ਤਾਜਾ ਵੱਡੀ ਖਬਰ
ਕੋਰੋਨਾ ਦੇ ਇਸ ਸੰਸਾਰ ਵਿੱਚ ਦਸਤਕ ਦੇਣ ਨਾਲ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਨੇ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਸਨ। ਜਿਸ ਦੇ ਚਲਦਿਆਂ ਬਹੁਤ ਸਾਰੇ ਬੱਚਿਆਂ ਦਾ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਅਧੂਰਾ ਰਹਿ ਗਿਆ ਸੀ। ਇਸ ਵਿਚ ਬਹੁਤ ਸਾਰੇ ਅਸਥਾਈ ਰੂਪ ਵਿੱਚ ਰਹਿਣ ਵਾਲੇ ਲੋਕ ਵੀ ਸ਼ਾਮਲ ਹਨ, ਜੋ ਵੱਖ ਵੱਖ ਦੇਸ਼ਾਂ ਵਿੱਚ ਕੰਮ ਕਾਜ ਕਰਨ ਲਈ ਗਏ ਸਨ।ਬੀਤੇ 9 ਮਹੀਨੇ ਤੋਂ ਬੰਦ ਕੀਤੀਆਂ ਗਈਆਂ ਕੌਮਾਂਤਰੀ ਸਰਹੱਦਾਂ ਨੂੰ ਦੁਬਾਰਾ ਖੋਲਿਆ ਜਾ ਸਕਦਾ ਹੈ।
ਇਨ੍ਹਾਂ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਦਾ ਕੰਮ ਸਥਿਰ ਅਤੇ ਸੁਰੱਖਿਅਤ ਢੰਗ ਨਾਲ ਕੀਤਾ ਜਾਵੇਗਾ। ਕਰੋਨਾ ਤੋਂ ਬਚਾਅ ਕਰਨ ਵਾਸਤੇ ਵਿਸ਼ਵ ਦੇ ਸਾਰੇ ਦੇਸ਼ ਆਪੋ ਆਪਣੇ ਪੱਧਰ ਉਪਰ ਕੋਸ਼ਿਸ਼ਾਂ ਕਰ ਰਹੇ ਹਨ। ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਵੀ ਆਪਣੀ ਪੜ੍ਹਾਈ ਅਤੇ ਰੁਜ਼ਗਾਰ ਖਾਤਰ ਕਿਸਮਤ ਅਜ਼ਮਾਉਣ ਦੇ ਲਈ ਗਏ ਹੋਏ ਹਨ। ਜੋ ਸਰਹੱਦ ਅਤੇ ਲਗਾਈਆਂ ਪਾਬੰਦੀਆਂ ਕਾਰਨ ਦੂਸਰੇ ਦੇਸ਼ਾਂ ਵਿੱਚ ਫਸ ਗਏ ਹਨ।ਉਨ੍ਹਾਂ ਦੀ ਭਲਾਈ ਵਾਸਤੇ ਵੀ ਸਬੰਧਤ ਦੇਸ਼ਾਂ ਦੀਆਂ ਸਰਕਾਰਾਂ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀਆਂ ਹਨ।
ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਸ ਮੁਲਕ ਵੱਲੋਂ ਇਕ ਵੱਡਾ ਐਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਸਰਕਾਰ ਵੱਲੋਂ ਸਰਹੱਦੀ ਪਾਬੰਦੀਆਂ ਦੇ ਲਾਉਣ ਤੋਂ ਬਾਅਦ ਹੁਣ ਅਪ੍ਰੈਲ 2021 ਤੋਂ 1000 ਅੰਤਰਰਾਸ਼ਟਰੀ, ਡਿਗਰੀ ਪੱਧਰ ਅਤੇ ਇਸ ਤੋਂ ਉੱਪਰ ਦੇ ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਵਾਪਸ ਆਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਐਲਾਨ ਕੀਤਾ ਹੈ ਕਿ ਲੋਕਾਂ ਦੀ ਸਿਹਤ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਵਿਦਿਆਰਥੀਆਂ ਨੂੰ ਦੇਸ਼ ਦੇ ਆਰਥਿਕ ਹਲਾਤਾਂ ਵਿੱਚ ਸੁਧਾਰ ਲਿਆਉਣ ਲਈ ਸੁਰੱਖਿਆ ਨਿਯਮਾਂ ਦੇ ਅਨੁਸਾਰ ਪੜਾਅਵਾਰ ਦੇਸ਼ ਵਿਚ ਬੁਲਾਇਆ ਜਾ ਰਿਹਾ ਹੈ।
