ਆਈ ਤਾਜਾ ਵੱਡੀ ਖਬਰ
ਭਾਰਤ ਦੇ ਵਿੱਚੋਂ ਬਹੁਤ ਸਾਰੇ ਲੋਕ ਰੋਜ਼ੀ-ਰੋਟੀ ਦੀ ਖਾਤਿਰ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮਕਾਜ ਕਰਦੇ ਹਨ। ਜਿਸ ਨਾਲ ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ।ਵਿਦੇਸ਼ਾਂ ਵਿੱਚ ਜਾ ਕੇ ਇਨ੍ਹਾਂ ਪ੍ਰਵਾਸੀ ਕਾਮਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਪਰਿਵਾਰ ਦੀ ਖਾਤਰ ਕੰਮ-ਕਾਜ ਕਰਨਾ ਪੈਂਦਾ ਹੈ। ਤਾ ਜੋ ਉਹ ਪਿੱਛੇ ਵਸਦੇ ਆਪਣੇ ਪਰਿਵਾਰ ਨੂੰ ਸਭ ਖ਼ੁਸ਼ੀਆਂ ਦੇ ਸਕਣ। ਇਸ ਸਾਲ ਦੇ ਵਿੱਚ ਬਹੁਤ ਸਾਰੇ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਨਾਲ ਵਾਪਰੀਆ ਮੰਦਭਾਗੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਇਸ ਸਾਲ ਦੇ ਵਿਚ ਦੁਖਦਾਈ ਖਬਰਾਂ ਦਾ ਆਉਣਾ ਲਗਾਤਾਰ ਜਾਰੀ ਹੈ। ਇਸ ਮੰਦਭਾਗੇ ਸਾਲ ਦੇ ਵਿੱਚ ਮੰਦਭਾਗੀਆਂ ਖਬਰਾਂ ਦੇ ਆਉਣ ਦਾ ਸਿਲਸਿਲਾ ਪਤਾ ਨਹੀ ਕਦੋਂ ਖਤਮ ਹੋਵੇਗਾ ।ਪੰਜਾਬ ਵਿਚ ਵੱਸਦੇ ਪਰਿਵਾਰਾਂ ਵੱਲੋਂ ਵਿਦੇਸ਼ ਗਏ ਪਰਿਵਾਰਕ ਮੈਂਬਰਾਂ ਦਾ ਰਾਹ ਤੱਕਿਆ ਜਾਂਦਾ ਹੈ , ਕਿ ਉਹ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਵਾਪਸ ਕਦੋਂ ਆਉਣਗੇ। ਜਦੋਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਨਾਲ ਵਾਪਰੇ ਹੋਏ ਹਾਦਸੇ ਦੀ ਖਬਰ ਪਰਿਵਾਰ ਤੱਕ ਪਹੁੰਚਦੀ ਹੈ ਤਾਂ, ਉਹ ਕਿਸੇ ਕਹਿਰ ਤੋਂ ਘੱਟ ਨਹੀਂ ਹੁੰਦੀ।
ਬਹੁਤ ਸਾਰੇ ਮਾਵਾਂ ਦੇ ਪੁੱਤ ਕਮਾਈ ਕਰਨ ਲਈ ਵਿਦੇਸ਼ ਜਾਂਦੇ ਹਨ ਤੇ ਵਾਪਸ ਉਨ੍ਹਾਂ ਦੀ ਲਾਸ਼ ਆਉਂਦੀ ਹੈ। ਅਜਿਹੇ ਬਹੁਤ ਸਾਰੇ ਹਾਦਸੇ ਆਮ ਹੀ ਵੇਖਣ ਤੇ ਸੁਣਨ ਨੂੰ ਮਿਲ ਰਹੇ ਹਨ। ਹੁਣ ਅਜਿਹੀ ਹੀ ਇਕ ਘਟਨਾ ਕੈਨੇਡਾ ਦੀ ਐਡਮਿੰਟਨ ਸਹਿਰ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ 23 ਸਾਲਾ ਪਹਿਲਵਾਨ ਨੌਜਵਾਨ ਕਰਨਵੀਰ ਸਿੰਘ ਦਿਉਲ ਦੀ 24 ਦਸੰਬਰ ਨੂੰ ਸਵੇਰੇ 7 ਵਜੇ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਨੌਜਵਾਨ ਸਪੋਰਟਸਮੈਨ ਵੀ ਸੀ ਅਤੇ ਪਹਿਲਵਾਨੀ ਵੀ ਕਰਦਾ ਸੀ।
ਜਿਸ ਲਈ ਇਹ ਨੌਜਵਾਨ ਰੋਜ਼ਾਨਾ ਜਿੰਮ ਜਾਣ ਦਾ ਸ਼ੌਕੀਨ ਸੀ। ਪੇਸ਼ੇ ਵਜੋਂ ਇਹ ਨੌਜਵਾਨ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਪੰਜਾਬ ਵਿੱਚ ਵਸਦੇ ਚਾਰ ਪੰਜ ਚਾਚੇ ਤਾਇਆਂ ਦੇ ਪਰਿਵਾਰ ਵਿਚੋਂ ਕਰਨਵੀਰ ਇਕਲੌਤਾ ਪੁੱਤਰ ਸੀ। ਜਿਸ ਦੀ ਮੌਤ ਨੇ ਸਭ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੈਨੇਡਾ ਵਿੱਚ ਮ੍ਰਿਤਕ ਦਾ ਕੋਈ ਵੀ ਪਰਿਵਾਰਕ ਮੈਂਬਰ ਨਾ ਹੋਣ ਤੇ ਪੁਲਿਸ ਵੱਲੋਂ ਕਾਰਵਾਈ ਤੋਂ ਬਾਅਦ ਮ੍ਰਿਤਕ ਦੇਹ ਨੂੰ ਪੰਜਾਬ ਭੇਜਿਆ ਜਾਵੇਗਾ। ਮ੍ਰਿਤਕ ਪੰਜਾਬ ਦੇ ਪਿੰਡ ਭੰਡਾਲ ਥੂਹਾ , ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ। ਇਸ ਖਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਕੈਨੇਡਾ ਵਿਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਮ੍ਰਿਤਕ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
Previous Postਅਮਰੀਕਾ ਚ ਖੇਤੀ ਕਨੂੰਨਾਂ ਦੇ ਵਿਰੁੱਧ ਹੋ ਗਿਆ ਇਹ ਵੱਡਾ ਐਕਸ਼ਨ , ਸਾਰੇ ਪਾਸੇ ਹੋ ਗਈ ਚਰਚਾ
Next Postਹੁਣ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਦੇ ਦੌਰਾਨ ਜਾਰੀ ਕਰਤਾ ਇਹ ਨਵਾਂ ਫੁਰਮਾਨ 1 ਜਨਵਰੀ ਤੋਂ ਹੋਵੇਗਾ ਲਾਗੂ