ਆਈ ਤਾਜਾ ਵੱਡੀ ਖਬਰ
ਮੌਜੂਦਾ ਸਮੇਂ ਦੇ ਵਿਚ ਸ਼ੁਰੂ ਕੀਤਾ ਗਿਆ ਖੇਤੀ ਅੰਦੋਲਨ ਆਪਣੇ ਸਿਖਰਾਂ ਉੱਪਰ ਪਹੁੰਚ ਚੁੱਕਾ ਹੈ। ਇਸ ਸਮੇਂ ਖੇਤੀ ਅੰਦੋਲਨ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਹਿੱਸਾ ਲੈ ਰਹੇ ਹਨ ਜਿਸ ਕਾਰਨ ਆਏ ਦਿਨ ਦਿੱਲੀ ਦੀਆਂ ਸਰਹੱਦਾਂ ਉਪਰ ਪ੍ਰਦਰਸ਼ਨ ਕਾਰੀਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਇਸ ਵਧਦੀ ਹੋਈ ਗਿਣਤੀ ਦੇ ਕਾਰਨ ਹੀ ਸੜਕਾਂ ਉਪਰ ਕਈ ਕਿਲੋਮੀਟਰ ਲੰਬੇ ਜਾਮ ਲੱਗ ਜਾਂਦੇ ਹਨ। ਦਿੱਲੀ ਦੇ ਵਿੱਚ ਜਾਮ ਕੀਤੇ ਹੋਏ ਇਹਨਾਂ ਬਾਰਡਰਾਂ ਰਾਹੀਂ ਦਿੱਲੀ ਜਾਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇ-ਸ਼ਾ-ਨੀ-ਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਰ ਇਸ ਤਹਿਤ ਪੰਜਾਬ ਦੇ ਦੋਆਬਾ ਖੇਤਰ ਵਾਲੇ ਲੋਕਾਂ ਨੂੰ ਆਦਮਪੁਰ ਏਅਰਪੋਰਟ ਨੇ ਇਨ੍ਹਾਂ ਪ੍ਰੇ-ਸ਼ਾ-ਨੀ-ਆਂ ਦਾ ਹੱਲ ਕਰਦੇ ਹੋਏ ਦਿੱਲੀ ਆਦਮਪੁਰ ਹਵਾਈ ਉਡਾਨਾਂ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਧੁੰਦ ਦੇ ਵਧੇ ਹੋਏ ਪ੍ਰਕੋਪ ਕਾਰਨ ਹਵਾਈ ਉਡਾਨਾਂ ਕੁਝ ਦੇਰ ਦੇ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਜਿਨ੍ਹਾਂ ਨੂੰ ਹੁਣ ਫੇਰ ਤੋਂ ਯਾਤਰੀਆ ਵਾਸਤੇ ਮੰਗਲਵਾਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਸੰਚਾਲਿਤ ਕੀਤੀ ਗਈ ਉਡਾਨ ਅੱਧਾ ਘੰਟਾ ਦੇਰੀ ਦੇ ਨਾਲ ਚੱਲੀ। ਮੌਜੂਦਾ ਸਮੇਂ 13 ਅਤੇ 14 ਜਨਵਰੀ
ਅਨੁਸਾਰ ਇਹ ਫਲਾਈਟ ਦਿੱਲੀ ਵਾਸਤੇ ਸ਼ਾਮ 04:05 ਵਜੇ ਉਡਾਨ ਭਰੇਗੀ ਜਦ ਕਿ 15 ਜਨਵਰੀ ਤੋਂ ਇਸ ਫਲਾਈਟ ਦੇ ਆਦਮਪੁਰ ਤੋਂ ਦਿੱਲੀ ਚੱਲਣ ਦਾ ਸਮਾਂ 05:05 ਵਜੇ ਨਿਰਧਾਰਿਤ ਕਰ ਦਿੱਤਾ ਜਾਵੇਗਾ। ਦਿੱਲੀ ਤੋਂ ਆਦਮਪੁਰ ਆਉਣ ਵਾਲੀ ਫਲਾਈਟ 4:45 ਵਜੇ ਆਦਮਪੁਰ ਏਅਰਪੋਰਟ ਉਪਰ ਪੁੱਜੇਗੀ। ਇਸ ਸਮੇਂ ਹਫ਼ਤੇ ਦੇ 7 ਦਿਨ ਇਸ ਫਲਾਈਟ ਨੂੰ ਯਾਤਰੀਆਂ ਨੂੰ ਸੁਵਿਧਾ ਦੇਣ ਦੇ ਲਈ ਚਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਇਨ੍ਹਾਂ
ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਕੁਝ ਸਮਾਂ ਬੀਤਣ ਤੋਂ ਬਾਅਦ ਜਦੋਂ ਦੇਸ਼ ਅੰਦਰ ਕੋਰੋਨਾ ਵਾਇਰਸ ਦਾ ਪ੍ਰਭਾਵ ਥੋੜ੍ਹਾ ਘੱਟ ਹੋਇਆ ਤਾਂ ਇਹਨਾਂ ਫਲਾਈਟਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ। ਤਾਲਾਬੰਦੀ ਤੋਂ ਬਾਅਦ ਸ਼ੁਰੂ ਕੀਤੀਆਂ ਗਈਆਂ ਇਨ੍ਹਾਂ ਉਡਾਨਾਂ ਨੂੰ ਹਫ਼ਤੇ ਦੇ ਤਿੰਨ ਦਿਨ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਤਕ ਹੀ ਸੀਮਤ ਰੱਖਿਆ ਗਿਆ ਸੀ। ਪਰ ਯਾਤਰੀਆਂ ਦੀ ਵਧੀ ਹੋਈ ਗਿਣਤੀ ਨੂੰ ਦੇਖਦੇ ਹੋਏ ਹੁਣ ਪੂਰੇ ਹਫਤੇ ਇਹਨਾਂ ਫਲਾਈਟਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ।
Previous Postਹੁਣੇ ਹੁਣੇ ਇੰਡੀਆ ਚ ਏਅਰਪੋਰਟ ਤੇ ਇਸ ਚੀਜ ਨਾਲ ਟਕਰਾਇਆ 233 ਸਵਾਰੀਆਂ ਨਾਲ ਭਰਿਆ ਹਵਾਈ ਜਹਾਜ
Next Postਹੁਣੇ ਹੁਣੇ ਕਨੇਡਾ ਤੋਂ ਆਈ ਵੱਡੀ ਖਬਰ 28 ਦਿਨਾਂ ਲਈ ਅਚਾਨਕ ਹੋ ਗਿਆ ਇਹ ਐਲਾਨ