ਆਈ ਤਾਜਾ ਵੱਡੀ ਖਬਰ
ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਸਨ ਜਿਸ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੇ ਆਪਣੇ ਵਿਰੋਧੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਵੱਡੇ ਫਰਕ ਦੇ ਨਾਲ ਹਰਾ ਦਿੱਤਾ ਸੀ। ਜਿਸ ਤੋਂ ਬਾਅਦ ਟਰੰਪ ਵੱਲੋਂ ਇਹਨਾ ਚੋਣ ਨਤੀਜਿਆਂ ਨੂੰ ਰੱਦ ਕਰਵਾਉਣ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਕਿਸੇ ਅਰਥ ਨਹੀਂ ਆਈਆਂ ਸਨ। ਆਪਣੇ ਰਾਸ਼ਟਰਪਤੀ ਕਾਰਜਕਾਲ ਦੇ ਆਖਰੀ ਦਿਨਾਂ ਵਿਚ ਟਰੰਪ ਨੇ ਅਜਿਹੇ ਫੈਸਲੇ ਲਏ ਜਿਨ੍ਹਾਂ ਉੱਪਰ ਵੱਖ ਵੱਖ ਧਿਰਾਂ ਨੇ ਇਤਰਾਜ਼ ਜਤਾਇਆ ਸੀ ਜਿਸ ਕਾਰਨ ਟਰੰਪ ਨੂੰ ਨਾਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ।
ਟਰੰਪ ਵੱਲੋਂ ਆਪਣੀ ਹਾਰ ਸਵੀਕਾਰ ਨਹੀ ਕੀਤੀ ਜਾ ਰਹੀ ਹੈ । ਹੁਣ 7 ਜਨਵਰੀ ਨੂੰ ਟਰੰਪ ਦੇ ਪ੍ਰਸ਼ੰਸਕਾਂ ਨੇ ਅਮਰੀਕੀ ਕੈਪੀਟਲ ਉੱਤੇ ਧਾਵਾ ਬੋਲ ਦਿੱਤਾ ਸੀ ਤੇ ਸੰਪਤੀ ਨੂੰ ਨੁ-ਕ-ਸਾ-ਨ ਪਹੁੰਚਿਆ ਸੀ। ਇਸ ਘਟਨਾ ਦੀ ਵਿਸ਼ਵ ਪੱਧਰ ਤੇ ਆਲੋਚਨਾ ਕੀਤੀ ਗਈ। ਹੁਣ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮਾੜੀ ਗੱਲ ਹੋ ਗਈ ਹੈ, ਜਿਸ ਦਾ ਫਾਇਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੋਇਆ ਹੈ। ਅਮਰੀਕਾ ਵਿੱਚ ਵਾਪਰੀ ਘਟਨਾ ਤੋਂ ਬਾਅਦ ਰਾਸ਼ਟਰਪਤੀ ਟਰੰਪ ਦਾ ਟਵਿੱਟਰ ਅਕਾਊਂਟ ਸਥਾਈ ਰੂਪ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
ਡੋਨਾਲਡ ਟਰੰਪ ਦੇ ਇਸ ਮੌਜੂਦਾ ਸਮੇਂ ਵਿੱਚ 88.7 ਮਿਲੀਅਨ ਫਾਲੋਅਰਜ਼ ਸਨ। ਪਰ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕੈਪਿਟਲ ਹਿਲ ਉੱਤੇ ਕੀਤੀ ਗਈ ਹਿੰਸਾ ਤੋਂ ਬਾਅਦ ਉਨ੍ਹਾਂ ਦਾ ਅਕਾਊਟ ਸਸਪੈਂਡ ਕੀਤਾ ਜਾ ਚੁੱਕਾ। ਉਨ੍ਹਾਂ ਦੇ ਅਕਾਊਂਟ ਸਸਪੈਂਡ ਹੋਣ ਦਾ ਸਭ ਤੋਂ ਵੱਧ ਫ਼ਾਇਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੋਇਆ ਹੈ ਕਿਉਂਕਿ ਇਸ ਸਮੇਂ ਉਨ੍ਹਾਂ ਦੇ 64.7 ਮਿਲੀਅਨ ਫਾਲੋਅਰਜ਼ ਹਨ। ਹੁਣ ਟਵਿੱਟਰ ਤੇ ਪ੍ਰਧਾਨਮੰਤਰੀ ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲੇ ਸਰਗਰਮ ਨੇਤਾ ਬਣ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫੋਲੋਅਰਜ਼ ਦੀ ਰੇਸ ਵਿਚ ਅੱਗੇ ਨਿਕਲ ਗਏ ਹਨ।
ਵੈਸੇ ਸਭ ਤੋਂ ਵੱਧ 127.9 ਮਿਲੀਅਨ ਫਾਲੋਅਰਜ਼ ਨਾਲ ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲੇ ਰਾਜਨੇਤਾ ਹਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਪਰ ਉਹ ਟਵਿੱਟਰ ਤੇ ਵਧੇਰੇ ਸਰਗਰਮ ਨਹੀਂ ਰਹਿੰਦੇ। 24.2 ਮਿਲੀਅਨ ਫਾਲੋਅਰਜ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹਨ। ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਵਾਲੇ ਜੋ ਬਾਇਡਨ ਦੇ 23.3 ਮਿਲੀਅਨ ਫਾਲੋਅਰਜ਼ ਹਨ। 21.2 ਮਿਲੀਅਨ ਫਾਲੋਅਰਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਨ।
Home ਤਾਜਾ ਖ਼ਬਰਾਂ ਅਮਰੀਕਾ ਚ ਟਰੰਪ ਨਾਲ ਹੋ ਗਈ ਇਹ ਮਾੜੀ, ਫੋਰਨ ਮੋਦੀ ਨੂੰ ਪਹੁੰਚ ਗਿਆ ਇਹ ਵੱਡਾ ਫਾਇਦਾ – ਤਾਜਾ ਵੱਡੀ ਖਬਰ
Previous Postਪੰਜਾਬ : ਖੇਤਾਂ ਚ ਭਰ ਜਵਾਨੀ ਚ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ ਸਾਰੇ ਇਲਾਕੇ ਚ ਪਿਆ ਸੰਨਾਟਾ
Next Postਸਾਵਧਾਨ : ਹਵਾਈ ਯਾਤਰਾਂ ਕਰਨ ਵਾਲਿਆਂ ਲਈ ਆਈ ਇਹ ਵੱਡੀ ਖਬਰ , ਦੇਖਿਓ ਕਿਤੇ ਰਗੜੇ ਨਾ ਜਾਇਓ