ਆਈ ਤਾਜਾ ਵੱਡੀ ਖਬਰ
ਖੇਤੀ ਅੰਦੋਲਨ ਦੇ ਕਰਕੇ ਦੇਸ਼ ਦੇ ਵਿਚ ਰੋਜ਼ਾਨਾ ਹੀ ਨਿੱਤ ਨਵੀਆਂ ਖ਼ਬਰਾਂ ਦਾ ਆਉਣਾ ਜਾਰੀ ਹੈ। ਜਿਥੇ ਇਨ੍ਹਾਂ ਵਿਚੋਂ ਕੁਝ ਖ਼ਬਰਾਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਉੱਪਰ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੇ ਧਰਨਿਆਂ ਵਿੱਚੋਂ ਹੁੰਦੀਆਂ ਹਨ ਉਥੇ ਹੀ ਇਨ੍ਹਾਂ ਵਿੱਚੋਂ ਕੁਝ ਖ਼ਬਰਾਂ ਦਾ ਸਬੰਧ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੇ ਨਾਲ ਵੀ ਹੁੰਦਾ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਖੇਤੀ ਬਿੱਲਾਂ ਦੇ ਕਾਰਨ ਪੂਰੇ ਦੇਸ਼ ਭਰ ਵਿੱਚ ਮੋਦੀ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਜਿਸ ਦੇ ਚਲਦੇ ਹੋਏ ਪੰਜਾਬ ਵਿੱਚ ਵੱਖ ਵੱਖ ਥਾਵਾਂ ਉਪਰ ਲੋਕ ਭਾਜਪਾ ਪਾਰਟੀ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਇਕ ਵਿਰੋਧ ਪੰਜਾਬ ਦੇ ਮਾਨਸਾ ਜਿਲੇ ਵਿੱਚ ਦੇਖਣ ਨੂੰ ਮਿਲਿਆ ਜਿਥੇ ਫਰਵਰੀ ਵਿੱਚ ਹੋਣ ਵਾਲੀਆਂ ਮਿਉਂਸਿਪਲ ਚੋਣਾਂ ਦੇ ਲਈ ਭਾਜਪਾ ਪਾਰਟੀ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਜਿਸ ਨੂੰ ਕਿਸਾਨ ਜਥੇ ਬੰਦੀਆਂ ਨੇ ਰਲ ਕੇ ਬੰਦ ਕਰਵਾ ਦਿੱਤਾ। ਜ਼ਿਕਰ ਯੋਗ ਹੈ ਕਿ ਇੱਥੋਂ ਦੇ ਵਾਰਡ ਨੰਬਰ 27 ਦੇ ਵਿਚ ਫਰਵਰੀ ਮਹੀਨੇ ਮਿਉਂਸੀਪਲ ਚੋਣਾਂ ਹੋਣੀਆਂ ਹਨ ਜਿਸ ਦੇ ਚਲਦੇ ਹੋਏ ਭਾਜਪਾ ਪਾਰਟੀ ਵੱਲੋਂ ਇਕ ਚੋਣ ਰੈਲੀ ਨੂੰ ਕੀਤਾ ਜਾਣਾ ਸੀ।
ਜਿਉਂ ਹੀ ਭਾਜਪਾ ਦੇ ਲੀਡਰ ਇਸ ਚੋਣ ਰੈਲੀ ਨੂੰ ਕਰਨ ਵਾਸਤੇ ਪੁੱਜੇ ਤਾਂ ਉਥੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਜਿਸ ਕਾਰਨ ਇਸ ਵਿਰੋਧ ਕੇ ਚਲਦੇ ਹੋਏ ਭਾਜਪਾ ਆਗੂ ਸੂਰਜ ਛਾਬੜਾ ਅਤੇ ਹੋਰਾਂ ਨੂੰ ਬਿਨਾਂ ਰੈਲੀ ਦੇ ਹੀ ਘਰ ਵਾਪਸ ਪਰਤਣਾ ਪਿਆ। ਇਸ ਦੌਰਾਨ ਉਹ ਲੋਕ ਆਪਣੀਆਂ ਗੱਡੀਆਂ ਨੂੰ ਵੀ ਉਥੇ ਹੀ ਛੱਡ ਗਏ। ਓਧਰ ਗੱਲ ਕਰਦੇ ਹੋਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ, ਗੁਰਜੰਟ ਸਿੰਘ ਮਾਨਸਾ,
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਐਡਵੋਕੇਟ ਬਲਵੀਰ ਕੌਰ ਅਤੇ ਬਲਵਿੰਦਰ ਸ਼ਰਮਾਂ, ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜ਼ਰ ਸਿੰਘ ਦੂਲੋਵਾਲ, ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਆਗੂ ਤੇਜ਼ ਸਿੰਘ ਚਕੇਰੀਆਂ ਨੇ ਆਖਿਆ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨ ਜਿੰਨੀ ਦੇਰ ਤੱਕ ਰੱਦ ਨਹੀਂ ਹੁੰਦੇ ਉਨੀ ਦੇਰ ਤੱਕ ਕਿਸੇ ਵੀ ਭਾਜਪਾ ਪਾਰਟੀ ਦੇ ਆਗੂ ਨੂੰ ਨਾ ਤੇ ਪੰਜਾਬ ਵਿੱਚ ਵੜਨ ਦਿੱਤਾ ਜਾਵੇਗਾ ਅਤੇ ਨਾ ਹੀ ਕਿਸੇ ਚੋਣ ਦੇ ਸਬੰਧ ਵਿੱਚ ਪ੍ਰਚਾਰ ਰੈਲੀ ਕਰਨ ਦਿੱਤੀ ਜਾਵੇਗੀ। ਨਰਿੰਦਰ ਮੋਦੀ ਨੂੰ ਸਿਰਫ ਅੰਬਾਨੀ ਅਤੇ ਅਡਾਨੀ ਦੀ ਚਿੰਤਾ ਹੈ, ਉਸ ਨੂੰ ਆਪਣੇ ਦੇਸ਼ ਦੇ ਲੋਕਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੈ।
Previous Postਹੁਣੇ ਹੁਣੇ ਆਈ ਖਬਰ ਕਿਸਾਨਾਂ ਨੇ ਕਰਤਾ ਅਜਿਹਾ ਐਲਾਨ ਮੋਦੀ ਸਰਕਾਰ ਪਈ ਫਿਕਰਾਂ ਚ ਉਡੀ ਨੀਂਦ
Next Postਹੁਣੇ ਹੁਣੇ ਆਈ ਮਾੜੀ ਖਬਰ : ਸਮੁੰਦਰ ਚ ਡੁਬਿਆ ਜਹਾਜ, ਬਚਾਅ ਕਾਰਜ ਜੋਰਾਂ ਤੇ ਜਾਰੀ