ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਸੰਕਟ ਨੂੰ ਲੈ ਕੇ ਕਈ ਤਰਾਂ ਦੇ ਅਹਿਮ ਪੜਾਅ ਆਏ। ਜਿਨ੍ਹਾਂ ਦੇ ਅਧੀਨ ਇਨਸਾਨ ਨੂੰ ਕਈ ਤਰਾਂ ਦੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਜੋ ਅੱਜ ਤੋਂ ਪਹਿਲਾਂ ਤੱਕ ਸ਼ਾਇਦ ਹੀ ਕਿਸੇ ਇਨਸਾਨ ਨੂੰ ਕਰਨਾ ਪਿਆ ਹੋਵੇ। ਪਿਛਲੇ ਵਰ੍ਹੇ ਦੇ ਵਿੱਚ ਕੋਰੋਨਾ ਵਾਇਰਸ ਕਾਰਨ ਕੀਤੀ ਗਈ ਤਾਲਾਬੰਦੀ ਕਰਕੇ ਬੱਚਿਆਂ ਦੀ ਪੜ੍ਹਾਈ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਸੀ। ਜਿਸ ਨੂੰ ਦੇਖਦੇ ਹੋਏ ਵੱਖ ਵੱਖ ਸਕੂਲਾਂ ਵੱਲੋਂ ਆਨਲਾਈਨ ਕਲਾਸਾਂ ਦਾ ਇੰਤਜ਼ਾਮ ਕੀਤਾ ਗਿਆ ਸੀ।
ਜਿਨ੍ਹਾਂ ਦੇ ਵਿਚ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੀ ਸ਼ਾਮਲ ਸੀ ਜਿਸ ਨੇ ਵਿਦਿਆਰਥੀਆਂ ਦੀਆਂ ਪੜ੍ਹਾਈ ਸਬੰਧੀ ਕਲਾਸਾਂ ਆਨਲਾਈਨ ਮਾਧਿਅਮ ਰਾਹੀਂ ਲਗਾਈਆਂ। ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਦੇ ਸੰਬੰਧ ਵਿੱਚ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਅਫਵਾਹਾਂ ਨੇ ਵੀ ਪ੍ਰਭਾਵਿਤ ਕੀਤਾ। ਜਿਸ ਦੇ ਸਬੰਧ ਵਿੱਚ ਸੀਬੀਐਸਈ ਨੇ ਆਪਣਾ ਇਕ ਸਪੱਸ਼ਟੀਕਰਨ ਦਿੰਦੇ ਹੋਏ ਫਿਲਹਾਲ ਪ੍ਰੀਖਿਆਵਾਂ ਨਾਲ ਸਬੰਧਤ ਖਬਰਾਂ ਨੂੰ ਗ਼ਲਤ ਕਰਾਰ ਦੱਸਿਆ ਸੀ। ਪਰ ਹੁਣ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਇਕ ਹੋਰ ਐਲਾਨ ਕੀਤਾ ਹੈ
ਕਿ ਉਹਨਾਂ ਨੇ ਸਕੂਲ ਦੇ ਵਿੱਚ ਦੋ ਵਾਰ ਪ੍ਰੀ ਬੋਰਡ ਦੀਆਂ ਪ੍ਰੀਖਿਆਵਾਂ ਲੈਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦੇ ਵਿੱਚੋਂ ਪਹਿਲੀ ਪ੍ਰੀ ਬੋਰਡ ਦੀ ਪ੍ਰੀਖਿਆ ਜਨਵਰੀ ਮਹੀਨੇ ਦੇ ਵਿੱਚ ਅਤੇ ਦੂਸਰੀ ਮਾਰਚ ਮਹੀਨੇ ਦੇ ਵਿਚ ਸੀਬੀਐਸਈ ਨੇ ਕਰਵਾਉਣ ਦਾ ਫ਼ੈਸਲਾ ਲਿਆ ਹੈ। ਇਸਦੇ ਸਬੰਧ ਵਿੱਚ ਬੋਰਡ ਦੇ ਅਧਿਕਾਰੀ ਨੇ ਗੱਲ ਬਾਤ ਕਰਦੇ ਹੋਏ ਆਖਿਆ ਕਿ ਇਸ ਪ੍ਰੀਖਿਆ ਦੇ ਵਿਚੋਂ ਵਿਦਿਆਰਥੀ ਦਾ ਪਾਸ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਵਿਦਿਆਰਥੀ ਇਸ ਪ੍ਰੀਖਿਆ ਦੇ ਵਿਚੋਂ ਪਾਸ ਨਹੀਂ ਹੋਵੇਗਾ ਤਾਂ ਉਸ ਨੂੰ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਵਿਚ ਦਾਖਲਾ ਪੱਤਰ ਨਹੀਂ ਮਿਲ ਸਕੇਗਾ।
ਉਨ੍ਹਾਂ ਨਾਲ ਹੀ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰੀ ਬੋਰਡ ਦੀਆਂ ਪ੍ਰੀਖਿਆਵਾਂ ਜ਼ਰੂਰ ਦੇਣ ਕਿਉਂਕਿ ਇਸ ਵਾਰ ਪ੍ਰੀਖਿਆਵਾਂ ਦੋ ਵਾਰ ਲਈਆਂ ਜਾ ਰਹੀਆਂ ਹਨ। ਜਿਹੜੇ ਵਿਦਿਆਰਥੀ ਜਨਵਰੀ ਮਹੀਨੇ ਦੇ ਵਿੱਚ ਇਹ ਪ੍ਰੀ ਬੋਰਡ ਦੀ ਪ੍ਰੀਖਿਆ ਨਹੀਂ ਦੇ ਸਕਦੇ ਉਹ ਮਾਰਚ ਮਹੀਨੇ ਦੇ ਵਿਚ ਇਸ ਪ੍ਰੀਖਿਆ ਨੂੰ ਦੇ ਸਕਦੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਤੋਂ ਬੰਦ ਪਏ ਸਕੂਲ ਜਨਵਰੀ 2021 ਤੋਂ ਖੁੱਲ ਚੁੱਕੇ ਹਨ ਅਤੇ ਬੋਰਡ ਵੱਲੋਂ ਪ੍ਰੀ ਬੋਰਡ ਦੀਆਂ ਪ੍ਰੀਖਿਆਵਾਂ ਸਬੰਧੀ ਤਿਆਰੀ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਪਰ ਕੋਰੋਨਾ ਵਾਇਰਸ ਦੇ ਕਾਰਨ ਅਜੇ ਵੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਘੱਟ ਹੈ।
Previous Postਹੁਣੇ ਹੁਣੇ ਦੁਨੀਆ ਤੇ ਮਚੀ ਹਾਹਾਕਾਰ-ਉਡਾਨ ਭਰਨ ਤੋਂ ਬਾਅਦ ਯਾਤਰੀ ਹਵਾਈ ਜਹਾਜ ਹੋ ਗਿਆ ਲਾਪਤਾ
Next Postਆਖਰ ਹੋ ਗਈ ਓਹੀ ਗਲ੍ਹ ਜੋ ਸੋਚ ਰਹੇ ਸੀ-ਰਾਮਦੇਵ ਦੇ ਬਾਰੇ ਚ ਆ ਗਈ ਇਹ ਵੱਡੀ ਖਬਰ