ਆਈ ਤਾਜਾ ਵੱਡੀ ਖਬਰ
ਦੇਸ਼ ਭਰ ਦੀਆਂ ਕਿਸਾਨ ਜਥੇ ਬੰਦੀਆਂ ਦਿੱਲੀ ਦੀਆਂ ਵੱਖ-ਵੱਖ ਬਰੂਹਾਂ ਨੂੰ ਡੱਕ ਕੇ ਬੈਠੀਆਂ ਹੋਈਆਂ ਹਨ ਜਿਨ੍ਹਾਂ ਦਾ ਮਕਸਦ ਕੇਂਦਰੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ। ਇਸ ਵਾਸਤੇ ਹੁਣ ਤੱਕ ਲੱਖਾਂ ਦੀ ਗਿਣਤੀ ਵਿੱਚ ਲੋਕ ਦਿੱਲੀ ਦੇ ਨਾਲ ਲੱਗਦੀਆਂ ਵੱਖ ਵੱਖ ਸਰਹੱਦਾਂ ਉਪਰ ਡਟੇ ਹੋਏ ਹਨ। ਇਨ੍ਹਾਂ ਸਰਹੱਦਾਂ ਉਪਰੋਂ ਆਏ ਦਿਨ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਪਰ ਬੀਤੇ ਕੁਝ ਦਿਨਾਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਜਿਸ ਨਾਲ ਧਰਨੇ ਵਾਲੀ ਥਾਂ ਦਾ ਮਾਹੌਲ ਦੁਖ ਦਾਈ ਹੋ ਰਿਹਾ ਹੈ।
ਇਸੇ ਹੀ ਸਬੰਧ ਵਿੱਚ ਇੱਕ ਹੋਰ ਦੁੱਖ ਦਾਈ ਖਬਰ ਸੁਣਨ ਨੂੰ ਮਿਲ ਰਹੀ ਹੈ ਜਿਸ ਵਿੱਚ ਖੇਤੀ ਅੰਦੋਲਨ ਕਰ ਰਹੇ ਸਰਹੱਦ ਉੱਪਰ ਬੈਠੇ ਇੱਕ ਕਿਸਾਨ ਵੱਲੋਂ। ਖ਼ੁ-ਦ-ਕੁ-ਸ਼ੀ। ਕਰਨ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਇਹ ਦੁਖਦ ਘਟਨਾ ਦਿੱਲੀ ਗਾਜੀਪੁਰ ਸਰਹੱਦ ਦੀ ਦੱਸੀ ਜਾ ਰਹੀ ਹੈ। ਇਸ ਬਾਰਡਰ ਉਪਰ ਪਿਛਲੇ ਕਈ ਦਿਨਾਂ ਤੋਂ ਰੋਸ ਮੁਜ਼ਾਹਰਾ ਕਰ ਰਹੇ ਕਿਸਾਨ ਕਸ਼ਮੀਰ ਸਿੰਘ ਲਾਡੀ ਬਿਲਾਸਪੁਰ, ਰਾਮਪੁਰ ਨੇ ਅੰਦੋਲਨ ਦੌਰਾਨ ਹੀ ਵਿਰੋਧ ਸਥਾਨ ਦੇ ਨੇੜੇ ਬਣੇ ਹੋਏ ਟਾਇਲਟ ਵਿੱਚ ਜਾ ਕੇ। ਫਾ-ਹਾ। ਲੈ ਕੇ। ਖੁ-ਦ-ਕੁ-ਸ਼ੀ। ਕਰ ਲਈ ਹੈ।
