ਪੰਜਾਬ ਵਿਚ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ ਇਲਾਕੇ ਚ ਛਾਇਆ ਸੋਗ

ਤਾਜਾ ਵੱਡੀ ਖਬਰ

ਪੰਜਾਬ ਚ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ ਇਲਾਕੇ ਵਿੱਚ ਛਾਇਆ ਸੋਗ, ਮਨੁੱਖ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਲਈ ਆਵਾਜਾਈ ਦੇ ਕਈ ਮਾਰਗਾਂ ਦਾ ਇਸਤੇਮਾਲ ਕਰਦਾ ਹੈ। ਇਨ੍ਹਾਂ ਵਿੱਚ ਸੜਕੀ ਮਾਰਗ, ਰੇਲਵੇ ਮਾਰਗ, ਸਮੁੰਦਰੀ ਮਾਰਗ ਤੇ ਹਵਾਈ ਮਾਰਗ ਮੁੱਖ ਹੁੰਦੇ ਹਨ। ਜੇਕਰ ਸਫ਼ਰ ਲੰਬਾ ਹੋਵੇ ਅਤੇ ਤੁਸੀਂ ਜਲਦੀ ਪਹੁੰਚਣਾ ਹੋਵੇ ਤਾਂ ਸੜਕ ਮਾਰਗ ਤੋਂ ਵਧੀਆ ਹੋਰ ਕੋਈ ਮਾਧਿਅਮ ਨਹੀ। ਸੰਸਾਰ ਇਸ ਸਮੇਂ ਵੱਖ ਵੱਖ ਸਥਾਨਾਂ ਨੂੰ ਇਕ ਦੂਜੇ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਰਸਤਿਆਂ ਉਪਰ ਰੋਜ਼ਾਨਾ ਹੀ ਵੱਡੀ ਤਾਦਾਦ ਦੇ ਵਿੱਚ ਲੋਕ ਇਕ ਥਾਂ ਤੋਂ ਦੂਜੀ ਥਾਂ ਸਫਰ ਕਰਦੇ ਹਨ।

ਪਰ ਇਨ੍ਹਾਂ ਸਫ਼ਰਾਂ ਦੌਰਾਨ ਹੀ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ। ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਤੇ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈਂਦਾ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਆ ਰਹੀਆਂ ਮੰ-ਦ-ਭਾ-ਗੀ-ਆਂ ਖਬਰਾਂ ਨੇ ਇਸ ਨਵੇਂ ਸਾਲ ਦੀ ਸ਼ੁਰੂਆਤ ਨੂੰ ਹੀ ਦੁਖਦਾਈ ਬਣਾ ਦਿੱਤਾ ਹੈ। ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਜਾਂਦੀ ਹੈ ਜੋ ਸਭ ਨੂੰ ਝੰ-ਜੋ-ੜ ਕੇ ਰੱਖ ਦਿੰਦੀ ਹੈ। ਅੱਜ ਹੋਰ ਦੁਖਦਾਈ ਸੜਕ ਹਾਦਸਿਆ ਨੇ ਫਿਰ ਤੋਂ ਮਾਹੌਲ ਨੂੰ ਦੁਖਦਾਈ ਬਣਾ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਿਰੋਜ਼ਪੁਰ ਜ਼ਿਲੇ ਦੀ ਹੈ ਜਿੱਥੇ ਅੱਜ ਤਿੰਨ ਸੜਕ ਹਾਦਸੇ ਹੋਣ ਦੀ ਖਬਰ ਸਾਹਮਣੇ ਆਈ ਹੈ। ਪਹਿਲਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੋਟਰ ਸਾਈਕਲ ਸਵਾਰ ਦੋ ਆਪਸ ਵਿੱਚ ਲੜ ਰਹੇ ਪਸ਼ੂਆਂ ਦੀ ਚਪੇਟ ਵਿਚ ਆ ਗਏ। ਮੋਟਰ ਸਾਈਕਲ ਤੋਂ ਡਿਗਣ ਕਾਰਨ ਉਸ ਔਰਤ ਦਾ ਗਰਦਨ ਦਾ ਮਣਕਾ ਟੁੱ- ਟ ਗਿਆ ਜਿਸ ਕਾਰਨ ਉਸ ਔਰਤ ਦੀ ਇਸ ਹਾਦਸੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ। ਇਹ 43 ਸਾਲਾ ਔਰਤ ਸੁਖਵਿੰਦਰ ਕੌਰ ਪਤਨੀ ਬਲਕਾਰ ਸਿੰਘ ਪਿੰਡ ਪਲਵਾਨ ਆਪਣੇ ਪੁੱਤਰ ਸਰਬਜੀਤ ਦੇ ਨਾਲ ਆਪਣੀ ਬੇਟੀ ਦੇ ਸਹੁਰਾ ਪਿੰਡ ਮੁਦਕੀ ਵਿਚ ਮਿਲਣ ਲਈ ਜਾ ਰਹੀ ਸੀ।

ਇਹ ਔਰਤ ਆਪਣੀ ਬੇਟੀ ਦੇ ਕੋਲ ਬਹਿਰੀਨ ਜਾ ਰਹੀ ਸੀ, ਜਿਸ ਲਈ ਇਸ ਦਾ ਵੀਜ਼ਾ ਲੱਗਾ ਹੋਇਆ ਸੀ। ਦੂਜੀ ਘਟਨਾ ਵਿੱਚ ਦੋ ਮੋਟਰ ਸਾਈਕਲ ਆਪਸ ਵਿੱਚ ਟਕਰਾ ਗਏ। ਇਸ ਘਟਨਾ ਵਿਚ ਇਕ ਮੋਟਰ ਸਾਈਕਲ ਸਵਾਰ ਦੀ ਇਲਾਜ ਦੌਰਾਨ ਮੌਤ ਹੋ ਗਈ। ਫਿਰੋਜ਼ਪੁਰ ਸ਼ਹਿਰ ਅੰਦਰ ਵਾਪਰੀ ਤੀਜੀ ਘਟਨਾ ਵਿੱਚ ਤਲਵੰਡੀ ਭਾਈ ਦੇ ਨੇੜੇ ਹੋਏ ਹਾਦਸੇ ਵਿਚ ਤਿੰਨ ਲੋਕ ਜ਼ਖਮੀ ਹੋ ਗਏ ਹਨ। ਇਹ ਲੋਕ ਕਰੂਜ਼ ਗੱਡੀ ਵਿਚ ਸਵਾਰ ਹੋ ਕੇ ਸ਼ਗਨ ਪਾਉਣ ਜਾ ਰਹੇ ਸਨ । ਜਿਨ੍ਹਾਂ ਦੀ ਟੱਕਰ ਇਕ ਜਿਪਸੀ ਨਾਲ ਹੋ ਗਈ।