ਆਈ ਤਾਜਾ ਵੱਡੀ ਖਬਰ
ਰੋਜ਼ਾਨਾ ਹੀ ਖੇਤੀ ਕਾਨੂੰਨਾਂ ਦੇ ਸਬੰਧ ਵਿਚ ਕੋਈ ਨਾ ਕੋਈ ਨਵੀਂ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ। ਜਿਸ ਦਾ ਪ੍ਰਭਾਵ ਪੂਰੇ ਦੇਸ਼ ਉੱਪਰ ਪੈਂਦਾ ਹੈ। ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਇਨ੍ਹਾਂ ਖਬਰਾਂ ਦਾ ਅਸਰ ਹੁਣ ਜਿਆਦਾ ਦੇਖਿਆ ਜਾਣ ਲੱਗ ਪਿਆ ਹੈ। ਬੀਤੇ ਸਾਲ ਨਵੰਬਰ ਮਹੀਨੇ ਤੋਂ ਸ਼ੁਰੂ ਹੋਇਆ ਇਹ ਖੇਤੀ ਅੰਦੋਲਨ ਦੋ ਮਹੀਨਿਆਂ ਦਾ ਸਫ਼ਰ ਤੈਅ ਕਰਦਾ ਹੋਇਆ ਅਜੇ ਵੀ ਜਾਰੀ ਹੈ। ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਕਾਨੂੰਨਾਂ ਵਿਚ ਸੋਧ ਕਰਨ ਦੀ ਗੱਲ ਆਖ਼ ਰਹੀ ਹੈ ਉਥੇ ਹੀ ਕਿਸਾਨ ਜਥੇ ਬੰਦੀਆਂ ਇਨ੍ਹਾਂ ਖੇਤੀ ਆਰਡੀਨੈਸਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ਉਪਰ ਅੜੀਆਂ ਹੋਈਆਂ ਹਨ।
ਇਸ ਵਿਰੋਧ ਨੂੰ ਖਤਮ ਕਰਨ ਦੇ ਲਈ ਦੋਵਾਂ ਧਿਰਾਂ ਵੱਲੋਂ ਸਾਂਝੇ ਤੌਰ ਉਪਰ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਹਰ ਵਾਰ ਗੱਲ ਬੇਨਤੀਜਾ ਹੀ ਨਿਕਲੀ ਹੈ। ਅੱਜ ਕੀਤੀ ਗਈ ਬੈਠਕ ਦੇ ਵਿਚ ਵੀ ਇਸ ਮਸਲੇ ਦੇ ਹੱਲ ਨੂੰ ਨਹੀਂ ਲੱਭਿਆ ਜਾ ਸਕਿਆ। ਇਸ ਮੀਟਿੰਗ ਦੇ ਖਤਮ ਹੋਣ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਆਖਿਆ ਕਿ ਅੱਜ ਦੀ ਗੱਲ ਬਾਤ ਇਕ ਵਾਰ ਫਿਰ ਤੋਂ ਨਾਕਾਮ ਰਹੀ ਹੈ। ਕਿਸਾਨ ਯੂਨੀਅਨ ਦੇ ਆਗੂ ਕਿਸਾਨਾਂ ਦਾ ਭਲਾ ਨਹੀਂ ਚਾਹੁੰਦੇ ਇਸ ਕਰਕੇ ਹੀ ਇਸ ਸਾਰੇ ਮਸਲੇ ਨੂੰ ਅਜੇ ਤੱਕ ਸੁਲਝਾਇਆ ਨਹੀਂ ਜਾ ਸਕਿਆ।
