ਹੁਣੇ ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਕੇਂਦਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਦੇ ਵਿਚਾਲੇ ਚੱਲਦੀ ਹੋਈ ਖਿੱਚੋਤਾਣ ਵਧਦੀ ਹੀ ਜਾ ਰਹੀ ਹੈ। ਇਸ ਨੂੰ ਘੱਟ ਕਰਨ ਦੇ ਕਈ ਵਾਰ ਯਤਨ ਕੀਤੇ ਜਾ ਚੁੱਕੇ ਹਨ ਪਰ ਹਰ ਵਾਰ ਇਹ ਯਤਨ ਨਾਕਾਮ ਹੋ ਜਾਂਦੇ ਹਨ। ਇਸ ਦੌਰਾਨ ਵੱਖ ਵੱਖ ਲੀਡਰਾਂ ਵੱਲੋਂ ਖੇਤੀ ਅੰਦੋਲਨ ਨੂੰ ਲੈ ਕੇ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਹੈ। ਜਿਸ ਨਾਲ ਇਹ ਮਸਲਾ ਘਟਣ ਦੀ ਥਾਂ ‘ਤੇ ਹੋਰ ਵੀ ਜ਼ਿਆਦਾ ਭਖਣ ਲੱਗ ਪਿਆ ਹੈ। ਆਏ ਦਿਨ ਬਹੁਤ ਸਾਰੇ ਸਿਆਸੀ ਲੀਡਰ ਇਸ ਖੇਤੀ ਅੰਦੋਲਨ ਨੂੰ ਅਖੌਤੀ ਅੰਦੋਲਨ ਦੱਸਦੇ ਹੋਏ ਬਹੁਤ ਸਾਰੀਆਂ ਗੱਲਾਂ ਆਖ ਜਾਂਦੇ ਹਨ।
ਅਜਿਹੇ ਵਿੱਚ ਹੀ ਰਾਜਸਥਾਨ ਤੋਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਰਾਮਗੰਜ ਮੰਡੀ ਤੋਂ ਵਿਧਾਇਕ ਮਦਨ ਦਿਲਾਵਰ ਨੇ ਇਕ ਅਜਿਹਾ ਹੀ ਵਿ-ਵਾ-ਦ-ਪੂ-ਰ-ਨ ਬਿਆਨ ਦਿੱਤਾ ਹੈ। ਉਨ੍ਹਾਂ ਨੇ ਇਸ ਖੇਤੀ ਅੰਦੋਲਨ ਨੂੰ ਬਰਡ ਫਲੂ ਦੇ ਨਾਲ ਜੋੜ ਦਿੱਤਾ ਹੈ ਅਤੇ ਇਸ ਧਰਨੇ ਉਪਰ ਬੈਠੇ ਹੋਏ ਕਿਸਾਨਾਂ ਉਪਰ ਦੋਸ਼ ਲਗਾਉਂਦੇ ਹੋਏ ਆਖਿਆ ਹੈ ਕਿ ਇਹ ਲੋਕ ਰੋਜ਼ਾਨਾ ਹੀ ਹਰ ਤਰਾਂ ਦੇ ਚਿਕਨ ਬਰਿਆਨੀ ਅਤੇ ਹੋਰ ਸੁਆਦੀ ਖਾਣੇ ਦੀਆਂ ਪਾਰਟੀਆਂ ਕਰ ਰਹੇ ਹਨ। ਇਸ ਦੇ ਕਾਰਨ ਹੀ ਬਰਡ ਫਲੂ ਦੀ ਖਤਰਨਾਕ ਬਿਮਾਰੀ ਲਗਾਤਾਰ ਵਧ ਰਹੀ ਹੈ।
ਵਿਧਾਇਕ ਮਦਨ ਦਿਲਾਵਰ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਬਿਮਾਰੀ ਦੇ ਜ਼ਿਆਦਾ ਹੋ ਰਹੇ ਫੈਲਾਅ ਦਾ ਕਾਰਨ ਇਹ ਕਿਸਾਨ ਅੰਦੋਲਨ ਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਆਖਿਆ ਕਿ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸੜਕਾਂ ਉਪਰ ਭਾਰੀ ਤਾਦਾਦ ਵਿੱਚ ਬੈਠੇ ਹੋਏ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਹੁਣ ਉਠਾ ਦੇਣਾ ਚਾਹੀਦਾ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਦੇਸ਼ ਦੇ ਵਿਚ ਬਰਡ ਫਲੂ ਦੀ ਬਿਮਾਰੀ ਭਿਆਨਕ ਤਰੀਕੇ ਨਾਲ ਫੈਲ ਜਾਵੇਗੀ ਜਿਸ ਦਾ ਕਾਰਨ ਇਹ ਲੋਕ ਹੋਣਗੇ।
ਵਿਧਾਇਕ ਮਦਨ ਦਿਲਾਵਰ ਵੱਲੋਂ ਦਿੱਤਾ ਗਿਆ ਇਹ ਵਿਵਾਦਤ ਬਿਆਨ ਸੋਸ਼ਲ ਮੀਡੀਆ ਉਪਰ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਦੀ ਨਿਖੇਧੀ ਆਲ ਇੰਡੀਆ ਕਿਸਾਨ ਮਹਾਂਸਭਾ ਦੇ ਸੂਬਾ ਮੀਤ ਪ੍ਰਧਾਨ ਦਲੀਚੰਦ ਬੋਰਦਾ ਦੇ ਸਮੇਤ ਸਮੂਹ ਕਿਸਾਨ ਜੱਥੇ ਬੰਦੀਆਂ ਅਤੇ ਇਸ ਦੇ ਆਗੂਆਂ ਵੱਲੋਂ ਕੀਤੀ ਗਈ ਹੈ। ਦਲੀਚੰਦ ਬੋਰਦਾ ਨੇ ਆਖਿਆ ਹੈ ਕਿ ਭਾਜਪਾ ਪਾਰਟੀ ਇਸ ਸਮੇਂ ਆਪਣਾ ਆਧਾਰ ਗੁਆ ਚੁੱਕੀ ਹੈ ਅਤੇ ਉਨ੍ਹਾਂ ਦੇ ਵਿਧਾਇਕ ਇਨ੍ਹਾਂ ਮਾੜੀਆਂ ਹਰਕਤਾਂ ਦੇ ਜ਼ਰੀਏ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਉਹ ਕਦੇ ਵੀ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕਦੇ।
Home ਤਾਜਾ ਖ਼ਬਰਾਂ ਭਾਜਪਾ ਵਿਧਾਇਕ ਨੇ ਕਿਹਾ ਕਿਸਾਨ ਅੰਦੋਲਨ ਦਾ ਕਰਕੇ ਫੈਲ ਰਿਹਾ ਬਰਡ ਫਲੂ ਕਿਓਂ ਕੇ ਕਿਸਾਨ ਕਰ ਰਹੇ ਇਹ ਕੰਮ
Previous Postਅੱਜ ਆਸਮਾਨ ਚ ਅਚਾਨਕ ਲਾਪਤਾ ਹੋਏ ਹਵਾਈ ਜਹਾਜ ਬਾਰੇ ਹੁਣੇ ਹੁਣੇ ਆ ਗਈ ਇਹ ਵੱਡੀ ਖਬਰ
Next Postਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਲਗਾਇਆ ਇਹ ਨਵਾਂ ਦਾਅ-ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਲੈ ਕੇ ਆਈ ਇਹ ਖਬਰ