ਸਰਹੱਦਾਂ ਤੇ ਅਜੇ ਵੀ ਉਨ੍ਹੀ ਹੀ ਸੁਰੱਖਿਆ ਰੱਖੀ ਜਾਵੇਗੀ ਜੋ 9 ਮਹੀਨਿਆਂ ਤੋਂ ਰੱਖੀ ਜਾ ਰਹੀ ਹੈ। ਬਹੁਤ ਸਾਰੇ ਵਿਦਿਆਰਥੀ ਜੋ ਨਿਊਜ਼ੀਲੈਂਡ ਤੋਂ ਬਾਹਰ ਗਏ ਹੋਏ ਸਨ ਉਨ੍ਹਾਂ ਨੂੰ 300 ਵਿਦਿਆਰਥੀਆਂ ਦੇ ਸਮੂਹ ਵਿੱਚ ਅਪ੍ਰੈਲ ਤੋਂ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਵਿਦਿਆਰਥੀ ਦੇਸ਼ ਵਿਚ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਦੇ ਅਨੁਸਾਰ ਹੀ ਦੇਸ਼ ਵਿੱਚ ਦਾਖਲ ਹੋ ਸਕਣਗੇ। ਨਿਊਜ਼ੀਲੈਂਡ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਦੇਸ਼ ਨੂੰ ਬਹੁਤ ਆਰਥਿਕ ਮਦਦ ਮਿਲਦੀ ਹੈ।ਇਨ੍ਹਾਂ ਵਿਦਿਆਰਥੀਆਂ ਦੇ ਮੁੜ ਨਿਊਜ਼ੀਲੈਂਡ ਆਉਣ ਨਾਲ ਕੁਸ਼ਲ ਕਾਮਿਆਂ ਦੀ ਘਾਟ ਵੀ ਪੂਰੀ ਹੋ ਜਾਵੇਗੀ,
ਤੇ ਇਹ ਵਿਦਿਆਰਥੀ ਨਿਊਜ਼ੀਲੈਂਡ ਦੇ ਆਰਥਿਕ ਸੁਧਾਰ ਵਿੱਚ ਵੀ ਸਹਿਯੋਗ ਕਰਨਗੇ। ਨਿਊਜ਼ੀਲੈਂਡ ਵਿੱਚ ਵਾਪਸ ਆਉਣ ਵਾਲੇ ਵਿਦਿਆਰਥੀਆਂ ਵਿੱਚ ਉਹ ਵਿਦਿਆਰਥੀ ਵੀ ਸ਼ਾਮਲ ਹਨ ਜਿਨ੍ਹਾਂ ਨੇ ਨਿਊਜ਼ੀਲੈਂਡ ਵਿੱਚ ਆਪਣਾਂ ਅਧਿਐਨ ਸ਼ੁਰੂ ਕੀਤਾ ਸੀ। ਪਰ ਕਰੋਨਾ ਕਰ ਰ ਦੇਸ਼ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ। ਨਿਊਜ਼ੀਲੈਂਡ ਵੱਲੋਂ ਕੀਤੇ ਗਏ ਇਸ ਐਲਾਨ ਨੂੰ ਸੁਣਦੇ ਸਾਰ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ , ਜੋ ਮਹੀਨਿਆਂ ਤੋਂ ਵਾਪਸ4 ਪਰਤਣ ਲਈ ਰਾਹ ਤੱਕ ਰਹੇ ਸਨ।
Previous Postਅਮਰੀਕਾ: ਵੀਜ਼ਿਆਂ ਦੇ ਬਾਰੇ ਚ ਟਰੰਪ ਨੇ ਜਾਂਦੇ ਜਾਂਦੇ ਕਰਤਾ ਇਹ ਕੰਮ-ਹੋ ਗਿਆ ਇਹ ਐਲਾਨ
Next Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ – ਆਈ ਇਹ ਤਾਜਾ ਵੱਡੀ ਮਾੜੀ ਖਬਰ