ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਕਿਸਾਨੀ ਨੂੰ ਢਾਹ ਲਾਉਣ ਵਾਲੇ ਕਾਲੇ ਕਾਨੂੰਨ ਜਿਸ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਹਨ। ਉਸ ਸਮੇਂ ਤੋਂ ਹੀ ਦੇਸ਼ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਜਥੇ ਬੰਦੀਆਂ 26 ਨਵੰਬਰ ਤੋਂ ਕੜਾਕੇ ਦੀ ਠੰਢ ਵਿੱਚ ਦਿੱਲੀ ਦੀਆਂ ਸਰਹੱਦਾਂ ਤੇ ਬੈਠ ਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਹਨ। ਇਸ ਸੰਘਰਸ਼ ਵਿਚ ਜਿਥੇ ਪੰਜਾਬ ਦੇ ਕਲਾਕਾਰ ਅਤੇ ਗਾਇਕ ਤੇ ਹਰ ਵਰਗ ਦੇ ਲੋਕਾਂ ਵੱਲੋਂ ਇਸ ਸੰਘਰਸ਼ ਨੂੰ ਕਾਮਯਾਬ ਬਣਾਉਣ ਲਈ ਭਰਪੂਰ ਸਮਰਥਨ ਦਿਤਾ ਜਾ ਰਿਹਾ ਹੈ।
ਇਨ੍ਹਾਂ ਖੇਤੀ ਕਾਨੂੰਨਾ ਕਰਕੇ ਭਾਜਪਾ ਤੇ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਟੁੱ-ਟ ਚੁੱਕਾ ਹੈ। ਕੇਂਦਰ ਸਰਕਾਰ ਦੇ ਖਿਲਾਫ ਜਾ ਕੇ ਬਹੁਤ ਸਾਰੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ। ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਇਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਦਿੱਲੀ ਦੇ ਵਿੱਚ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਵਿਕਾਸ ਪੁਰੀ ਹਲਕੇ ਚ ਕਾਫੀ ਪ੍ਰਭਾਵ ਰੱਖਣ
ਵਾਲੇ ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰ ਮਨਮੋਹਨ ਸਿੰਘ ਨੇ ਬਾਦਲ ਦੇ ਧੜੇ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿੱਚ ਸਰਨਾ ਦੇ ਮੈਂਬਰ ਬਣ ਗਏ ਹਨ। ਉਨ੍ਹਾਂ ਦਾ ਬਾਦਲ ਦਾ ਸਾਥ ਛੱਡਣ ਦਾ ਕਾਰਨ ਭ੍ਰਿ-ਸ਼-ਟਾ-ਚਾ- ਰ ਦੇ ਮੁੱਦੇ ਅਤੇ ਨਰਾਜ਼ਗੀ ਦੱਸਿਆ ਜਾ ਰਿਹਾ ਹੈ। ਪੱਤਰਕਾਰ ਸੰਮੇਲਨ ਦੌਰਾਨ ਮਨਮੋਹਨ ਸਿੰਘ ਨੇ ਦੱਸਿਆ ਹੈ ਕਿ ਸਰਨਾ ਸਾਹਿਬ ਨੇ ਬਾਲਾ ਸਾਹਿਬ ਹਸਪਤਾਲ ਚਲਾਉਣ ਵਰਗੇ ਚੰਗੇ ਕੰਮ ਦੀ ਸ਼ੁਰੂਆਤ ਕੀਤੀ ਹੋਈ ਹੈ। ਉਥੇ ਹੀ ਇਸ ਚੰਗੇ ਕੰਮ ਨੂੰ 500 ਵਿਸ਼ਾਲ ਕਮਰੇ ਦੇ ਹਸਪਤਾਲ ਨੂੰ ਵਿਰੋਧੀਆਂ ਵੱਲੋਂ ਗੰਦੀ ਰਾਜਨੀਤੀ ਕਰਕੇ ਰੋਕਿਆ ਜਾ ਰਿਹਾ ਹੈ।
ਇਸ ਮੌਕੇ ਨਵੇਂ ਮੈਂਬਰ ਦਾ ਸਵਾਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ, ‘‘ਜੇ ਸੰਗਤ ਨੇ ਸੇਵਾ ਦਾ ਮੌਕਾ ਦਿੱਤਾ ਤਾਂ ਅਸੀਂ ਪਹਿਲਾਂ ਬਹੁਤ ਵਧੀਆ ਹਸਪਤਾਲ ਨੂੰ ਪੂਰਾ ਕਰਾਂਗੇ ਤਾਂ ਜੋ ਲੋੜਵੰਦ ਲੋਕਾਂ ਦਾ ਮੁਫਤ ਇਲਾਜ ਹੋ ਸਕੇ। ਇਸ ਮੌਕੇ ਪਾਰਟੀ ਦੇ ਜਰਨਲ ਸਕੱਤਰ ਹਰਵਿੰਦਰ ਸਿੰਘ ਸਰਨਾ, ਹਰਵਿੰਦਰ ਸਿੰਘ ਬੌਬੀ, ਜਸਮੀਤ ਸਿੰਘ ਪੀਤਮਪੁਰਾ, ਅਮਰੀਕ ਸਿੰਘ ਵਿਕਾਸਪੁਰੀ, ਭੁਪਿੰਦਰ ਸਿੰਘ ਪੀ.ਆਰ.ਓ., ਹਰਿੰਦਰਪਾਲ ਸਿੰਘ ,ਗੁਰਮੀਤ ਸਿੰਘ ਸ਼ੰਟੀ, ਸੁਖਬੀਰ ਸਿੰਘ ਕਾਲੜਾ, ਮਨਜੀਤ ਸਿੰਘ ਸਰਨਾ, ਰਮਨਦੀਪ ਸਿੰਘ ਸੋਨੂੰ, ਤਜਿੰਦਰ ਸਿੰਘ ਗੋਪਾ, ਕੁਲਤਾਰਨ ਸਿੰਘ, ਜਤਿੰਦਰ ਸਿੰਘ ਸੋਨੂੰ, ਮਨਜੀਤ ਕੌਰ ਮਿਤੀ ਜੱਗੀ, ਹਰਮੀਤ ਕੌਰ, ਆਦਿ ਹਾਜ਼ਰ ਸਨ।
Previous Postਹੁਣੇ ਹੁਣੇ ਦਿਲਜੀਤ ਦੁਸਾਂਝ ਬਾਰੇ ਆਈ ਵੱਡੀ ਖਬਰ, ਹੋ ਗਈ ਓਹੀ ਗਲ੍ਹ ਜੋ ਸੋਚ ਰਹੇ ਸੀ
Next Postਅਚਾਨਕ ਕੋਰੋਨਾ ਦਾ ਕਰਕੇ ਹੁਣ ਇਥੇ ਹੋ ਗਿਆ ਫਿਰ ਕਰਫਿਊ ਲਗਣ ਦਾ ਇਹ ਐਲਾਨ – ਤਾਜਾ ਵੱਡੀ ਖਬਰ