ਆਈ ਤਾਜਾ ਵੱਡੀ ਖਬਰ
ਦੇਸ਼ ਦੇ ਵਿਚ ਪਿਛਲੇ ਸਾਲ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੇਸ਼ ਦੇ ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦੀ ਦੁਚਿੱਤੀ ਦੇ ਵਿੱਚ ਪਾ ਦਿੱਤਾ ਸੀ। ਜਿਸ ਤੋਂ ਅਜੇ ਤੱਕ ਪੂਰਾ ਦੇਸ਼ ਸੰਪੂਰਨ ਤਰੀਕੇ ਨਾਲ ਨਹੀ ਉਭਰ ਪਾਇਆ। ਅਜੇ ਤੱਕ ਵੀ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ। ਦੇਸ਼ ਅੰਦਰ ਕਈ ਅਜਿਹੇ ਸੂਬੇ ਮੌਜੂਦ ਹਨ ਜਿਨ੍ਹਾਂ ਦੇ ਅੰਦਰ ਇਨ੍ਹਾਂ ਪਾਬੰਦੀਆਂ ਦਾ ਚਲਨ ਵੀ ਪਹਿਲਾਂ ਦੀ ਤਰ੍ਹਾਂ ਚੱਲ ਰਿਹਾ ਹੈ। ਪਰ ਹਾਲ ਹੀ ਵਿਚ ਪੰਜਾਬ ਸੂਬੇ ਦੀ ਸਰਕਾਰ ਵੱਲੋਂ ਇਨ੍ਹਾਂ ਵਿੱਚੋਂ ਕਈ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਸੀ
ਅਤੇ ਬੀਤੇ ਦਿਨ ਸਰਕਾਰ ਵੱਲੋਂ ਬੱਚਿਆਂ ਨੂੰ ਲੈ ਕੇ ਇੱਕ ਅਹਿਮ ਐਲਾਨ ਕੀਤਾ ਸੀ ਜਿਸ ਵਿੱਚ ਸੂਬਾ ਸਰਕਾਰ ਨੇ ਕਈ ਮਹੀਨਿਆਂ ਦੇ ਵਕਫੇ ਤੋਂ ਬਾਅਦ ਸਕੂਲਾਂ ਨੂੰ ਮੁੜ ਤੋਂ ਖੋਲਣ ਦੇ ਆਦੇਸ਼ ਜਾਰੀ ਕੀਤੇ ਸਨ। ਇਹ ਆਦੇਸ਼ ਪੰਜਾਬ ਸੂਬੇ ਦੀ ਕੈਪਟਨ ਸਰਕਾਰ ਵੱਲੋਂ 7 ਜਨਵਰੀ ਨੂੰ ਦਿੱਤੇ ਗਏ ਸਨ ਜਿਸ ਦੇ ਤਹਿਤ ਸਰਕਾਰ ਨੇ ਐਲਾਨ ਕੀਤਾ ਸੀ ਕਿ ਹੁਣ ਪੰਜਵੀਂ ਕਲਾਸ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਸਕੂਲ ਆ ਸਕਦੇ ਹਨ। ਪਰ ਇਸ ਦੇ ਸੰਬੰਧ ਵਿੱਚ ਮਾਪਿਆਂ ਨੇ ਸਰਕਾਰ ਦੇ ਵਿਰੁੱਧ ਨਰਾਜ਼ਗੀ ਜਤਾਈ ਸੀ
ਜਿਸ ਤੇ ਪੰਜਾਬ ਸਰਕਾਰ ਦਾ ਬਚਾਅ ਕਰਦੇ ਹੋਏ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅੱਗੇ ਆ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਇਕ ਬਿਆਨ ਵੀ ਜਾਰੀ ਕੀਤਾ ਗਿਆ ਹੈ। ਜਿਸ ਵਿਚ ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਜੇਕਰ ਲੋਕ ਵਿਆਹ, ਸ਼ਾਦੀਆਂ, ਜਾਗਰਣ ਜਾਂ ਹੋਰ ਕਈ ਤਰ੍ਹਾਂ ਦੇ ਸਮਾਗਮਾਂ ਉਪਰ ਜਾ ਸਕਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵੀ ਸਕੂਲਾਂ ਵਿਚ ਪੜਾਈ ਵਾਸਤੇ ਮੁੜ ਤੋਂ ਭੇਜਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਦੇ ਸਿਲੇਬਸ ਨੂੰ ਫਾਈਨਲ ਪ੍ਰੀਖਿਆ ਦੇਣ ਯੋਗ ਕਰਨ ਦੇ ਲਈ 50 ਫੀਸਦੀ ਤਕ ਘੱਟ ਕੀਤਾ ਜਾਣਾ ਚਾਹੀਦਾ ਹੈ।
ਕਿਉਂਕਿ ਹਰ ਇਕ ਵਿਦਿਆਰਥੀ ਆਨਲਾਈਨ ਮਾਧਿਅਮ ਦੇ ਜ਼ਰੀਏ ਪੂਰੀ ਪੜਾਈ ਨਹੀਂ ਕਰ ਸਕਦਾ ਅਤੇ ਨਾ ਹੀ ਕਿਸੇ ਵਿਸ਼ੇ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਆਪਣੇ ਜਾਰੀ ਹੁਕਮਾਂ ਦੇ ਵਿਚ ਪੰਜਾਬ ਸਰਕਾਰ ਵਿੱਚ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਆਖਿਆ ਹੈ ਕਿ ਮੈਂ ਬਹੁਤ ਸਾਰੇ ਅਜਿਹੇ ਵਿਆਹ ਅਤੇ ਜਾਗਰਣ ਦੇਖੇ ਹਨ ਜਿੱਥੇ ਲੋਕਾਂ ਦੀ ਬਹੁਤਾਤ ਵਿਚ ਭੀੜ ਕਾਫੀ ਰੂਪ ਵਿਚ ਹੁੰਦੀ ਹੈ। ਇਥੋਂ ਤੱਕ ਕਿ ਬਹੁਤ ਸਾਰੇ ਲੋਕ ਇਕੱਠੇ ਬਹਿ ਕੇ ਜਾਂ ਫਿਰ ਗਰੁੱਪ ਬਣਾ ਕੇ ਰੋਟੀ ਖਾਂਦੇ ਦਿਖਾਈ ਦਿੰਦੇ ਹਨ। ਜਦ ਕਿ ਸੂਬਾ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਵਾਸਤੇ ਲਿਆ ਗਿਆ ਇਹ ਫੈਸਲਾ ਫਾਈਨਲ ਪ੍ਰੀਖਿਆ ਨੇੜੇ ਆਉਣ ਕਾਰਨ ਲਿਆ ਗਿਆ ਹੈ।
Home ਤਾਜਾ ਖ਼ਬਰਾਂ ਪੰਜਾਬ ਸਕੂਲਾਂ ਬਾਰੇ ਹੁਣ ਆਈ ਤਾਜਾ ਵੱਡੀ ਖਬਰ ਸਿਖਿਆ ਮੰਤਰੀ ਨੇ ਦੱਸਿਆ ਸਕੂਲ ਖੁਲੇ ਰਹਿਣਗੇ ਜਾਂ ਬੰਦ ਹੋਣਗੇ
ਤਾਜਾ ਖ਼ਬਰਾਂ
ਪੰਜਾਬ ਸਕੂਲਾਂ ਬਾਰੇ ਹੁਣ ਆਈ ਤਾਜਾ ਵੱਡੀ ਖਬਰ ਸਿਖਿਆ ਮੰਤਰੀ ਨੇ ਦੱਸਿਆ ਸਕੂਲ ਖੁਲੇ ਰਹਿਣਗੇ ਜਾਂ ਬੰਦ ਹੋਣਗੇ
Previous Postਇਕਦਮ ਕਿਸਾਨਾਂ ਨੇ ਕਰਤਾ ਹੁਣ ਇਹ ਵੱਡਾ ਐਲਾਨ , ਸਰਕਾਰ ਪੈ ਗਈ ਸੋਚਾਂ ਚ – ਤਾਜਾ ਵੱਡੀ ਖਬਰ
Next Postਆਈ ਮਾਡ਼ੀ ਖਬਰ ਮੋਦੀ ਦੇ ਇਸ ਖਾਸ ਕੇਂਦਰੀ ਮੰਤਰੀ ਦੇ ਘਰੇ ਪਿਆ ਮਾਤਮ ਹੋਈ ਮੌਤ , ਛਾਇਆ ਸੋਗ