ਆਈ ਤਾਜਾ ਵੱਡੀ ਖਬਰ
ਮਨੁੱਖ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਲਈ ਆਵਾਜਾਈ ਦੇ ਕਈ ਮਾਰਗਾਂ ਦਾ ਇਸਤੇਮਾਲ ਕਰਦਾ ਹੈ। ਇਨ੍ਹਾਂ ਵਿੱਚ ਸੜਕੀ ਮਾਰਗ, ਰੇਲਵੇ ਮਾਰਗ, ਸਮੁੰਦਰੀ ਮਾਰਗ ਤੇ ਹਵਾਈ ਮਾਰਗ ਮੁੱਖ ਹੁੰਦੇ ਹਨ। ਜੇਕਰ ਸਫ਼ਰ ਲੰਬਾ ਹੋਵੇ ਅਤੇ ਤੁਸੀਂ ਜਲਦੀ ਪਹੁੰਚਣਾ ਹੋਵੇ ਤਾਂ ਸੜਕ ਮਾਰਗ ਤੋਂ ਵਧੀਆ ਹੋਰ ਕੋਈ ਮਾਧਿਅਮ ਨਹੀ। ਸੰਸਾਰ ਇਸ ਸਮੇਂ ਵੱਖ ਵੱਖ ਸਥਾਨਾਂ ਨੂੰ ਇਕ ਦੂਜੇ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਰਸਤਿਆਂ ਉਪਰ ਰੋਜ਼ਾਨਾ ਹੀ ਵੱਡੀ ਤਾਦਾਦ ਦੇ ਵਿੱਚ ਲੋਕ ਇਕ ਥਾਂ ਤੋਂ ਦੂਜੀ ਥਾਂ ਸਫਰ ਕਰਦੇ ਹਨ।
ਪਰ ਇਨ੍ਹਾਂ ਸਫ਼ਰਾਂ ਦੌਰਾਨ ਹੀ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ। ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਤੇ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈਂਦਾ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਆ ਰਹੀਆਂ ਮੰਦਭਾਗੀਆਂ ਖਬਰਾਂ ਨੇ ਇਸ ਨਵੇਂ ਸਾਲ ਦੀ ਸ਼ੁਰੂਆਤ ਨੂੰ ਹੀ ਦੁਖਦਾਈ ਬਣਾ ਦਿੱਤਾ ਹੈ। ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਜਾਂਦੀ ਹੈ ਜੋ ਸਭ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਅੱਜ ਇਕ ਹੋਰ ਦੁਖਦਾਈ ਸੜਕ ਹਾਦਸੇ ਨੇ ਫਿਰ ਤੋਂ ਮਾਹੌਲ ਨੂੰ ਦੁਖਦਾਈ ਬਣਾ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਏਕੋਟ ਦੇ ਨੇੜਲੇ ਪਿੰਡ ਗੋਂਦਵਾਲ ਦੇ ਨਜ਼ਦੀਕ ਵਾਪਰੀ ਹੈ। ਇਸ ਸੜਕ ਹਾਦਸੇ ਵਿੱਚ ਇਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 40 ਸਾਲਾ ਔਰਤ ਬੇਬੀ ਪਤਨੀ ਸੋਨੂੰ ਨਿਵਾਸੀ ਪਿੰਡ ਗੋਂਦਵਾਲ ਆਪਣੇ 16 ਸਾਲਾਂ ਦੇ ਪੁੱਤਰ ਆਦਿਤਿਆ ਨਾਲ ਸਾਈਕਲ ਤੇ ਨਜ਼ਦੀਕ ਪਿੰਡ ਬੱਸੀਆਂ ਵਿਖੇ ਆਪਣੇ ਕੰਮ ਤੇ ਜਾ ਰਹੀ ਸੀ। ਜਦੋਂ ਦੋਨੋਂ ਮਾਂ ਤੇ ਪੁੱਤਰ ਰਾਏਕੋਟ ਲੁਧਿਆਣਾ ਮਾਰਗ ਤੇ
ਪਹੁੰਚੇ ਤਾਂ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਵੱਲੋਂ ਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ। ਜੋ ਇਸ ਘਟਨਾ ਵਿੱਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਜਿਨ੍ਹਾਂ ਨੂੰ ਰਾਹਗੀਰ ਲੋਕਾਂ ਵਲੋ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ,ਜਿੱਥੇ ਔਰਤ ਨੂੰ ਹਸਪਤਾਲ ਦੇ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ । ਮ੍ਰਿਤਕ ਔਰਤ ਪਿੰਡ ਬੱਸੀਆਂ ਨੇੜੇ ਸਥਿਤ ਮਹਾਰਾਜਾ ਦਲੀਪ ਸਿੰਘ ਯਾਦਗਾਰ ਵਿੱਚ ਸਫਾਈ ਸੇਵਕ ਵਜੋਂ ਕੰਮ ਕਰਦੀ ਸੀ।
Previous Postਮੋਦੀ ਸਰਕਾਰ ਲਈ ਆਈ ਮਾੜੀ ਖਬਰ ਖੇਤੀ ਕਨੂੰਨਾਂ ਦਾ ਕਰਕੇ ਲੱਗਾ ਵੱਡਾ ਝਟੱਕਾ – ਤਾਜਾ ਵੱਡੀ ਖਬਰ
Next Postਅੰਤਰਾਸ਼ਟਰੀ ਫਲਾਈਟਾਂ ਬਾਰੇ ਆਈ ਵੱਡੀ ਤਾਜਾ ਖਬਰ – ਇਥੇ ਹੋਇਆ ਇਹ ਐਲਾਨ