ਇਸ ਕਿਸਾਨ ਦੀ ਜੇਬ ਵਿਚੋਂ ਉਸ ਵੱਲੋਂ ਲਿਖਿਆ ਹੋਇਆ ਨੋਟ ਵੀ ਪ੍ਰਾਪਤ ਹੋਇਆ ਹੈ। ਜਿਸ ਵਿੱਚ ਉਸਨੇ ਲਿਖਿਆ ਹੈ ਕਿ ਅਸੀਂ ਸਰਦੀਆਂ ਵਿੱਚ ਇਥੇ ਕਾਫੀ ਸਮੇਂ ਤੋਂ ਬੈਠੇ ਹੋਏ ਹਾਂ, ਪਰ ਸਰਕਾਰ ਨਹੀਂ ਸੁਣ ਰਹੀ, ਇਸ ਲਈ ਮੈਂ ਅਜਿਹਾ ਕਰਨ ਜਾ ਰਿਹਾ ਹਾਂ ਤਾਂ ਜੋ ਕੋਈ ਹੱਲ ਲੱਭਿਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਮੇਰਾ ਸੰ-ਸ-ਕਾ-ਰ ਦਿੱਲੀ ਯੂਪੀ ਦੀ ਸਰਹੱਦ ਉੱਤੇ ਮੇਰੇ ਬੇਟੇ ਅਤੇ ਪੋਤੇ ਦੇ ਹੱਥ ਤੋਂ ਕਰਵਾਇਆ ਜਾਣਾ ਚਾਹੀਦਾ ਹੈ।
ਜੋ ਨਿਰੰਤਰ ਇਸ ਕਿਸਾਨੀ ਸੰਘਰਸ਼ ਵਿੱਚ ਸੇਵਾ ਕਰ ਰਹੇ ਹਨ। ਉਸ ਦਾ ਬੇਟਾ ਅਤੇ ਪੋਤਰਾ ਵੀ ਇਸ ਲਹਿਰ ਵਿਚ ਸ਼ਾਮਲ ਹਨ। ਨਾਲ ਹੀ ਉਨ੍ਹਾਂ ਨੇ ਆਪਣੀ। ਖੁ-ਦ-ਕੁ-ਸ਼ੀ। ਦਾ ਜਿੰਮੇਵਾਰ ਸਰਕਾਰ ਨੂੰ ਠਹਿਰਾਇਆ ਹੈ। ਗਾਜ਼ੀਪੁਰ ਸਰਹੱਦ ਤੇ ਇਹ ਅੱਜ ਦੂਜੀ ਘਟਨਾ ਹੈ , ਜਿੱਥੇ ਇਕ ਹੋਰ ਕਿਸਾਨ। ਸ਼-ਹੀ- ਦ। ਹੋ ਗਿਆ ਹੈ। ਹੁਣ ਤੱਕ ਬਹੁਤ ਸਾਰੇ ਕਿਸਾਨ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ ਅਤੇ ਅੱਜ ਹੋਈ ਇਸ ਘਟਨਾ ਨੇ ਇਕ ਵਾਰ ਫਿਰ ਤੋਂ ਇਸ ਅੰਦੋਲਨ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਮਾਯੂਸ ਕਰ ਦਿੱਤਾ ਹੈ। ਇਸ ਘਟਨਾ ਬਾਰੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਕਰਕੇ ਉਸਨੇ ਦੁੱਖ ਜ਼ਾਹਿਰ ਕੀਤਾ ਹੈ।
Previous Postਮਸ਼ਹੂਰ ਫ਼ਿਲਮੀ ਐਕਟਰ ਦੀ ਗੱਡੀ ਦਾ ਹੋਇਆ ਐਕਸੀਡੈਂਟ ਪਰ ਫਿਰ ਵੀ ਏਦਾਂ ਪਹੁੰਚਿਆ ਕਿਸਾਨ ਧਰਨੇ ਤੇ ਦਿੱਲੀ
Next Postਸਾਵਧਾਨ :CBSE ਵਿਦਿਆਰਥੀਆਂ ਲਈ ਜਾਰੀ ਹੋਇਆ ਇਹ ਵੱਡਾ ਅਲਰਟ – ਹੁਣੇ ਆਈ ਤਾਜਾ ਵੱਡੀ ਖਬਰ