ਤਾਜਾ ਵੱਡੀ ਖਬਰ
ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਸਨ ਜਿਸ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੇ ਆਪਣੇ ਵਿਰੋਧੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਵੱਡੇ ਫਰਕ ਦੇ ਨਾਲ ਹਰਾ ਦਿੱਤਾ ਸੀ। ਜਿਸ ਤੋਂ ਬਾਅਦ ਟਰੰਪ ਵੱਲੋਂ ਇਹਨਾ ਚੋਣ ਨਤੀਜਿਆਂ ਨੂੰ ਰੱਦ ਕਰਵਾਉਣ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਕਿਸੇ ਅਰਥ ਨਹੀਂ ਆਈਆਂ ਸਨ। ਆਪਣੇ ਰਾਸ਼ਟਰਪਤੀ ਕਾਰਜਕਾਲ ਦੇ ਆਖਰੀ ਦਿਨਾਂ ਵਿਚ ਟਰੰਪ ਨੇ ਅਜਿਹੇ ਫੈਸਲੇ ਲਏ ਜਿਨ੍ਹਾਂ ਉੱਪਰ ਵੱਖ ਵੱਖ ਧਿਰਾਂ ਨੇ ਇਤਰਾਜ਼ ਜਤਾਇਆ ਸੀ ਜਿਸ ਕਾਰਨ ਟਰੰਪ ਨੂੰ ਨਾ-ਮੋ-ਸ਼ੀ ਦਾ ਸਾਹਮਣਾ ਵੀ ਕਰਨਾ ਪਿਆ।
ਹਾਲ ਹੀ ਦੇ ਸਮੇਂ ਵਿੱਚ ਅਮਰੀਕਾ ਅੰਦਰ ਵਿੱਤੀ ਸਾਲ 2021 ਦੇ ਲਈ ਰੱਖਿਆ ਨੀਤੀ ਬਿਲ ਦੇ ਲਈ ਰਾਸ਼ਟਰਪਤੀ ਟਰੰਪ ਦੇ ਵੀਟੋ ਨੂੰ ਖਾਰਜ ਕਰ ਦਿੱਤਾ ਗਿਆ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਅਮਰੀਕੀ ਕਾਂਗਰਸ ਦੇ ਉੱਚ ਸਦਨ ਵਿਚ ਵਿੱਤੀ ਸਾਲ 2021 ਦੇ ਲਈ ਰੱਖਿਆ ਨੀਤੀ ਬਿਲ ਉਪਰ ਚਰਚਾ ਕੀਤੀ ਜਾ ਰਹੀ ਸੀ। ਜਿਸ ਦੌਰਾਨ ਸੈਨੇਟ ਦੇ ਦੋ ਤਿਹਾਈ ਤੋਂ ਵੱਧ ਮੈਂਬਰਾਂ ਨੇ ਇਸ ਬਿਲ ਦਾ ਸਮਰਥਨ ਕਰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੀਟੋ ਨੂੰ ਬਹੁਤ ਅਸਾਨੀ ਨਾਲ ਖਾਰਜ ਕਰ ਦਿੱਤਾ।
ਇਹ ਇੱਕ ਬਹੁਤ ਵੱਡਾ ਝਟਕਾ ਹੈ ਜੋ ਰਾਸ਼ਟਰਪਤੀ ਡੋਨਾਲਡ ਦੇ ਕਾਰਜਕਾਲ ਦੇ ਅਖੀਰਲੇ ਦਿਨਾਂ ਦੇ ਵਿਚ ਉਨ੍ਹਾਂ ਨੂੰ ਲੱਗਾ ਹੈ। ਦੱਸ ਦਈਏ ਕਿ ਇਸ 740 ਅਰਬ ਡਾਲਰ ਦੇ ਬਿੱਲ ਨੂੰ ਲੈ ਕੇ ਟਰੰਪ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਜਿਸ ਨੂੰ ਸੈਨੇਟ ਦੇ ਮੈਂਬਰਾਂ ਨੇ ਦਰਕਿਨਾਰ ਕਰ ਦਿੱਤਾ ਹੈ। ਟਰੰਪ ਵੱਲੋਂ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਇਕ ਟਵੀਟ ਕੀਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਨੇ ਰਿਪਬਲਿਕਨ ਨੂੰ ਨਿਸ਼ਾਨੇ ਉੱਪਰ ਲੈਂਦੇ ਹੋਏ ਆਖਿਆ ਸੀ ਕਿ ਰਿਪਬਲਿਕਨ
ਪਾਰਟੀ ਦੀ ਕਮਜ਼ੋਰ ਕਮਾਂਡ ਖ਼ਰਾਬ ਰੱਖਿਆ ਬਿੱਲ ਪਾਸ ਹੋਣ ਦੇਵੇਗੀ। ਉਹਨਾਂ ਨੇ ਆਪਣੇ ਵੀਟੋ ਦੀ ਉਲੰਘਣਾ ਕਰਦੇ ਹੋਏ ਇਸ ਵੋਟਿੰਗ ਨੂੰ ਕਾਇਰਤਾ ਭਰਪੂਰ ਅਤੇ ਸ਼ਰਮਨਾਕ ਕਰਾਰ ਦਿੱਤਾ। ਸੈਨੇਟ ਵਿੱਚ 81-13 ਦੇ ਬਹੁਮਤ ਨਾਲ ਪਾਸ ਹੋਏ ਇਸ ਬਿੱਲ ਵਿਚ ਅਮਰੀਕੀ ਫੌਜੀਆਂ ਦੀ ਤਨਖਾਹ ਵਿੱਚ ਤਿੰਨ ਗੁਣਾ ਵਾਧਾ ਅਤੇ ਰੱਖਿਆ ਨੀਤੀ ਸਬੰਧੀ ਕੁਝ ਨਿਯਮ ਹਨ ਜਿਸ ਨਾਲ ਦੇਸ਼ ਦੀ ਫੌਜ ਨੂੰ ਹੋਰ ਜ਼ਿਆਦਾ ਤਾਕਤਵਰ ਕੀਤਾ ਜਾਵੇਗਾ।
Previous Postਕਿਸਾਨ ਸੰਘਰਸ਼ ਦੌਰਾਨ ਟਿੱਕਰੀ ਬਾਰਡਰ ਤੇ 18 ਸਾਲਾਂ ਦੇ ਮੁੰਡੇ ਨੂੰ ਅਚਾਨਕ ਮਿਲੀ ਇਸ ਤਰਾਂ ਮੌਤ ਹਰ ਕੋਈ ਹੋ ਗਿਆ ਹੈਰਾਨ
Next Postਖੇਤੀ ਕਨੂੰਨਾਂ ਦਾ ਵਿਰੋਧ ਕਰ ਰਹੇ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ , ਛਾਈ ਸੋਗ ਦੀ ਲਹਿਰ