ਆਈ ਤਾਜਾ ਵੱਡੀ ਖਬਰ
ਕਰੋਨਾ ਦੇ ਚਲਦੇ ਹੋਏ ਸਭ ਤੋਂ ਜ਼ਿਆਦਾ ਅਸਰ ਹਵਾਈ ਆਵਾਜਾਈ ਉਪਰ ਪਿਆ ਹੈ। ਸਾਰੀ ਦੁਨੀਆਂ ਅੰਦਰ ਵਧੇ ਕਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਸਭ ਦੇਸ਼ਾਂ ਵੱਲੋਂ ਤਾਲਾਬੰਦੀ ਦੌਰਾਨ ਹਵਾਈ ਆਵਾਜਾਈ ਤੇ ਰੋਕ ਲਗਾ ਦਿਤੀ ਗਈ ਸੀ। ਜਿਸ ਕਾਰਨ ਬਹੁਤ ਸਾਰੇ ਯਾਤਰੀ ਵਿਦੇਸ਼ਾਂ ਵਿੱਚ ਫਸ ਗਏ ਸਨ। ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਮੁੜ ਤੋਂ ਕੁਝ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ ਸੀ । ਸਭ ਦੇਸ਼ਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਲਈ ਕੋਸ਼ਿਸ਼ਾਂ ਜਾਰੀ ਸਨ, ਪਰ ਬ੍ਰਿਟੇਨ ਵਿੱਚ ਹੁਣ ਫਿਰ ਕਰੋਨਾ ਦੇ ਨਵੇਂ ਸਟਰੇਂਨ ਕਾਰਨ ਸਾਰੀ ਦੁਨੀਆ ਚਿੰਤਾ ਵਿਚ ਪੈ ਗਈ ਹੈ ।
ਇਸ ਖ਼ਤਰਨਾਕ ਵਾਇਰਸ ਨੂੰ ਦੇਖਦੇ ਹੋਏ , ਬ੍ਰਿਟੇਨ, ਸਾਊਦੀ ਅਰਬ, ਓਮਾਨ ਤੋਂ ਆਉਣ ਵਾਲੀਆਂ ਉਡਾਣਾਂ ਤੇ 22 ਦਸੰਬਰ ਤੋਂ 31 ਦਸੰਬਰ ਤੱਕ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਭਾਰਤ ਸਰਕਾਰ ਨੇ 7 ਜਨਵਰੀ ਤੱਕ ਅੰਤਰਰਾਸ਼ਟਰੀ ਫਲਾਈਟ ਬਾਰੇ ਇਕ ਐਲਾਨ ਹੋਰ ਕਰ ਦਿੱਤਾ ਸੀ। ਭਾਰਤ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ਤੇ ਲਾਈ ਗਈ ਪਾਬੰਦੀ ਬਾਰੇ ਜਾਣਕਾਰੀ ਦਿੱਤੀ ਗਈ ਸੀ। ਕਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਤੇ ਲਗਾਈ ਗਈ ਪਾਬੰਦੀ 22 ਦਸੰਬਰ ਤੋਂ 31 ਦਸੰਬਰ ਤੱਕ ਲਾਗੂ ਕੀਤੀ ਗਈ ਸੀ।
ਕਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰ ਕੇ ਭਾਰਤ ਅਤੇ ਇੰਗਲੈਂਡ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਤੇ ਪਾਬੰਦੀ 7 ਜਨਵਰੀ ਤੱਕ ਲਗਾਉਣ ਦੀ ਜਾਣਕਾਰੀ ਦਿੱਤੀ ਸੀ। ਕਰੋਨਾ ਦੇ ਨਵੇ ਸਟਰੇਂਨ ਦੇ ਜੋਖਮ ਨੂੰ ਵੇਖਦੇ ਹੋਏ ਤੋਂ ਆਉਣ ਵਾਲੀਆਂ ਉਡਾਣਾਂ ਤੇ ਲਾਈ ਗਈ ਪਾਬੰਦੀ ਹੁਣ ਅੱਗੇ ਵਧਾ ਦਿਤਾ ਗਿਆ ਸੀ । ਹੁਣ ਅੰਤਰਰਾਸ਼ਟਰੀ ਫਲਾਈਟ ਬਾਰੇ ਇੱਕ ਹੋਰ ਐਲਾਨ ਹੋ ਗਿਆ ਹੈ। 7 ਜਨਵਰੀ ਤੋਂ ਬਾਅਦ
ਭਾਰਤ ਅਤੇ ਬ੍ਰਿਟੇਨ ਦਰਮਿਆਨ ਉਡਾਣਾਂ ਨੂੰ ਮੁੜ 8 ਜਨਵਰੀ 2021 ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਫੈਸਲਾ ਯੂਨੀਅਨ ਸਿਵਲ ਹਵਾਬਾਜ਼ੀ ਮੰਤਰੀ ਵੱਲੋਂ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 23 ਜਨਵਰੀ ਤੱਕ ਚੱਲਣ ਵਾਲੀਆਂ ਉਡਾਨਾਂ ਨੂੰ ਸਿਰਫ ਦੋ ਹਿਸਿਆ ਲਈ ਦਿੱਲੀ, ਮੁੰਬਈ, ਬੈਂਗਲੌਰ, ਹੈਦਰਾਬਾਦ ਲਈ ਹਰ ਹਫ਼ਤੇ 15 ਉਡਾਣਾਂ ਪ੍ਰਤੀ ਹਫਤੇ ਤੱਕ ਸੀਮਤ ਰਹਿਣਗੀਆਂ। ਹੁਣ ਬ੍ਰਿਟੇਨ ਜਾਣ ਵਾਲੇ ਯਾਤਰੀਆਂ ਨੂੰ 8 ਜਨਵਰੀ ਤੋਂ ਸਫ਼ਰ ਕਰਨ ਦੀ ਸਹੂਲਤ ਮੁਹਇਆ ਕਰਵਾਈ ਜਾ ਰਹੀ ਹੈ।
Previous Postਕਿਸਾਨ ਅੰਦੋਲਨ ਚ ਹੁਣ ਹੋਇਆ ਅਜਿਹਾ ਇਹ ਐਲਾਨ ਸਰਕਾਰ ਦੀ ਉੱਡੀ ਨੀਂਦ – ਤਾਜਾ ਵੱਡੀ ਖਬਰ
Next Postਭਾਈ ਨਿਰਮਲ ਸਿੰਘ ਖ਼ਾਲਸਾ ਦੇ ਪ੍ਰਵੀਵਾਰ ਤੋਂ ਹੁਣ ਆਈ ਇਹ ਵੱਡੀ ਖਬਰ, ਸਾਰੇ ਪਾਸੇ ਹੋ ਗਈ ਚਰਚਾ