ਹੁਣ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਦੇ ਦੌਰਾਨ ਜਾਰੀ ਕਰਤਾ ਇਹ ਨਵਾਂ ਫੁਰਮਾਨ 1 ਜਨਵਰੀ ਤੋਂ ਹੋਵੇਗਾ ਲਾਗੂ

ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਜਿਥੇ ਸਮੇਂ-ਸਮੇਂ ਤੇ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਕਈ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਜਿਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਸਹੂਲਤਾਂ ਦੇ ਜ਼ਰੀਏ ਉਨ੍ਹਾਂ ਦੀ ਜ਼ਿੰਦਗੀ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇ। ਕੇਂਦਰ ਸਰਕਾਰ ਵੱਲੋਂ ਵਾਹਨਾਂ ਨਾਲ ਸਬੰਧਤ ਐਲਾਨ ਕੀਤੇ ਜਾ ਰਹੇ ਹਨ। ਜਿੱਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਕੜਾਕੇ ਦੀ ਠੰਢ ਵਿੱਚ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਕਰ ਰਹੀਆਂ ਹਨ। ਹੁਣ ਤੱਕ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦੀ ਮੀਟਿੰਗ ਬੇਸਿੱਟਾ ਰਹੀਆਂ ਹਨ।

ਕੇਂਦਰ ਸਰਕਾਰ ਵੱਲੋਂ ਇਸ ਤੋਂ ਹਟ ਕੇ ਹੋਰ ਐਲਾਨ ਕੀਤੇ ਜਾ ਰਹੇ ਹਨ। ਹੁਣ ਮੋਦੀ ਸਰਕਾਰ ਵੱਲੋਂ 1 ਜਨਵਰੀ 2021 ਤੋਂ ਇਹ ਐਲਾਨ ਕਰ ਦਿੱਤਾ ਹੈ। ਇਹ ਕੰਮ ਨਾ ਕਰਨ ਤੇ ਤੁਹਾਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟੋਲ ਪਲਾਜ਼ਾ ਤੇ ਲੰਬੀਆਂ ਲਾਈਨਾਂ ਨੂੰ ਮੁਸ਼ਕਿਲ ਤੋ ਬਚਾਉਣ ਲਈ ਅਤੇ ਸਮੇਂ ਦੀ ਘੱਟ ਵਰਤੋਂ ਲਈ ਕੇਂਦਰ ਸਰਕਾਰ ਵੱਲੋਂ ਟੋਲ ਟੈਕਸ ਦੇਣ ਲਈ ਫਾਸਟ ਟੈਗ ਸਿਸਟਮ ਸ਼ੁਰੂ ਕੀਤਾ ਗਿਆ ਸੀ। ਜਿਸ ਨਾਲ ਵਾਹਨ ਚਾਲਕ ਦਾ ਸਮਾਂ ਬਚਾ ਸਕਦਾ ਹੈ ਤੇ ਟੋਲ ਟੈਕਸ ਦੇ ਪੈਸੇ ਉਸ ਦੇ ਫਾਸਟ ਟੈਗ ਜ਼ਰੀਏ ਕੱਟੇ ਜਾਣਗੇ। ਹੁਣ 1 ਜਨਵਰੀ ਤੋਂ ਫਾਸਟੈਗ ਦੇ ਬਿਨਾਂ ਵਾਹਨ ਚਲਾਉਣ ਵਾਲਿਆਂ ਨੂੰ ਦੁੱਗਣੇ ਟੈਕਸ ਦਾ ਭੁਗਤਾਨ ਕਰਨਾ ਪਵੇਗਾ।

ਵਾਹਨ ਚਾਲਕ ਕੋਲ ਫਾਸਟੈਗ ਦੀ ਸੁਵਿਧਾ ਹੋਣ ਤੇ ਵਾਹਨ ਦਾ ਸਮਾਂ ਅਤੇ ਤੇਲ ਵੀ ਬਚੇਗਾ ਅਤੇ ਉਸ ਨੂੰ ਟੋਲ ਪਲਾਜ਼ਾ ਤੇ ਵਧੇਰੇ ਟਾਇਮ ਦੇਣ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਇਸ ਸਭ ਬਾਰੇ ਜਾਣਕਾਰੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਵੀਰਵਾਰ ਨੂੰ ਦਿੱਤੀ ਗਈ ਹੈ। ਇਸ ਸਮੇਂ ਉਹਨਾਂ ਨੇ ਐਲਾਨ ਕੀਤਾ ਹੈ ਕਿ 1 ਜਨਵਰੀ 2021 ਤੋਂ ਸਾਰੇ ਵਾਹਨਾਂ ਲਈ ਫਾਸਟ ਟੈਗ ਲਾਜ਼ਮੀ ਕੀਤਾ ਜਾ ਰਿਹਾ ਹੈ। ਇਸ ਸਮੇਂ ਸੜਕੀ ਆਵਾਜਾਈ ਤੇ ਰਾਜ ਮੰਤਰੀ ਨਿਤਿਨ

ਗਡਕਰੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਹੈ ਕਿ ਜਿਹੜੇ ਛੋਟੇ ਵਾਹਨਾਂ ਨੂੰ ਫਾਸਟ ਟੈਗ ਤੋਂ ਛੋਟ ਦਿੱਤੀ ਗਈ ਸੀ। ਉਸ ਨੂੰ ਹੁਣ 1 ਜਨਵਰੀ 2021 ਤੋਂ ਖਤਮ ਕੀਤਾ ਜਾ ਰਿਹਾ ਹੈ। ਇਸ ਲਈ ਸੱਭ ਵਾਹਨਾਂ ਲਈ ਫਾਸਟ ਟੈਗ 1 ਜਨਵਰੀ 2021 ਤੋਂ ਲਾਜ਼ਮੀ ਕੀਤਾ ਗਿਆ ਹੈ। ਇੱਕ ਸਿਸਟਮ ਦੇ ਜਰੀਏ ਸਰਕਾਰ ਦੀ ਯੋਜਨਾ ਟੋਲ ਟੈਕਸ ਕੁਲੈਕਸ਼ਨ 100 ਫੀਸਦੀ ਕਰਨ ਦੀ ਹੈ।