ਆਈ ਤਾਜਾ ਵੱਡੀ ਖਬਰ
ਜਿੱਥੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਲੈ ਕੇ ਸਭ ਚਿੰਤਾ ਵਿੱਚ ਹਨ। ਉਥੇ ਹੀ ਕੋਈ ਨਾ ਕੋਈ ਅਜਿਹੀ ਦੁਖਦਾਈ ਖ਼ਬਰ ਸਾਹਮਣੇ ਆ ਜਾਂਦੀ ਹੈ। ਜੋ ਮਾਹੌਲ ਨੂੰ ਹੋਰ ਗਮਗੀਨ ਕਰ ਦਿੰਦੀ ਹੈ। ਰੱਬ ਹੀ ਜਾਣਦਾ ਹੈ ਕਿ 2020 ਸਾਲ ਦੇ ਵਿੱਚ ਸ਼ੁਰੂ ਹੋਏ ਦੁੱਖਾਂ ਦਾ ਅੰਤ ਕਦੋਂ ਹੋਵੇਗਾ। ਇਸ ਸਾਲ ਦੇ ਵਿਚ ਦੁਨੀਆ ਦੇ ਉਪਰ ਜੋਂ ਕਹਿਰ ਗੁਜ਼ਰਿਆ ਹੈ, ਉਸ ਦੀ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ।
ਜਿਸ ਨੂੰ ਸੁਣ ਕੇ ਬਹੁਤ ਦੁੱਖ ਪਹੁੰਚਦਾ ਹੈ। ਇਸ ਦੁਨੀਆਂ ਤੋਂ ਗਏ ਹੋਏ ਲੋਕਾਂ ਦੀ ਕਦੇ ਵੀ ਕਮੀ ਪੂਰੀ ਨਹੀਂ ਹੋ ਸਕਦੀ। ਪੰਜਾਬ ਵਿੱਚ ਆਏ ਦਿਨ ਹੀ ਇਹੋ ਜਿਹੇ ਹਾਦਸੇ ਹੁੰਦੇ ਹਨ। ਜਿਨ੍ਹਾਂ ਨੂੰ ਸੁਣ ਕੇ ਵਿਸ਼ਵਾਸ ਕਰਨਾ ਮੁ-ਸ਼-ਕਿ-ਲ ਹੋ ਜਾਂਦਾ ਹੈ। ਬਹੁਤ ਸਾਰੇ ਸੜਕ ਹਾਦਸਿਆਂ ਦੇ ਵਿੱਚ,ਕੁਝ ਬਿਮਾਰੀ ਦੇ ਚਲਦੇ ਹੋਏ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਕੁਝ ਦਿਨਾਂ ਚ ਹੀ ਬਹੁਤ ਸਾਰੇ ਅਜਿਹੇ ਹਾਦਸੇ ਸਾਹਮਣੇ ਆਏ ਹਨ। ਹੁਣ ਪੰਜਾਬ ਵਿਚ ਇਕ ਅਜਿਹਾ ਕਹਿਰ ਵਾਪਰਿਆ ਜਿੱਥੇ ਖੇਤਾਂ ਵਿੱਚ ਹੀ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ ਹੈ।
ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਾਨਸਾ ਜਿਲੇ ਦੇ ਪਿੰਡ ਬਰ੍ਹੇ ਦੀ ਹੈ। ਜਿਥੇ ਇੱਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰ ਦੇ ਰਿਸ਼ਤੇਦਾਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੂਟਾ ਸਿੰਘ ਅਤੇ ਉਨ੍ਹਾਂ ਦਾ ਬੇਟਾ ਗੁਰਜੰਟ ਸਿੰਘ ਖੇਤਾਂ ਵਿੱਚ ਪਾਣੀ ਲਈ ਮੋਟਰ ਲਾਉਣ ਦਾ ਕੰਮ ਕਰ ਰਹੇ ਸਨ। ਉਸ ਸਮੇਂ ਉਨ੍ਹਾਂ ਦੇ ਨਾਲ ਖੇਤਾਂ ਵਿੱਚ ਇੱਕ ਮਿਸਤਰੀ ਵੀ ਕੰਮ ਕਰ ਰਿਹਾ ਸੀ। ਕੰਮ ਕਰਦੇ ਸਮੇਂ ਹੀ ਗੁਰਜੰਟ ਸਿੰਘ,ਬੂਟਾ ਸਿੰਘ ਅਤੇ ਮਿਸਤਰੀ ਗੁਰਦੀਪ ਸਿੰਘ ਨੂੰ ਅਚਾਨਕ ਕਰੰਟ ਲੱਗਿਆ।
ਇਸ ਘਟਨਾ ਦੇ ਵਿੱਚ ਗੁਰਜੰਟ ਸਿੰਘ ਦੀ ਕਰੰਟ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਵਿੱਚ ਜ਼ਖ਼ਮੀ ਹੋਏ ਬੂਟਾ ਸਿੰਘ ਅਤੇ ਮਿਸਤਰੀ ਗੁਰਦੀਪ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਹ ਜੇਰੇ ਇਲਾਜ ਹਨ। ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਪਾਸੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ।ਇਸ ਘਟਨਾ ਕਾਰਨ ਪਿੰਡ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਮ੍ਰਿਤਕ ਨੌਜਵਾਨ ਗੁਰਜੰਟ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
Previous Postਚੋਟੀ ਦੇ ਮਸ਼ਹੂਰ ਬੱਲੇਬਾਜ ਦੀ ਹੋਈ ਅਚਾਨਕ ਮੌਤ, ਛਾਇਆ ਖੇਡ ਜਗਤ ਚ ਸੋਗ
Next Postਪੰਜਾਬ ਚ ਇਥੇ ਵਾਪਰਿਆ ਕਹਿਰ ਸਾਰੇ ਇਲਾਕੇ ਚ ਛਾਇਆ ਸੋਗ