ਆਈ ਤਾਜਾ ਵੱਡੀ ਖਬਰ
ਸੂਬੇ ਅੰਦਰ ਜਿਸ ਸਮੇਂ ਤੋਂ ਕਿਸਾਨ ਜਥੇ ਬੰਦੀਆਂ ਵੱਲੋਂ ਖ਼ੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ, ਉਸ ਸਮੇਂ ਤੋਂ ਹੀ ਬਿਜਲੀ ਸਬੰਧੀ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਕਿਸਾਨਾਂ ਵੱਲੋਂ ਰੇਲ ਆਵਾਜਾਈ ਠੱਪ ਕੀਤੀ ਜਾਣ ਕਾਰਨ ਮਾਲ ਗੱਡੀਆਂ ਦੇ ਨਾ ਆਉਣ ਕਾਰਨ ਸੂਬੇ ਦੇ ਪਾਵਰ ਪਲਾਂਟਾਂ ਵਿਚ ਕੋਲੇ ਦੀ ਭਾਰੀ ਕਿੱ-ਲ-ਤ ਕਾਰਨ ਬਿਜਲੀ ਦੀ ਸਪਲਾਈ ਉਪਰ ਗਹਿਰਾ ਅਸਰ ਪਿਆ ਸੀ। ਜਿਸਦੇ ਚਲਦੇ ਹੋਏ ਪੰਜਾਬ ਭਰ ਵਿੱਚ ਬਿਜਲੀ ਕੱਟਾਂ ਵਿੱਚ ਇਜ਼ਾਫਾ ਹੋ ਗਿਆ ਸੀ।
ਰੇਲ ਆਵਾਜਾਈ ਮੁੜ ਤੋਂ ਬਹਾਲ ਹੋਣ ਕਾਰਨ ਇਹ ਸ-ਮੱ-ਸਿ-ਆ ਦੂਰ ਹੋ ਗਈ ਹੈ। ਬਿਜਲੀ ਸਪਲਾਈ ਪ੍ਰਭਾਵਤ ਹੋਣ ਕਾਰਨ ਲੋਕਾਂ ਨੂੰ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਥੇ ਹੀ ਹੁਣ ਪੰਜਾਬ ਵਿੱਚ ਕੱਲ ਨੂੰ ਕੁਝ ਥਾਵਾਂ ਤੇ ਬਿਜਲੀ ਬੰਦ ਰਹਿਣ ਸਬੰਧੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਇਸ ਸ਼ਹਿਰ ਵਿੱਚ ਕੱਲ੍ਹ ਬਿਜਲੀ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਹੋਣ ਕਾਰਨ ਲੋਕਾਂ ਨੂੰ ਸ-ਮੱ-ਸਿ-ਆ-ਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਿਜਲੀ ਦੀ ਸਪਲਾਈ ਕੱਲ੍ਹ ਕੁਝ ਜ਼ਰੂਰੀ ਕੰਮਾਂ ਦੀ ਮੁਰੰਮਤ ਦੇ ਚਲਦਿਆਂ ਬੰਦ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਲ ਬਿਜਲੀ ਵਿਭਾਗ ਦੇ ਸ਼ਹਿਰੀ ਸਬ ਡਵੀਜ਼ਨ ਨੰਬਰ-1 ਕਪੂਰਥਲਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਰਮੇਸ਼ ਚੰਦਰ ਨੇ ਦੱਸਿਆ ਹੈ ਕਿ 11 ਕੇਵੀ ਆਨੰਦ ਅਗਰਵਾਲ ਫੀਡਰ, 11 ਕੇਵੀ ਪੁਰਾਣੀ ਦਾਣਾ ਮੰਡੀ ਫੀਡਰ, 11 ਕੇਵੀ ਮਾਰਕਫੈੱਡ ਫੀਡਰ, 11 ਕੇਵੀ ਜਲੌਖਾਨਾ ਫੀਡਰ ਤੇ 11 ਕੇਵੀ ਮੋਹੱਬਤ ਨਗਰ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 26 ਦਸੰਬਰ ਦਿਨ ਸ਼ਨਿਚਰਵਾਰ ਦੀ ਸਵੇਰ 10 ਤੋਂ ਲੈ ਕੇ ਸ਼ਾਮ ਚਾਰ ਵਜੇ ਤਕ ਬਿਜਲੀ ਸਪਲਾਈ ਬੰਦ ਰਹੇਗੀ,
ਜਿਸ ਕਾਰਨ ਸੁਲਤਾਨਪੁਰ ਰੋਡ, ਔਜਲਾ ਰੋਡ, ਅਸ਼ੋਕ ਵਿਹਾ, ਮੋਹਬੱਤ ਨਗਰ, ਪੁਰਾਣੀ ਦਾਣਾ ਮੰਡੀ, ਨਵੀਂ ਦਾਣਾ ਮੰਡੀ, ਮਹਿਤਾਬਗੜ੍ਹ, ਕੁਸ਼ਟ ਆਸ਼ਰਮ, ਉੱਚਾ ਥੋੜਾ, ਸੁੰਦਰ ਨਗਰ, ਕਿਲੇ ਵਾਲਾ ਮੁਹੱਲਾ, ਮਲਕਾਨਾ ਮੁਹੱਲਾ, ਸ਼ੇਰਾਂ ਵਾਲਾ ਗੇਟ ਤੇ ਅੰਮਿ੍ਤਸਰ ਰੋਡ ਆਦਿ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਪਹਿਲਾਂ ਹੀ ਬਿਜਲੀ ਦੇ ਕੱਟਾਂ ਸੰਬੰਧੀ ਸੂਚਨਾ ਦੇ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਪ੍ਰੇ-ਸ਼ਾ-ਨੀ ਦਾ ਸਾਹਮਣਾ ਨਾ ਕਰਨਾ ਪਵੇ। ਬਹੁਤ ਸਾਰੇ ਦੁਕਾਨਦਾਰਾਂ ਦੇ ਕੰਮਕਾਜ ਬਿਜਲੀ ਦੀ ਸਪਲਾਈ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁ-ਸ਼-ਕ-ਲ ਪੇਸ਼ ਆ ਸਕਦੀ ਹੈ।
Previous Postਹੁਣੇ ਹੁਣੇ ਅਮਿਤ ਸ਼ਾਹ ਨੇ ਖੇਤੀ ਬਿੱਲਾਂ ਤੇ ਦੇ ਦਿੱਤਾ ਵੱਡਾ ਬਿਆਨ , ਸਾਰੇ ਪਾਸੇ ਹੋ ਗਈ ਚਰਚਾ
Next Postਹੁਣੇ ਹੁਣੇ ਮਸ਼ਹੂਰ ਬੋਲੀਵੁਡ ਐਕਟਰ ਰਜਨੀਕਾਂਤ ਬਾਰੇ ਆਈ ਮਾੜੀ ਖਬਰ , ਹੋ ਰਹੀਆਂ ਦੁਆਵਾਂ