ਪੰਜਾਬ ਚ ਅੱਜ ਆਏ ਏਨੇ ਕੋਰੋਨਾ ਦੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਆਈ ਤਾਜਾ ਵੱਡੀ ਖਬਰ

ਇਸ ਪੂਰੇ ਸੰਸਾਰ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਕੇ ਲੋਕਾਂ ਦੀ ਜਾਨ ਦਾ ਵੈਰੀ ਬਣ ਚੁੱਕਾ ਕੋਰੋਨਾ ਵਾਇਰਸ ਹੁਣ ਆਪਣਾ ਦੂਜਾ ਵੱਡਾ ਹਮਲਾ ਪੂਰੀ ਦੁਨੀਆ ਉੱਪਰ ਕਰ ਰਿਹਾ ਹੈ। ਸੂਤਰਾਂ ਤੋਂ ਅਜਿਹੀਆਂ ਖਬਰਾਂ ਮਿਲ ਰਹੀਆਂ ਹਨ ਕਿ ਜਿੱਥੇ ਇਸ ਦੇ ਪਹਿਲੇ ਹਮਲੇ ਵਿੱਚ ਪੂਰੇ ਵਿਸ਼ਵ ਭਰ ਵਿਚੋਂ ਤਕਰੀਬਨ 6 ਕਰੋੜ ਮਰੀਜ਼ ਪ੍ਰਭਾਵਿਤ ਹੋਏ ਸਨ ਉਥੇ ਹੀ ਇਸ ਦੇ ਦੂਜੇ ਹਮਲੇ ਨਾਲ 30 ਕਰੋੜ ਲੋਕਾਂ ਦੇ ਸੰਕਰਮਿਤ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਅੰਕੜਾ ਬਹੁਤ ਬੁਰਾ ਸਾਬਤ ਹੋ ਸਕਦਾ ਹੈ।

ਜਿੱਥੇ ਇਸ ਦਾ ਸਭ ਤੋਂ ਵੱਡਾ ਅਸਰ ਦੁਨੀਆਂ ਦੀ ਅਰਥ ਵਿਵਸਥਾ ਉੱਤੇ ਪਵੇਗਾ। ਸੰਸਾਰ ਵਿਚ ਭੁੱਖ ਮਰੀ ਕਾਰਨ ਹਾਹਾਕਾਰ ਮੱਚ ਜਾਵੇਗੀ। ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਭਾਰਤ ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਲਗਾਤਾਰ ਆ ਰਹੇ ਮਾਮਲਿਆਂ ਕਾਰਨ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਮੇਂ ਪੰਜਾਬ ਦੇ ਵਿੱਚ ਹੁਣ ਤੱਕ ਸੰਕ੍ਰਮਿਤ ਹੋ ਚੁੱਕੇ ਲੋਕਾਂ ਦੀ ਗਿਣਤੀ ਵਧਕੇ 169,950 ਹੋ ਗਈ ਹੈ। ਪਰ ਉਧਰ ਹੀ 161,710 ਲੋਕਾਂ ਦੇ ਠੀਕ ਹੋਣ ਨਾਲ ਸੂਬਾ ਵਾਸੀਆਂ ਦੇ ਵਿਚ ਆਸ ਦੀ ਕਿਰਨ ਬਣੀ ਹੋਈ ਹੈ।

ਪਰ ਹੁਣ ਦੇ ਸਮੇਂ ਵਿਚ 2,767 ਲੋਕ ਅਜਿਹੇ ਹਨ ਜੋ ਅਜੇ ਵੀ ਇਸ ਬੀਮਾਰੀ ਦੇ ਨਾਲ ਜੂਝ ਰਹੇ ਹਨ। ਬੀਤੇ ਇਕ ਦਿਨ ਦੌਰਾਨ ਪੰਜਾਬ ਵਿੱਚ ਇਸ ਲਾਗ ਦੀ ਬਿਮਾਰੀ ਦੇ 214 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦ ਕਿ ਬੀਤੇ 24 ਘੰਟੇ ਦੌਰਾਨ ਇਸ ਬਿਮਾਰੀ ਦੇ ਕਾਰਨ ਹੀ 10 ਲੋਕਾਂ ਦੀ ਮੌਤ ਵੀ ਹੋ ਗਈ ਹੈ। ਜੇਕਰ ਇਹ ਬਿਮਾਰੀ ਉੱਪਰ ਜਲਦ ਹੀ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ 3 ਮਹੀਨਿਆਂ ਵਿੱਚ ਹੀ ਇਸ ਦੇ ਮਰੀਜ਼ਾਂ ਦੀ ਗਿਣਤੀ ਵਧਕੇ ਦੁੱਗਣੀ ਹੋ ਜਾਵੇਗੀ। ਫ਼ਿਲਹਾਲ ਸਰਕਾਰ

ਨੇ ਦੇਸ਼ ਅੰਦਰ ਹੀ ਈਜਾਦ ਕੀਤੇ ਗਏ ਇਸ ਬਿਮਾਰੀ ਤੋਂ ਬਚਾਅ ਦੇ ਦੋ ਟੀਕਿਆਂ ਨੂੰ ਐਮਰਜੈਂਸੀ ਹਾਲਾਤ ਵਿੱਚ ਵਰਤਣ ਦੇ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਦੇ ਨਾਲ ਹੀ ਇਨ੍ਹਾਂ ਟੀਕਿਆਂ ਦੀਆਂ ਖੁਰਾਕਾਂ ਵੱਖ-ਵੱਖ ਸੂਬਿਆਂ ਦੇ ਵਿਚ ਭੇਜੀਆਂ ਜਾ ਚੁੱਕੀਆਂ ਹਨ। ਉਥੇ ਹੀ ਸਰਕਾਰ ਵੱਲੋਂ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹ ਕੋਵਿਡ-19 ਲਈ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਪੂਰੀ ਇਮਾਨਦਾਰੀ ਨਾਲ ਕਰਨ।