ਆਈ ਤਾਜਾ ਵੱਡੀ ਖਬਰ
ਸਮਾਂ ਬਹੁਤ ਬਲਵਾਨ ਹੁੰਦਾ ਹੈ ਅਤੇ ਸਮੇਂ ਦੇ ਨਾਲ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਬਦਲਾਅ ਚੰਗੇ ਹੁੰਦੇ ਹਨ ਅਤੇ ਕੁਝ ਬਦਲਾਅ ਮਾੜੇ ਹੁੰਦੇ ਹਨ। ਪਰ ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਦੇਖਿਆ ਜਾਵੇ ਤਾਂ ਦੇਸ਼ ਦੀ ਰਾਜਨੀਤੀ ਵਿੱਚ ਕਈ ਤਰ੍ਹਾਂ ਦੇ ਬਦਲਾਅ ਦੇਖੇ ਜਾ ਰਹੇ ਹਨ। ਵੱਖ ਵੱਖ ਪਾਰਟੀਆਂ ਦੇ ਵਿਚ ਉਚ-ਪੱਧਰੀ ਸਥਾਨਾਂ ‘ਤੇ ਕੰਮ ਕਰ ਰਹੇ ਆਗੂ ਆਪੋ ਆਪਣੀਆਂ ਪਾਰਟੀਆਂ ਨੂੰ ਛੱਡ ਵਿਰੋਧੀ ਧਿਰਾਂ ਦੇ ਵਿਚ ਜਾ ਸ਼ਾਮਲ ਹੋ ਰਹੇ ਹਨ। ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਇਹ ਸਿਲਸਿਲਾ ਬਹੁਤਾਤ ਦੇ ਵਿਚ ਦੇਖਣ ਨੂੰ ਮਿਲ ਰਿਹਾ ਹੈ।
ਪੰਜਾਬ ਦੇ ਵਿਚ ਵੀ ਬੀਤੇ ਦਿਨੀਂ ਕਈ ਆਗੂਆਂ ਨੇ ਆਪਣੇ ਦਲ ਬਦਲ ਲਏ ਹਨ। ਅਜਿਹੇ ਸਮੇਂ ਦੌਰਾਨ ਹੀ ਬਠਿੰਡਾ ਸ਼ਹਿਰ ਵਿੱਚੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਦੋ ਸੀਨੀਅਰ ਆਗੂਆਂ ਨੇ ਪਾਰਟੀ ਤੋਂ ਆਪਣਾ ਪੱਲਾ ਛੁਡਾ ਲਿਆ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਕ ਸਾਬਕਾ ਮੰਤਰੀ ਸਰੂਪ ਚੰਦ ਸਿੰਗਲਾ ਦੀ ਸੱਜੀ ਬਾਂਹ ਵਜੋਂ ਜਾਣੇ ਜਾਂਦੇ ਆਗੂ ਡਿੰਪੀ ਬਾਗਲਾ ਅਤੇ ਕੁਲਦੀਪ ਸਿੰਘ ਢੱਲਾ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ।
ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜੈਜੀਤ ਜੌਹਲ ਨੇ ਦੋਵਾਂ ਆਗੂਆਂ ਦਾ ਖੁੱਲ੍ਹੇ ਦਿਲ ਨਾਲ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਦੇ ਵਿਚ ਬਣਦਾ ਮਾਣ ਸਨਮਾਨ ਦੇਣ ਦਾ ਯਕੀਨ ਵੀ ਦਿਵਾਇਆ ਗਿਆ। ਇਸ ਮੌਕੇ ਉਪਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਛੱਡ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਦੋਵੇਂ ਸੀਨੀਅਰ ਆਗੂਆਂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਖੇਤੀ ਅੰਦੋਲਨ ਦੇ ਵਿਚ ਕੇਂਦਰ ਸਰਕਾਰ ਦੀ ਹਿਮਾਇਤ ਕਰ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਵੱਲੋਂ
ਆਪਣੇ ਆਗੂਆਂ ਅਤੇ ਪਾਰਟੀ ਵਰਕਰਾਂ ਦੀ ਅਣਦੇਖੀ ਵੀ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ। ਹਾਲ ਹੀ ਦੇ ਦਿਨਾਂ ਦੌਰਾਨ ਨਗਰ ਨਿਗਮ ਚੋਣਾਂ ਵਿੱਚ ਉਹ ਦੋਵੇਂ ਮਜ਼ਬੂਤ ਦਾਅਵੇਦਾਰ ਸਨ ਪਰ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਖੋਂ ਪਰੋਖੇ ਕਰ ਦਿੱਤਾ ਗਿਆ। ਪਾਰਟੀ ਵਿੱਚ ਦੋਵੇਂ ਆਗੂਆਂ ਦੇ ਸ਼ਾਮਲ ਹੋਣ ‘ਤੇ ਕਾਂਗਰਸ ਦੇ ਸੀਨੀਅਰ ਲੀਡਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਬੇੜੀ ਹੁਣ ਡੁੱ-ਬ-ਦੀ ਹੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਦੇ ਵਧੀਆ ਮੱਲਾਹ ਪਾਰਟੀ ਪ੍ਰਧਾਨਾਂ ਦੇ ਮਾੜੇ ਫ਼ੈਸਲਿਆਂ ਤੋਂ ਤੰਗ ਆ ਚੁੱਕੇ ਹਨ।
Previous Postਹੁਣੇ ਹੁਣੇ ਭਾਰਤ ਦੇ ਚੋਟੀ ਦੇ ਇਸ ਕ੍ਰਿਕੇਟ ਖਿਡਾਰੀ ਨੂੰ ਕਰਾਇਆ ਗਿਆ ਹਸਪਤਾਲ ਦਾਖਲ,ਹੋ ਰਹੀਆਂ ਅਰਦਾਸਾਂ
Next Postਹੁਣੇ ਹੁਣੇ ਕਿਸਾਨਾਂ ਦੇ ਮਸਲੇ ਚੁੱਪ ਰਹਿਣ ਵਾਲੇ ਸੰਨੀ ਦਿਓਲ ਨੇ ਅਚਾਨਕ ਕਰਤਾ ਅਜਿਹਾ ਟਵੀਟ ਕੇ ਸਾਰੇ ਪਾਸੇ ਹੋਈ ਚਰਚਾ