ਹੁਣੇ ਹੁਣੇ ਅੱਕੇ ਕਿਸਾਨਾਂ ਨੇ ਕਰਤਾ ਅਜਿਹਾ ਕੰਮ, ਮੋਦੀ ਸਰਕਾਰ ਪਈ ਫਿਕਰਾਂ ਚ

ਆਈ ਤਾਜਾ ਵੱਡੀ ਖਬਰ

ਨਵੇਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਹਿਲਾਂ ਤਾਂ ਇਹ ਰੋਸ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਿਚ ਵੇਖਿਆ ਸੀ। ਹੌਲੀ ਹੌਲੀ ਇਹ ਕਿਸਾਨ ਅੰਦੋਲਨ ਪੂਰੇ ਦੇਸ਼ ਦਾ ਅੰਦੋਲਨ ਬਣ ਚੁੱਕਾ ਹੈ। ਕਿਸਾਨਾਂ ਵੱਲੋਂ ਪਹਿਲਾ ਸੂਬਾ ਪੱਧਰ ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਸਨ। ਕੇਂਦਰ ਸਰਕਾਰ ਦੇ ਅੜੀਅਲ ਰਵਈਏ ਨੂੰ ਦੇਖਦੇ ਹੋਏ ਚੱਲੋ ਦਿੱਲੀ ਦੇ ਤਹਿਤ 26 ਨਵੰਬਰ ਨੂੰ ਕਿਸਾਨ ਜਥੇ-ਬੰਦੀਆਂ ਵੱਲੋਂ ਦਿੱਲੀ ਕੂਚ ਕੀਤਾ ਗਿਆ। ਕਿਸਾਨਾਂ ਨੂੰ ਰਾਹ ਵਿੱਚ ਹਰਿਆਣਾ ਪੁਲਿਸ ਵੱਲੋਂ ਕੇਂਦਰ ਸਰਕਾਰ ਦੇ ਕਹਿਣ ਤੇ ਰਸਤੇ ਵਿੱਚ ਰੋਕਣ ਲਈ ਪਾਣੀ ਦੀ ਬੁਛਾੜ ਕੀਤੀ ਗਈ, ਲਾ-ਠੀ-ਚਾ-ਰ-ਜ ਕੀਤਾ ਗਿਆ ਅਤੇ ਅੱਥਰੂ ਗੈਸ ਵੀ ਸੁੱ-ਟੇ ਗਏ।

ਜਿਸ ਕਾਰਨ ਹਰਿਆਣਾ ਦੇ ਲੋਕਾਂ ਵੱਲੋਂ ਹਰਿਆਣਾ ਸਰਕਾਰ ਦਾ ਵਿਰੋਧ ਕੀਤਾ ਗਿਆ ਅਤੇ ਪੰਜਾਬ ਦੇ ਕਿਸਾਨਾਂ ਦੀ ਪੂਰੀ ਮਦਦ ਕੀਤੀ ਗਈ। ਹੁਣ ਅੱਕੇ ਹੋਏ ਕਿਸਾਨਾਂ ਨੇ ਅਜਿਹਾ ਕੰਮ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਫਿਕਰਾਂ ਵਿੱਚ ਪੈ ਗਈ ਹੈ। ਅੱਜ ਐਤਵਾਰ ਦੇ ਦਿਨ ਹਰਿਆਣਾ ਵਿੱਚ ਬੀਜੇਪੀ ਦੀ ਸਰਕਾਰ ਵੱਲੋ ਇਕ ਮਹਾ ਪੰਚਾਇਤ ਦੀ ਕਾਰਵਾਈ ਦੌਰਾਨ ਕਿਸਾਨਾਂ ਵੱਲੋਂ ਸਰਕਾਰ ਦੇ ਵਿਰੁੱਧ ਰੋਸ ਕਰਦੇ ਹੋਏ ਇਸ ਮਹਾ ਪੰਚਾਇਤ ਦੇ ਪੰਡਾਲ ਨੂੰ ਤ-ਬਾ-ਹ ਕਰ ਦਿੱਤਾ।

ਇਨ੍ਹਾਂ ਕਿਸਾਨਾਂ ਦੇ ਰੋਹ ਨੂੰ ਰੋਕਣ ਲਈ ਪੁਲਿਸ ਅਤੇ ਬੀ ਜੇ ਪੀ ਵਰਕਰਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਨਕਾਮ ਰਹੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਇੱਕ ਪਿੰਡ ਦੀ ਫੇਰੀ ਤੋਂ ਪਹਿਲਾਂ ਵੀ ਟੋਲ ਪਲਾਜ਼ਾ ਤੇ ਇਕੱਠੇ ਹੋਏ ਕਿਸਾਨਾਂ ਉੱਪਰ ਪਾਣੀ ਦੀ ਬੌਛਾੜ ਕੀਤੀ ਗਈ ਅਤੇ ਹੰਝੂ ਗੈਸ ਦੇ ਗੋਲੇ ਦਾਗੇ ਗਏ ਸਨ। ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਕਿਸਾਨਾਂ ਵੱਲੋਂ ਕੈਮਲਾ ਪਿੰਡ ਵਿੱਚ ਬਣਾਏ ਗਏ ਪੰਡਾਲ ਨੂੰ ਪੁੱਟ ਦਿੱਤਾ ਗਿਆ। ਉਧਰ ਕਾਂਗਰਸ ਦੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ਹੈ

ਸਤਿਕਾਰ ਯੋਗ ਮਨੋਹਰ ਲਾਲ ਜੀ ਕ੍ਰਿਪਾ ਕਰਕੇ ਕੈਮਲਾ ਪਿੰਡ ਵਿੱਚ ਕਿਸਾਨ ਮਹਾਂ ਪੰਚਾਇਤ ਦੇ ਇਸ ਢੋਂਗ ਨੂੰ ਰੋਕੋ। ਸਾਨੂੰ ਖਾਣਾ ਮੁਹਈਆ ਕਰਵਾਉਣ ਵਾਲਿਆਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਅਮਨ-ਕਾਨੂੰਨ ਦੀ ਸਥਿਤੀ ਵਿਚ ਦਖਲ ਦੇਣਾ ਬੰਦ ਕਰੋ। ਕਿਸਾਨਾਂ ਅਤੇ ਭਾਜਪਾ ਵਰਕਰਾਂ ਦੇ ਵਿਚਕਾਰ ਝੜਪ ਉਦੋਂ ਵਧੀ, ਜਦੋਂ ਮੁੱਖ ਮੰਤਰੀ ਨੇ ਉਸ ਪਿੰਡ ਵਿੱਚ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਨ ਅਤੇ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਸਮਝਾਉਣੇ ਸਨ।