ਲਗਣਗੀਆਂ ਮੌਜਾਂ ਹੀ ਮੌਜਾਂ
ਅਮਰੀਕਾ ਦੇਸ਼ ਇਸ ਸਮੇਂ ਮੁੱਖ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਚੋਣਾਂ ਜਿੱਤ ਕੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੇ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਬਣਨ ਦਾ ਮਾਣ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਚੋਣਾਂ ਬਹੁਤ ਸਾਰੇ ਵਿਵਾਦ ਦਾ ਕਾਰਨ ਵੀ ਬਣ ਗਈਆਂ ਸਨ ਜਿਸ ਦੇ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਆਪਣੀ ਵਿਰੋਧੀ ਪਾਰਟੀ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਰਹੇ।
ਇਸ ਤਹਿਤ ਡੋਨਾਲਡ ਟਰੰਪ ਨੇ ਵੋਟਾਂ ਦੇ ਨਤੀਜਿਆਂ ਵਿੱਚ ਧੋਖਾਧੜੀ ਦਾ ਹਵਾਲਾ ਦਿੰਦੇ ਹੋਏ ਇਹਨਾ ਚੋਣ ਨਤੀਜਿਆਂ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ਸੀ ਜਿਸ ਨੂੰ ਉੱਚ ਪੱਧਰੀ ਕਮੇਟੀ ਨੇ ਠੁਕਰਾ ਦਿੱਤਾ ਸੀ। ਪਰ ਹੁਣ 20 ਜਨਵਰੀ ਤੋਂ ਬਾਅਦ ਜੋਅ ਬਾਈਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਆਪਣੀ ਸਹੁੰ ਚੁੱਕਣਗੇ ਇਸ ਦੌਰਾਨ ਉਨ੍ਹਾਂ ਵੱਲੋਂ ਕਈ ਅਹਿਮ ਐਲਾਨ ਕੀਤੇ ਜਾਣ ਦੀ ਉਮੀਦ ਹੈ। ਇਹ ਆਸ ਜਤਾਈ ਜਾ ਰਹੀ ਹੈ ਕਿ ਰਾਸ਼ਟਰਪਤੀ ਜੋਅ ਬਾਈਡਨ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਹੀ ਇਮੀਗ੍ਰੇਸ਼ਨ ਬਿੱਲ ਪੇਸ਼ ਕਰ ਸਕਦੇ ਹਨ
ਜਿਸ ਦੇ ਤਹਿਤ ਦੇਸ਼ ਵਿੱਚ ਬਿਨਾਂ ਕਾਨੂੰਨੀ ਦਰਜੇ ਦੇ ਰਹਿਣ ਵਾਲੇ ਤਕਰੀਬਨ 1 ਕਰੋੜ 10 ਲੱਖ ਲੋਕਾਂ ਨੂੰ ਅਸਥਾਈ ਤੌਰ ਉਪਰ ਕੁਝ ਸਾਲ ਰਹਿਣ ਲਈ ਆਗਿਆ ਮਿਲ ਜਾਵੇਗੀ। ਇਥੇ ਇਸ ਗੱਲ ਨੂੰ ਵੀ ਆਖਿਆ ਜਾ ਰਿਹਾ ਹੈ ਕਿ ਇਹ ਬਿੱਲ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਾਗੂ ਕੀਤੇ ਗਏ ਇਮੀਗ੍ਰੇਸ਼ਨ ਬਿੱਲ ਦੇ ਬਿਲਕੁਲ ਉਲਟ ਹੋਵੇਗਾ ਜੋ ਪਹਿਲਾਂ ਦੇ ਲਾਗੂ ਕੀਤੇ ਗਏ ਹੁਕਮਾਂ ਨੂੰ ਰੱਦ ਕਰ ਦੇਵੇਗਾ। ਇਸ ਬਿੱਲ ਦੇ ਸਬੰਧੀ ਜਾਣਕਾਰੀ ਰੱਖਣ ਵਾਲੇ ਇਕ ਅਧਿਕਾਰੀ ਨੇ
ਆਪਣੀ ਪਛਾਣ ਨਾ ਦੱਸੇ ਜਾਣ ਤੇ ਆਖਿਆ ਕਿ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਇਹ ਬਿੱਲ ਬੁੱਧਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਪੇਸ਼ ਕੀਤਾ ਜਾ ਸਕਦਾ ਹੈ। ਇਸ ਬਿੱਲ ਦੇ ਤਹਿਤ ਅਮਰੀਕਾ ਅੰਦਰ 1 ਜਨਵਰੀ 2021 ਤੱਕ ਰਹਿਣ ਵਾਲੇ ਉਹ ਲੋਕ ਜੋ ਬਿਨਾਂ ਕਿਸੇ ਕਾਨੂੰਨੀ ਮਾਨਤਾ ਦੇ ਰਹਿ ਰਹੇ ਹਨ। ਉਨ੍ਹਾਂ ਦਾ ਪਿਛੋਕੜ, ਟੈਕਸ ਦੀ ਸਮੇਂ ਸਿਰ ਅਦਾਇਗੀ ਅਤੇ ਹੋਰ ਬੁਨਿਆਦੀ ਲੋੜਾਂ ਪੂਰੇ ਕਰਨ ਵਾਲੇ ਲੋਕਾਂ ਨੂੰ 5 ਸਾਲ ਦਾ ਅਸਥਾਈ ਵੀਜ਼ਾ ਦਿੱਤਾ ਜਾ ਸਕਦਾ ਹੈ ਜਾਂ ਉਨ੍ਹਾਂ ਨੂੰ ਗ੍ਰੀਨ ਕਾਰਡ ਵੀ ਮਿਲ ਸਕਦਾ ਹੈ। ਇਸ ਵੀਜ਼ੇ ਦੀ ਵੈਧਤਾ ਨੂੰ 3 ਸਾਲ ਹੋਰ ਵਧਾਇਆ ਜਾ ਸਕਦਾ ਹੈ।
Previous Postਕਿਸਾਨੀ ਸੰਘਰਸ਼ ਨੂੰ ਮਜਬੂਤ ਕਰਨ ਬਾਰੇ ਆਈ ਵੱਡੀ ਖਬਰ -ਹੁਣ ਹੋਇਆ ਇਹ ਐਲਾਨ
Next Postਆਈ ਮਾੜੀ ਖਬਰ:ਇਸ ਦੇਸ਼ ਨੇ ਭਾਰਤ ਸਮੇਤ ਲਗਾਈ ਕਈ ਹੋਰ ਦੇਸ਼ਾਂ ਦੀਆਂ ਅੰਤਰਾਸ਼ਟਰੀ ਫਲਾਈਟਾਂ ਤੇ ਪਾਬੰਦੀ