ਆਈ ਤਾਜਾ ਵੱਡੀ ਖਬਰ
ਇਸ ਸੰਸਾਰ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਆਪਣੇ ਸ਼ਾਤਰ ਦਿਮਾਗ ਦੀ ਵਰਤੋਂ ਕਰਕੇ ਕਿਸੇ ਵੱਡੀ ਹੇਰਾ ਫੇਰੀ ਨੂੰ ਅੰਜਾਮ ਦੇ ਨਿਕਲਣ ਦੀ ਫਿਰਾਕ ਵਿਚ ਹੁੰਦੇ ਹਨ। ਉਨ੍ਹਾਂ ਦੇ ਮਨ ਅੰਦਰ ਇਕ ਡਰ ਵੀ ਬਣਿਆ ਰਹਿੰਦਾ ਹੈ ਕਿ ਉਹ ਫੜ੍ਹੇ ਨਾ ਜਾ ਸਕਣ। ਪਰ ਫਿਰ ਵੀ ਉਹ ਨਿੱਤ ਨਵੇਂ ਤਰੀਕੇ ਅਪਣਾ ਕੇ ਹੇਰਾ ਫੇਰੀ ਦੀਆਂ ਇਨ੍ਹਾਂ ਵਾਰਦਾਤਾਂ ਨੂੰ ਕਰਨ ਤੋਂ ਪਿੱਛੇ ਨਹੀਂ ਹਟਦੇ। ਪਰ ਅਜਿਹੇ ਦੌਰਾਨ ਉਹ ਰੰਗੇ ਹੱਥੀਂ ਵੀ ਫੜ ਹੋ ਜਾਂਦੇ ਹਨ। ਇੱਕ ਅਜਿਹੀ ਹੀ ਘਟਨਾ ਅੰਮ੍ਰਿਤਸਰ ਏਅਰਪੋਰਟ ਉਪਰ ਵਾਪਰੀ
ਜਿੱਥੇ ਇੱਕ ਵਿਅਕਤੀ ਬਾਹਰੋਂ ਕੋਈ ਮਹਿੰਗੀ ਵਸਤੂ ਸ-ਮੱ-ਗ-ਲਿੰ-ਗ ਕਰ ਕੇ ਭਾਰਤ ਵਿੱਚ ਲਿਆ ਕੇ ਉਸ ਨੂੰ ਵੇਚਣ ਦੀ ਫ਼ਿਰਾਕ ਵਿੱਚ ਸੀ। ਪਰ ਏਅਰਪੋਰਟ ਦੇ ਅਧਿਕਾਰੀਆਂ ਨੇ ਚੁਸਤੀ ਦਿਖਾਉਂਦੇ ਹੋਏ ਉਸ ਵਿਅਕਤੀ ਨੂੰ ਕਾਬੂ ਕਰ ਲਿਆ। ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਕ ਇੱਕ ਵਿਅਕਤੀ ਦੁਬਈ ਤੋਂ ਹਵਾਈ ਯਾਤਰਾ ਕਰਦਾ ਹੋਇਆ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਪੁੱਜਾ। ਤਾਂ ਉਕਤ ਵਿਅਕਤੀ ਕੋਲੋਂ ਏਅਰਪੋਰਟ ਦੀ ਕਸਟਮ ਵਿਭਾਗ ਦੀ ਟੀਮ ਵੱਲੋਂ 47 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ।
ਏਅਰਪੋਰਟ ਉੱਪਰ ਵਾਪਰਨ ਵਾਲੀ ਇਹ ਕੋਈ ਅਜਿਹੀ ਪਹਿਲੀ ਘਟਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਉਕਤ ਵਿਅਕਤੀ ਨੇ ਸੋਨੇ ਦੀ ਫੋਮ ਬਣਾਈ ਹੋਈ ਸੀ ਅਤੇ ਇਸ ਨੂੰ ਐਕਸ-ਰੇ ਮਸ਼ੀਨਾਂ ਦੀਆਂ ਕਿਰਨਾਂ ਤੋਂ ਬਚਾਉਣ ਵਾਸਤੇ ਇਸ ਉੱਪਰ ਇਕ ਕਾਰਬਨ ਪੇਪਰ ਵੀ ਚੜਾਇਆ ਹੋਇਆ ਸੀ। ਤਾਂ ਜੋ ਉਸ ਵੱਲੋਂ ਸ-ਮੱ-ਗ-ਲ ਕੀਤੇ ਜਾ ਰਹੇ ਸੋਨੇ ਨੂੰ ਐਕਸ-ਰੇ ਸਕੈਨਰ ਸਕੈਨ ਨਾ ਕਰ ਸਕੇ। ਪਰ ਉਸ ਦੀ ਇਹ ਕੋਸ਼ਿਸ਼ ਉਸ ਸਮੇਂ ਧਰੀ ਦੀ ਧਰੀ ਰਹਿ ਗਈ ਜਦੋਂ ਜੁਆਇੰਟ ਕਮਿਸ਼ਨਰ ਬਲਬੀਰ ਸਿੰਘ
ਮਾਂਗਟ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਕਸਟਮ ਵਿਭਾਗ ਦੀ ਟੀਮ ਨੇ ਉਸ ਦੀ ਇਹ ਸ-ਮੱ-ਗ-ਲਿੰ-ਗ ਫੜੀ। ਉਕਤ ਮੁ-ਜ-ਰ-ਮ ਦਾ ਦੁਬਈ ਤੋਂ ਸੋਨਾ ਲਿਆ ਕੇ ਇੰਡੀਆ ਵਿੱਚ ਵੇਚਣ ਦਾ ਇਰਾਦਾ ਪੂਰੀ ਤਰ੍ਹਾਂ ਨਾਕਾਮ ਹੋ ਗਿਆ। ਦੱਸ ਦਈਏ ਕਿ ਜੁਆਇੰਟ ਕਮਿਸ਼ਨਰ ਬਲਵੀਰ ਸਿੰਘ ਮਾਂਗਟ ਦੀ ਟੀਮ ਨੇ ਬੀਤੇ ਕਈ ਮਹੀਨਿਆਂ ਦੌਰਾਨ ਸੋਨੇ ਦੇ ਸ-ਮੱ-ਗ-ਲ ਹੋਣ ਦੇ ਬਹੁਤ ਸਾਰੇ ਕੇਸ ਬਣਾਏ ਹਨ ਅਤੇ ਕਰੋੜਾਂ ਰੁਪਏ ਦਾ ਸੋਨਾ ਵੀ ਜ਼ਬਤ ਕੀਤਾ ਹੈ। ਇਸ ਕੇਸ ਨੂੰ ਕਸਟਮ ਵਿਭਾਗ ਨੇ ਆਪਣੀ ਇਕ ਹੋਰ ਵੱਡੀ ਜਿੱਤ ਦੱਸਿਆ ਹੈ।
Previous PostLPG ਸਲੰਡਰ ਵਰਤਣ ਵਲਿਆਂ ਲਈ ਆਈ ਇਹ ਵੱਡੀ ਖਬਰ, ਲੋਕਾਂ ਚ ਛਾਈ ਖੁਸ਼ੀ
Next Postਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਆਈ ਇਹ ਵੱਡੀ ਤਾਜਾ ਖਬਰ , ਲੋਕਾਂ ਚ ਕੁਸ਼ੀ