ਮਸ਼ਹੂਰ ਬੋਲੀਵੁਡ ਐਕਟਰ ਦਲੀਪ ਕੁਮਾਰ ਦੇ ਬਾਰੇ ਚ ਹੁਣ ਆਈ ਇਹ ਵੱਡੀ ਖਬਰ

ਦਲੀਪ ਕੁਮਾਰ ਦੇ ਬਾਰੇ ਚ ਹੁਣ ਆਈ ਇਹ ਵੱਡੀ ਖਬਰ

ਫ਼ਿਲਮ ਨਗਰੀ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅੱਜ-ਕੱਲ੍ਹ ਚਰਚਾ ਵਿਚ ਰਹਿੰਦੇ ਹਨ।ਆਏ ਦਿਨ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਚਰਚਾ ਸੁਰਖੀਆਂ ਵਿੱਚ ਰਹਿੰਦੀ ਹੈ। ਜਿੱਥੇ ਅੱਜ ਖੇਤੀ ਕਾਨੂੰਨਾ ਨੂੰ ਲੈ ਕੇ ਬਹੁਤ ਸਾਰੇ ਫਿਲਮੀ ਅਦਾਕਾਰਾ ਵਲੋ ਸਾਥ ਦਿੱਤਾ ਜਾ ਰਿਹਾ ਹੈ । ਉਥੇ ਹੀ ਕਿਸਾਨਾਂ ਦੇ ਸੰਘਰਸ਼ ਦੀ ਕੁਝ ਕਲਾਕਾਰਾਂ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ। ਬਹੁਤ ਸਾਰੇ ਕਲਾਕਾਰ ਆਪਣੀਆਂ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ।

ਫ਼ਿਲਮ ਜਗਤ ਦੇ ਸਦਾ ਬਹਾਰ ਕਲਾਕਾਰ ਅਜਿਹੇ ਹਨ । ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਇਸ ਸਾਲ ਦੇ ਵਿੱਚ ਫਿਲਮੀ ਜਗਤ, ਰਾਜਨੀਤਿਕ ਜਗਤ ,ਖੇਡ ਜਗਤ, ਸੰਗੀਤ ਜਗਤ ਦੇ ਵਿੱਚ ਵੀ ਬਹੁਤ ਸਾਰੀਆਂ ਹਸਤੀਆਂ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੀਆਂ ਹਨ। ਫਿਲਮ ਜਗਤ ਤੋਂ ਬਹੁਤ ਹੀ ਖ਼ਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਹੁਣ ਮਸ਼ਹੂਰ ਅਦਾਕਾਰ ਦਲੀਪ ਕੁਮਾਰ ਬਾਰੇ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ।

ਭਾਰਤੀ ਮਸ਼ਹੂਰ ਅਦਾਕਾਰ ਰਾਜ ਕਪੂਰ ਅਤੇ ਦਲੀਪ ਕੁਮਾਰ ਦੇ ਦੋ ਜੱਦੀ ਘਰਾਂ ਨੂੰ ਖਰੀਦਣ ਦੀ ਮਨਜੂਰੀ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਦੇ ਦਿੱਤੀ ਹੈ। ਇਹਨਾਂ ਦੋਨੋਂ ਅਦਾਕਾਰਾ ਦੇ ਪੁਸ਼ਤੈਨੀ ਘਰ ਕਾਫੀ ਸਮੇਂ ਤੋਂ ਚਰਚਾ ਵਿਚ ਹਨ। ਇਨ੍ਹਾਂ ਦੋਹਾਂ ਘਰਾਂ ਨੂੰ ਰਾਸ਼ਟਰੀ ਵਿਰਾਸਤ ਵਜੋਂ ਘੋਸ਼ਿਤ ਕੀਤਾ ਗਿਆ ਹੈ ਤੇ ਸੂਬਾ ਸਰਕਾਰ ਉਨ੍ਹਾਂ ਨੂੰ ਖਰੀਦਣ ਦੀ ਤਿਆਰੀ ਕਰ ਰਹੀ ਸੀ। ਸੰਚਾਰ ਅਤੇ ਨਿਰਮਾਣ ਵਿਭਾਗ ਦੀ ਇਕ ਰਿਪੋਰਟ ਤੋਂ ਬਾਅਦ ਹੀ ਡਿਪਟੀ ਕਮਿਸ਼ਨਰ ਪਿਸ਼ਾਵਰ ਨੇ ਇਨ੍ਹਾਂ ਦੋਹਾਂ ਘਰਾਂ ਦੀ ਕੀਮਤ ਤੈਅ ਕੀਤੀ ਸੀ।

ਦਲੀਪ ਕੁਮਾਰ ਦੇ ਪਾਕਿਸਤਾਨ ਦੇ ਵਿਚ ਬਣੇ ਹੋਏ 4 ਮਰਲੇ ਦੇ ਮਕਾਨਾਂ ਦੀ ਕੀਮਤ 80.56 ਲੱਖ ਰੱਖੀ ਗਈ ਹੈ ਇਸ ਤਰ੍ਹਾਂ ਇਹ ਰਾਜ ਕਪੂਰ ਦੇ ਜੱਦੀ ਘਰ ਦੀ ਕੀਮਤ 1.5 ਕਰੋੜ ਹੈ। ਫਿਲਮੀ ਅਦਾਕਾਰ ਦਲੀਪ ਕੁਮਾਰ ਅਤੇ ਰਾਜ ਕਪੂਰ ਦਾ ਜਨਮ ਇੰਨਾ ਘਰਾਂ ਵਿੱਚ ਹੋਇਆ ਸੀ ਤੇ ਵੰਡ ਤੋਂ ਪਹਿਲਾਂ ਉਨ੍ਹਾਂ ਦਾ ਸ਼ੁਰੂਆਤੀ ਪਾਲਣ-ਪੋਸ਼ਣ ਵੀ ਇਸ ਜਗ੍ਹਾ ਉਪਰ ਹੀ ਹੋਇਆ ਸੀ। ਪੁਰਾਤਨ ਵਿਭਾਗ ਵਲੋਂ ਇਨ੍ਹਾ ਦੋਹਾਂ ਇਮਾਰਤਾਂ ਨੂੰ ਰਾਸ਼ਟਰੀ ਵਿਰਾਸਤ ਵਜੋਂ ਘੋਸ਼ਿਤ

ਕੀਤਾ ਗਿਆ ਹੈ। ਕਿਉਂਕਿ ਪਹਿਲਾ ਇਮਾਰਤਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਲਈ ਸਤੰਬਰ ਵਿੱਚ ਸੂਬਾਈ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਇਤਿਹਾਸਕ ਇਮਾਰਤਾਂ ਨੂੰ ਖਰੀਦ ਕੇ ਉਥੇ ਵਪਾਰਕ ਪਲਾਜਾ ਬਣਾਇਆ ਜਾ ਸਕਦਾ ਹੈ। ਪੁਰਾਤਨ ਵਿਭਾਗ ਵੱਲੋਂ ਰਸਮੀ ਅਪੀਲ ਵੀ ਕੀਤੀ ਗਈ ਸੀ ਤੇ ਸੂਬਾ ਸਰਕਾਰ ਨੂੰ ਦੋਹਾਂ ਇਮਾਰਤਾਂ ਨੂੰ ਖਰੀਦਣ ਲਈ 2 ਕਰੋੜ ਰੁਪਏ ਜਾਰੀ ਕਰਨ ਲਈ ਕਿਹਾ ਗਿਆ ਸੀ ।