ਆਈ ਤਾਜਾ ਵੱਡੀ ਖਬਰ
ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇ ਬੰਦੀਆਂ ਵੱਲੋਂ ਜਿਥੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਵੀ ਬਾਈਕਾਟ ਕਰਨ ਲਈ ਘਿਰਾਓ ਕੀਤਾ ਜਾ ਰਿਹਾ ਹੈ। ਪਹਿਲਾਂ ਕਿਸਾਨ ਜਥੇ ਬੰਦੀਆਂ ਵੱਲੋਂ ਰਿਲਾਇੰਸ ਦੇ ਪੈਟ੍ਰੋਲ ਪੰਪ ਅਤੇ ਮਾਲਜ਼ ਨੂੰ ਬੰਦ ਕਰਕੇ ਉਸ ਜਗ੍ਹਾ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਹੁਣ ਜੀਓ ਦੇ ਟਾਵਰਾਂ ਦੀ ਬਿਜਲੀ ਸਪਲਾਈ ਨੂੰ ਬੰਦ ਕੀਤਾ ਜਾ ਰਿਹਾ ਹੈ ਤੇ ਲੋਕਾਂ ਵੱਲੋਂ ਜੀਓ ਦਾ ਵਿਰੋਧ ਕਰਦੇ ਹੋਏ ਜੀਓ ਦੇ ਫੋਨ ਨੰਬਰ ਵੀ ਬੰਦ ਕਰਵਾਏ ਜਾ ਰਹੇ ਹਨ।
ਤਾਂ ਜੋ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਹੋ ਰਹੇ -ਨੁ-ਕ-ਸਾ-ਨ ਦਾ ਸੇਕ ਕੇਂਦਰ ਸਰਕਾਰ ਤੱਕ ਪਹੁੰਚ ਸਕੇ। ਜੀਓ ਵੱਲੋਂ ਜਿਥੇ ਕਾਲ ਫ੍ਰੀ ਕਰਨ ਦਾ ਆਫਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਹੁਣ ਇੱਕ ਹੋਰ ਜੁਗਾੜ ਲਗਾ ਦਿਤਾ ਗਿਆ ਹੈ। ਕਿਸਾਨੀ ਸੰਘਰਸ਼ ਨੂੰ ਲੈ ਕੇ ਜੀਓ ਦਾ ਲਗਾ ਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਕਾਰਨ ਸਭ ਲੋਕਾਂ ਵੱਲੋਂ ਜੀਓ ਦੇ ਨੰਬਰ ਹੋਰ ਕੰਪਨੀਆਂ ਵਿੱਚ ਤਬਦੀਲ ਕਰਵਾਏ ਜਾ ਰਹੇ। ਜਿਸ ਨੂੰ ਦੇਖ ਕੇ ਰਿਲਾਇਂਸ ਕੰਪਨੀ ਚਿੰਤਾ ਵਿੱਚ ਹੈ। ਇਸ ਲਈ ਹੀ ਕੰਪਨੀ ਨੇ ਹੁਣ ਟਰਾਈ ਦੇ ਨਿਯਮਾਂ ਦੇ ਖਿਲਾਫ ਜਾ ਕੇ ਨੰਬਰ ਪੋਰਟ ਨੂੰ ਖੁਦ ਹੀ ਬਰੇਕ ਲਾ ਦਿੱਤੀ ਹੈ।
ਇਸ ਲਈ ਕੰਪਨੀ ਹੋਣ ਨੰਬਰ ਪੋਰਟ ਲਈ ਕੋਡ ਨਹੀਂ ਭੇਜ ਰਹੀ। ਕਿਸਾਨ ਜਥੇ ਬੰਦੀਆਂ ਵੱਲੋਂ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਨੂੰ ਇਕ ਲਿਖਤੀ ਸ਼ਿਕਾਇਤ ਕੀਤੀ ਗਈ ਹੈ। ਇਸ ਤੇ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਤਕਨੀਕੀ ਪ੍ਰੇ-ਸ਼ਾ-ਨੀ ਆ ਰਹੀ ਹੈ,ਤੇ ਉਹ ਅਜੇ ਕੁਝ ਨਹੀਂ ਕਰ ਸਕਦੇ। ਕਿਸਾਨੀ ਸੰਘਰਸ਼ ਦੇ ਚੱਲਦੇ ਹੋਏ ਜੀਓ ਦੇ ਬਹੁਤ ਜ਼ਿਆਦਾ ਨੰਬਰ ਬੰਦ ਹੋ ਗਏ ਹਨ। ਜੀਓ ਤੇ 1800 ਦੇ ਕਰੀਬ ਟਾਵਰ ਬੰਦ ਹੋਣ ਕਾਰਣ ਨੈਟਵਰਕ ਵੀ ਠੱਪ ਹੋ ਗਿਆ ਹੈ।
ਇਸ ਕਾਰਨ ਵੀ ਬਹੁਤ ਸਾਰੇ ਲੋਕ ਆਪਣੇ ਨੰਬਰ ਪੋਰਟ ਕਰਵਾ ਰਹੇ ਹਨ। ਦਿੱਲੀ ਸੰਘਰਸ਼ ਦੌਰਾਨ ਜੀਓ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਚੱਲਦੇ ਹੋਏ ਜੀਓ ਨੰਬਰ ਨੂੰ ਹੋਰ ਕੰਪਨੀਆਂ ਦੇ ਨੰਬਰ ਵਿਚ ਪੋਰਟ ਕਰਵਾਇਆ ਜਾ ਰਿਹਾ ਹੈ। ਹੁਣ ਜੀਓ ਨੰਬਰ ਨੂੰ ਪੋਰਟ ਕਰਵਾਉਣ ਲਈ 1900 ਤੇ ਮੈਸਜ ਕਰਦੇ ਸਮੇਂ ਅੱਗੋਂ ਮੈਸਜ ਫੈਲਾ ਰਿਹਾ ਹੈ। ਪਹਿਲਾਂ ਨੰਬਰ ਪੋਰਟ ਕਰਨ ਸਬੰਧੀ ਕੋਲ ਭੇਜਿਆ ਜਾਂਦਾ ਸੀ ਜੋ ਹੁਣ ਨਹੀਂ ਆ ਰਿਹਾ। ਹੁਣ ਜੀਓ ਕੰਪਨੀ ਘਾਟੇ ਵਿਚ ਜਾ ਰਹੀ ਹੈ ਜਿਸ ਨੂੰ ਵੇਖਦੇ ਹੋਏ ਨੰਬਰ ਪੋਰਟ ਕਰਨ ਨੂੰ ਬੰਦ ਕਰ ਦਿੱਤਾ ਗਿਆ ਹੈ।
Previous Postਕਿਸਾਨ ਅੰਦੋਲਨ : ਕਿਸਾਨ ਨੂੰ ਮਿਲੀ ਇਸ ਤਰਾਂ ਮੌਤ , ਹੁਣ ਹੋ ਰਹੀ ਇਹ ਮੰਗ
Next Postਸਾਵਧਾਨ : ਪੰਜਾਬ ਦੇ ਮੌਸਮ ਬਾਰੇ ਆਈ ਤਾਜਾ ਵੱਡੀ ਖਬਰ, ਇਹਨਾਂ ਇਹਨਾਂ ਦਿਨਾਂ ਵਿਚ ਆ ਸਕਦਾ ਮੀਂਹ