ਹੁਣੇ ਹੁਣੇ ਪ੍ਰਧਾਨ ਮੰਤਰੀ ਮੋਦੀ ਵਲੋਂ ਆਈ ਵੱਡੀ ਖਬਰ ਇਸ ਕਾਰਨ ਪਏ ਚਿੰਤਾ ਵਿਚ ਕੀਤਾ ਇਹ ਟਵੀਟ

ਆਈ ਤਾਜਾ ਵੱਡੀ ਖਬਰ

ਵਿਸ਼ਵ ਦੀ ਸਭ ਤੋਂ ਵੱਡੀ ਤਾਕਤ ਸਮਝਿਆ ਜਾਂਦਾ ਦੇਸ਼ ਅਮਰੀਕਾ ਇਸ ਸਮੇਂ ਚਿੰਤਾ ਦੇ ਵਿਚ ਡੁੱਬਿਆ ਹੋਇਆ ਹੈ। ਇਸ ਦਾ ਪਹਿਲਾ ਅਤੇ ਸਭ ਤੋਂ ਵੱਡਾ ਕਾਰਨ ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵੱਧਦੀ ਹੋਈ ਗਿਣਤੀ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਉਧਰ ਹੀ ਦੂਜੇ ਪਾਸੇ ਰਾਸ਼ਟਰਪਤੀ ਪਦ ਦੇ ਲਈ ਪਿਛਲੇ ਸਾਲ ਨਵੰਬਰ ਮਹੀਨੇ ਕਰਾਈਆਂ ਗਈਆਂ ਚੋਣਾਂ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀ ਖਿਚੋਤਾਣ ਨੇ ਹੁਣ ਹਿੰ-ਸ- ਕ ਰੂਪ ਧਾਰਨ ਕਰ ਲਿਆ ਹੈ। ਇਹ ਘਟਨਾ ਬਹੁਤ ਹੀ ਨਿੰਦਾਯੋਗ ਹੈ

ਜਿਸ ਨੇ ਅਮਰੀਕਾ ਦੀ ਸਾਖ਼ ਉੱਪਰ ਗਹਿਰੀ ਸੱਟ ਮਾ- ਰੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਡੇਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੇ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਵੱਡੀ ਜਿੱਤ ਦਰਜ ਕੀਤੀ ਸੀ। ਜਦਕਿ ਇਨ੍ਹਾਂ ਚੋਣਾਂ ਦੇ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਪਣੀ ਇਸ ਹਾਰ ਤੋਂ ਬੌਖਲਾਏ ਹੋਏ ਟਰੰਪ ਅਤੇ ਉਸ ਦੀ ਪਾਰਟੀ ਵਰਕਰਾਂ ਨੇ ਇਹਨਾ ਚੋਣ ਨਤੀਜਿਆਂ ਨੂੰ ਬਦਲਣ ਅਤੇ ਵਿ-ਗਾ-ੜ-ਨ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਜੋ ਕਿਸੇ ਲੜ ਸਿਰੇ ਨਾ ਲੱਗ ਸਕੀਆਂ।

ਹੁਣ ਇਨ੍ਹਾਂ ਚੋਣ ਨਤੀਜਿਆਂ ਦੇ ਕਾਰਨ ਹੀ ਅਮਰੀਕੀ ਸੰਸਦ ਦੇ ਵਿੱਚ ਜੰਮ ਕੇ ਹੰ-ਗਾ- ਮਾ ਹੋਇਆ ਅਤੇ ਹਿੰ-ਸਾ ਦੀਆਂ ਖਬਰਾਂ ਵੀ ਸੁਣ ਨੂੰ ਮਿਲੀਆਂ। ਇਸ ਘਟਨਾ ਦੇ ਕਾਰਣ ਅਮਰੀਕਾ ਦੀ ਪੂਰੇ ਸੰਸਾਰ ਭਰ ਦੇ ਵਿਚ ਨਿੰਦਾ ਕੀਤੀ ਜਾ ਰਹੀ ਹੈ। ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿਚ ਹੋਈ ਇਸ ਹਿੰਸਾ ਦੀ ਘਟਨਾ ਦੇ ਉਪਰ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ ਜ਼ਰੀਏ ਇਕ ਟਵੀਟ ਕਰਦੇ ਹੋਏ ਲਿਖਿਆ ਕਿ ਅਮਰੀਕਾ ਦੇ ਵਾਸ਼ਿੰਗਟਨ ਡੀਸੀ

ਦੇ ਵਿਚ ਦੰ-ਗਿ-ਆਂ ਦੀਆਂ ਖ਼ਬਰਾਂ ਦੇਖ ਕੇ ਮੈਂ ਕਾਫੀ ਚਿੰਤਾਜਨਕ ਹਾਂ। ਸ਼ਾਂਤਮਈ ਅਤੇ ਨਿਯਮ ਬੱਧ ਤਰੀਕੇ ਦੇ ਨਾਲ ਸੱਤਾ ਦੀ ਤਬਦੀਲੀ ਹੋਣੀ ਚਾਹੀਦੀ ਹੈ। ਲੋਕਤੰਤਰ ਦੀ ਇਸ ਪ੍ਰਕਿਰਿਆ ਨੂੰ ਗੈਰ ਕਾਨੂੰਨੀ ਵਿਰੋਧ ਪ੍ਰਦਰਸ਼ਨਾਂ ਦੇ ਮਾਧਿਅਮ ਜ਼ਰੀਏ ਕਿਸੇ ਵੀ ਹਾਲਾਤ ਉੱਪਰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾ ਸਕਦਾ। ਅਮਰੀਕਾ ਦੇ ਵਿੱਚ ਵਾਪਰੀ ਇਸ ਘਟਨਾ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਇਲਾਵਾ ਹੋਰ ਕਈ ਮੁਲਕਾਂ ਦੇ ਵੱਡੇ ਰਾਜ ਨੇਤਾਵਾਂ ਨੇ ਨਿੰਦਾਯੋਗ ਕਰਾਰ ਦਿੱਤਾ ਹੈ।