ਆਈ ਤਾਜਾ ਵੱਡੀ ਖਬਰ
ਇਸ ਸਾਲ ਦੇ ਵਿੱਚ ਇਨੀਆ ਜ਼ਿੰਦਗੀਆ ਇਸ ਦੁਨੀਆ ਤੋਂ ਤੋਂ ਦੂਰ ਹੋ ਜਾਣਗੀਆਂ । ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ।ਇਸ ਸਾਲ ਦੇ ਵਿਚ ਇਕ ਤੋਂ ਬਾਅਦ ਇਕ ਇਹੋ ਜਿਹੀਆਂ ਦੁਖਦਾਈ ਖਬਰ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਜਿਸ ਤੋਂ ਲੱਗਦਾ ਹੈ ਕਿ ਇਹ ਸਾਲ ਸਿਰਫ ਦੁਖਦਾਈ ਖ਼ਬਰ ਸੁਣਾਉਣ ਲਈ ਹੀ ਆਇਆ ਹੈ। ਇਸ ਸਾਲ ਦੇ ਵਿੱਚ ਬਹੁਤ ਸਾਰੇ ਅਜਿਹੇ ਹਾਦਸੇ ਸਾਹਮਣੇ ਆਏ ਹਨ ਜਿਨ੍ਹਾਂ ਬਾਰੇ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਇਸ ਸਾਲ ਦੇ ਵਿੱਚ ਵਿਸ਼ਵ ਵਿਚ ਆਉਣ ਵਾਲੀਆਂ ਦੁਖਦਾਈ ਖਬਰਾਂ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ।
ਇਕ ਤੋਂ ਬਾਅਦ ਇਕ ਅਜਿਹੀਆਂ ਖਬਰਾਂ ਨੇ ਇਨਸਾਨ ਦੇ ਮਨੋਬਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਸਾਲ ਦੇ ਵਿਚ ਜਿਥੇ ਕੋਰੋਨਾ ਦੇ ਪ੍ਰਕੋਪ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਈ। ਉਥੇ ਹੀ ਕੁਝ ਬੀਮਾਰੀਆਂ ਦੇ ਚੱਲਦੇ ਹੋਏ ,ਤੇ ਕੁਝ ਸੜਕ ਹਾਦਸੇ ਦੇ ਕਾਰਨ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਇਸ ਤੋਂ ਇਲਾਵਾ ਇਸ ਸਾਲ ਦੇ ਵਿੱਚ ਬਹੁਤ ਸਾਰੇ ਹਵਾਈ ਹਾਦਸੇ ਵੀ ਸਾਹਮਣੇ ਆਏ ਹਨ,ਜਿਨ੍ਹਾਂ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਈ।
ਅਜਿਹਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ,ਜਿਥੇ ਹੁਣ ਇੰਡੀਆ ਦੇ ਗਵਾਂਢ ਵਿੱਚ ਵੀ ਅਸਮਾਨ ਦੇ ਵਿੱਚ ਭਿਆਨਕ ਹਵਾਈ ਹਾਦਸਾ ਹੋਇਆ ਹੈ। ਜਿਸ ਕਾਰਨ ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ ਬਾਲਟੀਸਤਾਨ ਦੇ ਮਿਨੀ ਮਾਰਗ ਦੇ ਖੇਤਰ ਵਿੱਚ ਇਕ ਫ਼ੌਜੀ ਹੈਲੀਕਾਪਟਰ ਕੁਝ ਤਕਨੀਕੀ ਕਾਰਨਾਂ ਕਰਕੇ ਹਾਦਸਾਗ੍ਰਸਤ ਹੋ ਗਿਆ ਹੈ। ਇਹ ਫੋਜੀ ਹੈਲੀਕਾਪਟਰ ਉਸ ਸਮੇਂ ਹਾਦਸਾਗ੍ਰਸਤ ਹੋ ਗਿਆ ਜਦੋਂ ਇੱਕ ਸਿਪਾਹੀ ਅਬਦੁੱਲ ਕਦੀਰ ਦੀ ਲਾਸ਼ ਨੂੰ ਸਕਾਰਟੂ ਵਿਚ ਸਥਿਤ ਕੰਬਾਈਨਡ ਮਿਲਟਰੀ ਹਸਪਤਾਲ ਵਿੱਚੋਂ ਬਾਹਰ ਕੱਢ ਰਿਹਾ ਸੀ।
ਮਿਲੀ ਜਾਣਕਾਰੀ ਅਨੁਸਾਰ ਇਹ ਹੈਲੀਕਾਪਟਰ ਇੱਕ ਸੈਨਿਕ ਦੀ ਲਾਸ਼ ਨੂੰ ਲੈ ਜਾ ਰਿਹਾ ਸੀ ਜਿਸ ਦੀ ਬਰਫ ਵਿੱਚ ਫਸਣ ਕਾਰਨ ਮੌਤ ਹੋ ਗਈ ਸੀ। ਇਸ ਹਾਦਸੇ ਵਿਚ ਦੋ ਪਾਇਲਟ ਸਮੇਤ ਘੱਟ ਤੋਂ ਘੱਟ ਚਾਰ ਸੈਨਾ ਦੇ ਜਵਾਨ ਵੀ ਮਾਰੇ ਗਏ ਹਨ। ਜਿਨ੍ਹਾਂ ਦੀ ਪੁਸ਼ਟੀ ਫੌਜ ਵੱਲੋਂ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਦੋਵੇਂ ਪਾਇਲਟ ਮੇਜਰ ਐਮ ਹੁਸੈਨ ਅਤੇ ਸਹਿ ਪਾਇਲਟ ਮੇਜਰ ਅਯਾਜ਼ ਫਾਰੂਕ, ਨਾਈਕ ਇੰਜ਼ੀਮਮ ਆਲਮ ਅਤੇ ਸਿਪਾਹੀ ਮੁਹੰਮਦ ਫਾਰੂਕ ਇਸ ਹਾਦਸੇ ਵਿੱਚ ਮਾਰੇ ਗਏ ਹਨ।
Previous Postਕੰਗਨਾ ਰਣੌਤ ਨੂੰ ਸਬਕ ਸਿਖਾਉਣ ਵਾਲੀ 80 ਸਾਲਾਂ ਦੀ ਮਾਤਾ ਬਾਰੇ ਹੁਣ ਆਈ ਇਹ ਵੱਡੀ ਖਬਰ, ਸਾਰੇ ਪਾਸੇ ਚਰਚਾ
Next Postਪੰਜਾਬ ਚ ਇਸ ਕਾਰਨ 30-40 ਜਾਣਿਆਂ ਤੇ ਕੇਸ ਹੋਏ ਦਰਜ – ਆਈ ਤਾਜਾ ਵੱਡੀ ਖਬਰ