ਕਿਸਾਨਾਂ ਦਾ ਸਮਰਥਨ ਕਰ ਚੁੱਕੇ ਗੁੱਗੂ ਗਿੱਲ ਬਾਰੇ ਹੁਣ ਆਈ ਵੱਡੀ ਖਬਰ ਕਰਤਾ ਇਹ ਐਲਾਨ , ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਚੱਲ ਰਿਹਾ ਖੇਤੀ ਅੰਦੋਲਨ ਸਮੇਂ ਦੇ ਨਾਲ ਨਾਲ ਅੱਗੇ ਵੱਧ ਰਿਹਾ ਹੈ ਜਿਸ ਵਿੱਚ ਦੇਸ਼ ਦੇ ਲੋਕਾਂ ਦਾ ਅਹਿਮ ਯੋਗਦਾਨ ਹੈ। ਲੋਕ ਆਪਣੀ ਸੂਝ-ਬੂਝ ਅਤੇ ਹਿੰਮਤ ਦੇ ਸਦਕਾ ਇਸ ਖੇਤੀ ਅੰਦੋਲਨ ਦੇ ਵਿਚ ਵੱਧ ਚੜ੍ਹ ਕੇ ਹਿੱਸੇਦਾਰੀ ਪਾ ਰਹੇ ਹਨ। ਹੁਣ ਤੱਕ ਪੂਰੇ ਭਾਰਤ ਵਿੱਚੋਂ ਕਈ ਨਾਮੀਂ ਹਸਤੀਆਂ ਵੀ ਆਪਣੇ ਆਪ ਨੂੰ ਇਸ ਖੇਤੀ ਅੰਦੋਲਨ ਦੇ ਲਈ ਸਮਰਪਿਤ ਕਰ ਚੁੱਕੀਆਂ ਹਨ। ਜੋ ਇਸ ਅੰਦੋਲਨ ਨੂੰ ਸਫ਼ਲ ਕਰਨ ਦੇ ਲਈ ਦਿਨ-ਰਾਤ ਮਿਹਨਤ ਵੀ ਕਰ ਰਹੀਆਂ ਹਨ। ਇਨ੍ਹਾਂ ਮਸ਼ਹੂਰ ਹਸਤੀਆਂ ਦੇ ਵਿੱਚੋਂ ਇੱਕ ਸ਼ੇਰਦਿਲ ਇਨਸਾਨ ਵੀ ਸ਼ਾਮਲ ਹੈ ਜਿਸ ਦਾ ਨਾਮ ਹੈ ਗੁੱਗੂ ਗਿੱਲ।

ਗੁੱਗੂ ਗਿੱਲ ਪੰਜਾਬੀ ਫਿਲਮ ਇੰਡਸਟਰੀ ਦੀ ਜਿੰਦ ਜਾਨ ਹੈ। ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਸਦਕੇ ਲੱਖਾਂ ਲੋਕਾਂ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਖੁਸ਼ੀ ਦੀ ਗੱਲ ਹੈ ਕਿ ਅੱਜ ਉਨ੍ਹਾਂ ਦਾ ਜਨਮ ਦਿਨ ਹੈ ਅਤੇ ਉਹ 61 ਸਾਲ ਦੇ ਹੋ ਚੁੱਕੇ ਹਨ। ਗੁੱਗੂ ਗਿੱਲ ਦਾ ਪੂਰਾ ਨਾਮ ਕੁਲਵਿੰਦਰ ਸਿੰਘ ਗਿੱਲ ਹੈ ਜਿਨ੍ਹਾਂ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਗੁੱਗੂ ਗਿੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਅੱਜ ਸੋਸ਼ਲ ਮੀਡੀਆ ਉਪਰ ਵਧਾਈਆਂ ਦੇਣ ਦਾ ਤਾਂਤਾ ਲੱਗਾ ਹੋਇਆ ਹੈ।

ਪਰ ਇਸ ਵਾਰ ਉਹ ਆਪਣਾ ਜਨਮ ਦਿਨ ਨਹੀਂ ਮਨਾ ਰਹੇ। ਉਨ੍ਹਾਂ ਨੇ ਇਸ ਦੀ ਵਜ੍ਹਾ ਆਪਣੇ ਫੇਸਬੁੱਕ ਪੇਜ ਉੱਪਰ ਇਕ ਫੋਟੋ ਰਾਹੀ ਸਾਂਝੇ ਕਰਦੇ ਹੋਏ ਕਿਹਾ ਕਿ ਪਿਆਰੇ ਦੋਸਤੋ ਵੈਸੇ ਤਾਂ ਅੱਜ ਮੇਰਾ ਜਨਮ ਦਿਨ ਹੈ ਪਰ ਕਿਸਾਨ ਮਜਦੂਰ ਸੰਘਰਸ਼ ਕਰਕੇ ਮੈਂ ਇਸ ਵਾਰ ਕਿਸੇ ਤਰ੍ਹਾਂ ਦਾ ਸੈਲੀਬ੍ਰੇਸ਼ਨ ਨਹੀਂ ਕਰ ਰਿਹਾ। ਤੁਹਾਡੀਆਂ ਸ਼ੁਭ ਇੱਛਾਵਾਂ ਲਈ ਧੰਨਵਾਦ। ਆਪ ਸਭ ਨੂੰ ਲੋਹੜੀ ਅਤੇ ਮਾਘੀ ਦੀਆਂ ਵਧਾਈਆਂ। ਫੇਸਬੁੱਕ ਉੱਪਰ ਸਾਂਝੀ ਕੀਤੀ ਗਈ ਇਸ ਤਸਵੀਰ ਦੇ ਵਿੱਚ ਗੁੱਗੂ ਗਿੱਲ ਖੇਤ ਵਿੱਚ ਖੜ੍ਹੇ ਹਨ ਅਤੇ ਉਨ੍ਹਾਂ ਨੇ ਹੱਥ ਵਿੱਚ ਸੰਯੁਕਤ ਕਿਸਾਨ ਮੋਰਚਾ ਦਾ ਝੰਡਾ ਵੀ ਫੜਿਆ ਹੋਇਆ ਹੈ।

ਗੁੱਗੂ ਗਿੱਲ ਬੀਤੇ ਕਾਫੀ ਸਮੇਂ ਤੋਂ ਕਿਸਾਨ ਅੰਦੋਲਨ ਦਾ ਹਿੱਸਾ ਬਣੇ ਹੋਏ ਹਨ ਅਤੇ ਉਨ੍ਹਾਂ ਨੇ ਕਈ ਵਾਰ ਸਟੇਜ ਉਪਰੋਂ ਇਸ ਰੈਲੀ ਦੇ ਤਹਿਤ ਲੋਕਾਂ ਨੂੰ ਸੰਬੋਧਨ ਵੀ ਕੀਤਾ ਹੈ। ਇਨ੍ਹਾਂ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਗੁੱਗੂ ਗਿੱਲ ਨੇ ਪੁੱਤ ਜੱਟਾਂ ਦੇ, ਜੱਦੀ ਸਰਦਾਰ, ਜੱਟ ਤੇ ਜਮੀਨ, ਬਦਲਾ ਜੱਟੀ ਦਾ, ਸਰਦਾਰ ਸਾਬ, ਭੱਜੋ ਵੀਰੋ ਵੇ ਆਦਿ ਹੋਰ ਬਹੁਤ ਸਾਰੀਆਂ ਫ਼ਿਲਮਾਂ ਦੇ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ।