ ਦਿੱਕਤ ਨੂੰ ਲੈ ਕੇ ਇਹ ਉਪਰਾਲਾ ਕੀਤਾ ਗਿਆ ਹੈ , ਖਾਲਸਾ ਏਡ ਪਹਿਲੇ ਦਿਨ ਤੋਂ ਹੀ ਇਸ ਅੰਦੋਲਨ ਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਹਰ ਇੱਕ ਮਦਦ ਦੀ ਕੋਸ਼ਿਸ਼ ਕਰ ਰਹੀ ਹੈ | ਦਸਣਾ ਬਣਦਾ ਹੈ ਕਿ ਖਾਲਸਾ ਏਡ ਇੰਡੀਆ ਵਲੋਂ ਇਹ ਸ਼ਲਾਘਾ ਯੋਗ ਕੰਮ ਕੀਤਾ ਗਿਆ ਹੈ, ਕਿਸਾਨਾਂ ਦਾ ਧਰਨਾ, ਜਿੱਥੇ ਸਿੰਘੁ ਬਾਰਡਰ ਤੇ ਸਟੇਜ਼ ਲਾਈ ਗਈ ਹੈ ਉਥੋਂ ਦੀ 500 ਮੀਟਰ ਦੂਰ ਇਹ ਪਾਣੀ ਦੀ ਸੇਵਾ ਕੀਤੀ ਗਈ ਹੈ |
ਤਾਂ ਜੋ ਕਿਸਾਨਾਂ ਨੂੰ ਇਸ ਅੰਦੋਲਨ ਦੌਰਾਨ ਕੋਈ ਹੋਰ ਦਿੱ-ਕ-ਤ ਦਾ ਸਾਹਮਣਾ ਨਾ ਕਰਨਾ ਪਵੇ | ਜਿਕਰੇਖਾਸ ਹੈ ਕਿ ਕਿਸਾਨਾਂ ਦੇ ਅੰਦੋਲਨ ਨੂੰ ਅੱਜ ਦੋ ਮਹੀਨੇ ਦਾ ਸਮਾਂ ਹੋਣ ਜਾ ਰਿਹਾ ਹੈ ,ਪਰ ਸਰਕਾਰ ਨੂੰ ਅਜੇ ਤਕ ਕਿਸਾਨਾਂ ਦੀ ਹਾਲਤ ਤੇ ਤਰਸ ਨਹੀਂ ਆਇਆ ਹੈ , ਸਰਕਾਰ ਅਜੇ ਵੀ ਆਪਣੀ ਅੜੀ ਤੇ ਹੀ ਬਣੀ ਹੋਈ ਹੈ | ਦੂਜੇ ਪਾਸੇ ਕਿਸਾਨ ਵੀ ਸਾਫ਼ ਕਰ ਚੁੱਕੇ ਨੇ ਕਿ ਉਹ ਕ਼ਾਨੂਨ ਰੱਦ ਕਰਵਾਏ ਬਿੰਨਾ ਨਹੀਂ ਜਾਣਗੇ | ਇਸ ਅੰਦੋਲਨ ਚ ਸਿਰਫ ਪੰਜਾਬ ਹਰਿਆਣਾ ਹੀ ਨਹੀਂ ਸਗੋਂ , ਬਾਕੀ ਸੂਬਿਆਂ ਦੇ ਕਿਸਾਨ ਵੀ ਸ਼ਾਮਿਲ ਨੇ |
Previous Postਸਾਵਧਾਨ ਕਨੇਡਾ ਜਾਣ ਦੇ ਚਾਹਵਾਨੋ ਪੜੋ ਇਹ ਸਰਕਾਰੀ ਖਬਰ – ਕਿਤੇ ਏਦਾਂ ਨਾ ਹੋ ਜਾਵੇ
Next Postਅਮਰੀਕਾ ਚ ਜੋਅ ਬਾਈਡੇਨ ਨੇ ਕੱਚੇ ਬੰਦਿਆਂ ਲਈ ਆਉਂਦਿਆਂ ਹੀ ਕਰਤਾ ਇਹ ਐਲਾਨ