ਭਾਰਤ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਇਸ ਮਸਲੇ ਨੂੰ ਖ਼ਤਮ ਕੀਤਾ ਜਾ ਸਕੇ ਪਰ ਕਿਸਾਨਾਂ ਦੀ ਜ਼ਿੱਦ ਬਾਜ਼ੀ ਕਾਰਨ ਇਹ ਕੜੀ ਹੋਰ ਵੀ ਜ਼ਿਆਦਾ ਉਲਝਦੀ ਜਾ ਰਹੀ ਹੈ। ਸਰਕਾਰ ਵੱਲੋਂ ਕਿਸਾਨਾਂ ਦੇ ਸਾਹਮਣੇ ਹੁਣ ਤਕ ਕਈ ਹੱਲ ਰੱਖੇ ਜਾ ਚੁੱਕੇ ਹਨ ਪਰ ਕਿਸਾਨਾਂ ਵੱਲੋਂ ਇਨ੍ਹਾਂ ਵਿੱਚੋਂ ਕਿਸੇ ਵੀ ਹੱਲ ਦੇ ਲਈ ਹਾਮੀ ਨਹੀਂ ਭਰੀ ਗਈ। ਆਪਣੀ ਗੱਲ ਬਾਤ ਜਾਰੀ ਰੱਖਦੇ ਹੋਏ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਕੁਝ ਅਜਿਹੇ ਲੋਕ ਇਸ ਅੰਦੋਲਨ ਦੇ ਦੌਰਾਨ ਆਮ ਜਨਤਾ ਅਤੇ ਕਿਸਾਨਾਂ ਦੇ ਵਿਚਾਲੇ ਮ-ਤ-ਭੇ-ਦ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ
ਤਾਂ ਜੋ ਉਹ ਇਸਦਾ ਫਾਇਦਾ ਚੁੱਕ ਕੇ ਸਰਕਾਰ ਨੂੰ ਗਲਤ ਸਾਬਤ ਕਰ ਸਕਣ। ਇਹ ਲੋਕ ਸਿਰਫ ਕਿਸਾਨਾਂ ਦਾ ਫਾਇਦਾ ਚੁੱਕ ਰਹੇ ਹਨ ਅਤੇ ਇਨ੍ਹਾਂ ਨੂੰ ਕਿਸਾਨਾਂ ਦੇ ਨਾਲ ਕੋਈ ਹਮਦਰਦੀ ਨਹੀਂ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨੇ ਆਖਿਆ ਕਿ ਅਸੀਂ ਕਿਸਾਨਾਂ ਨੂੰ ਡੇਢ ਸਾਲ ਦਾ ਸਮਾਂ ਇਨ੍ਹਾਂ ਆਰਡੀਨੈਂਸਾਂ ਨੂੰ ਮੁਲਤਵੀ ਕਰਕੇ ਅਤੇ ਇੱਕ ਕਮੇਟੀ ਬਣਾ ਕੇ ਇਸ ਮਸਲੇ ਦੇ ਹੱਲ ਲਈ ਦੇ ਰਹੇ ਹਾਂ ਜੇਕਰ ਕਿਸਾਨ ਇਸ ਸਬੰਧੀ ਕਿਸੇ ਫੈਸਲੇ ਉਪਰ ਪਹੁੰਚਦੇ ਹਨ ਤਾਂ ਅਸੀਂ ਕੱਲ ਅਗਲੀ ਮੀਟਿੰਗ ਕਰਾਂਗੇ।
Previous Postਅਚਾਨਕ ਹੁਣੇ ਹੁਣੇ ਕੈਪਟਨ ਨੇ ਕਰਤਾ ਅਜਿਹਾ ਐਲਾਨ, ਹਰ ਕੋਈ ਕਰ ਰਿਹਾ ਤਰੀਫ
Next Postਕੇਂਦਰ ਨਾਲ ਮੀਟੰਗ ਤੋਂ ਬਾਅਦ ਹੁਣ ਕਿਸਾਨ ਆਗੂਆਂ ਵਲੋਂ ਟਰੈਕਟਰ ਰੈਲੀ ਬਾਰੇ ਆ ਗਈ ਇਹ ਖਬਰ