ਆਈ ਤਾਜਾ ਵੱਡੀ ਖਬਰ
ਭਾਰਤ ਦੇਸ਼ ਦਾ ਨਾਮ ਗੌਰਵ ਦੇ ਨਾਲ ਉੱਚਾ ਚੁੱਕਣ ਵਾਲੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਲੋਕ ਹਮੇਸ਼ਾ ਹੀ ਦੇਸ਼ ਦੇ ਹਿੱਤਾਂ ਬਾਰੇ ਸੋਚਦੇ ਹਨ। ਇਹ ਲੋਕ ਵੱਖ-ਵੱਖ ਕਿੱਤਿਆਂ ਨਾਲ ਜੁੜੇ ਹੁੰਦੇ ਹਨ ਅਤੇ ਆਪੋ ਆਪਣੇ ਯੋਗਦਾਨ ਸਦਕਾ ਦੇਸ਼ ਦੇ ਮਾਣ ਸਨਮਾਨ ਵਿੱਚ ਵਾਧਾ ਕਰਦੇ ਹਨ। ਕ੍ਰਿਕਟ ਜਗਤ ਦੀ ਦੁਨੀਆ ਵਿੱਚ ਵੀ ਭਾਰਤ ਦੇਸ਼ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਹੈ ਜਿਸ ਵਾਸਤੇ ਬਹੁਤ ਸਾਰੇ ਕ੍ਰਿਕਟਰਾਂ ਨੇ ਮਿਹਨਤ ਕੀਤੀ ਹੈ। ਇਨ੍ਹਾਂ ਵਿੱਚੋਂ ਹੀ ਭਾਰਤੀ ਕ੍ਰਿਕਟ ਟੀਮ ਦੇ ਮਹਾਨ ਸਾਬਕਾ ਸਪਿਨਰ ਬਿਸ਼ਨ ਸਿੰਘ ਬੇਦੀ ਹਨ ਜੋ ਹੁਣ ਆਪਣੇ ਡੀਡੀਸੀਏ ਸੰਘ ਦੀ ਮੈਂਬਰਸ਼ਿਪ ਛੱਡ ਰਹੇ ਹਨ।
ਉਨ੍ਹਾਂ ਨੇ ਇਹ ਫੈਸਲਾ ਡੀਡੀਸੀਏ ਦੇ ਸਵ. ਪ੍ਰਧਾਨ ਅਰੁਣ ਜੇਟਲੀ ਦੀ ਮੂਰਤੀ ਨੂੰ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਲਗਾਏ ਜਾਣ ਦੇ ਵਿਰੋਧ ਵਜੋਂ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਇੱਥੇ ਵੀ ਭਰਾ ਭਤੀਜਾਵਾਦ ਅਤੇ ਕ੍ਰਿਕਟਰਾਂ ਤੋਂ ਉਪਰ ਪ੍ਰਸ਼ਾਸਕਾਂ ਨੂੰ ਰੱਖਿਆ ਜਾਂਦਾ ਹੈ। ਉਨ੍ਹਾਂ ਨੇ ਡੀਡੀਸੀਏ ਦੇ ਮੌਜੂਦਾ ਪ੍ਰਧਾਨ ਅਤੇ ਅਰੁਣ ਜੇਟਲੀ ਦੇ ਪੁੱਤਰ ਰੋਹਨ ਜੇਟਲੀ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਉਨ੍ਹਾਂ ਆਖਿਆ ਕਿ ਮੈਂ ਕਾਫੀ ਸਹਿਣ ਸ਼ੀਲ ਇਨਸਾਨ ਹਾਂ ਪਰ ਹੁਣ ਮੇਰੇ ਸਬਰ ਦਾ ਬੰਨ ਟੁੱ- ਟ ਰਿਹਾ ਹੈ।
ਡੀਡੀਸੀਏ ਨੇ ਮੇਰੇ ਸਬਰ ਦੀ ਪ੍ਰੀਖਿਆ ਲਈ ਹੈ ਅਤੇ ਮੈਨੂੰ ਇਹ ਕਠੋਰ ਕਦਮ ਚੁੱਕਣ ਲਈ ਮਜਬੂਰ ਕੀਤਾ। ਮੈਂ ਤੁਹਾਨੂੰ ਮੇਰਾ ਨਾਮ ਉਸ ਸਟੈਂਡ ਤੋਂ ਹਟਾਉਣ ਦੀ ਬੇਨਤੀ ਕਰਦਾ ਹਾਂ ਜੋ ਮੇਰੇ ਨਾਮ ਉੱਤੇ ਹੈ ਅਤੇ ਇਹ ਤੁਰੰਤ ਪ੍ਰਭਾਵ ਨਾਲ ਕੀਤਾ ਜਾਵੇ। ਮੈਂ ਡੀਡੀਸੀਏ ਦੀ ਮੈਂਬਰਸ਼ਿਪ ਵੀ ਛੱਡ ਰਿਹਾ ਹਾਂ। ਜ਼ਿਕਰਯੋਗ ਹੈ ਕਿ ਸਵ. ਅਰੁਣ ਜੇਟਲੀ 1999 ਤੋਂ 2013 ਤੱਕ ਇਸ ਸੰਘ ਦੇ ਪ੍ਰਧਾਨ ਰਹੇ ਜਿਨ੍ਹਾਂ ਦੀ ਯਾਦ ਵਿਚ ਕ੍ਰਿਕਟ ਸੰਘ ਉਨ੍ਹਾਂ ਦੀ 6 ਫੁੱਟ ਦੀ ਮੂਰਤੀ
ਕੋਟਲਾ ਸਟੇਡੀਅਮ ਵਿੱਚ ਲਗਾਉਣ ਬਾਰੇ ਸੋਚ ਰਿਹਾ ਹੈ। ਬਿਸ਼ਨ ਸਿੰਘ ਬੇਦੀ ਨੇ ਕਿਹਾ ਕਿ ਸਵ. ਅਰੁਨ ਜੇਟਲੀ ਮੂਲ ਰੂਪ ਤੋਂ ਨੇਤਾ ਹਨ ਅਤੇ ਉਨ੍ਹਾਂ ਦੀ ਮੂਰਤੀ ਅਤੇ ਯਾਦਾਂ ਨੂੰ ਸੰਸਦ ਵਿੱਚ ਹੀ ਸਜਾਉਣਾ ਚਾਹੀਦਾ ਹੈ। ਡੀ ਡੀ ਸੀ ਏ ਵਿਸ਼ਵ ਦੀ ਸੰਸਕ੍ਰਿਤੀ ਨੂੰ ਨਹੀਂ ਸਮਝਦਾ ਉਸ ਨੂੰ ਇਹ ਨਹੀਂ ਪਤਾ ਕਿ ਕ੍ਰਿਕਟ ਸਟੇਡੀਅਮ ਦੇ ਵਿਚ ਕ੍ਰਿਕਟਰਾਂ ਦੇ ਨਾਮ ਹੀ ਮੁੱਖ ਰਹਿਣੇ ਚਾਹੀਦੇ ਹਨ ਤਾਂ ਜੋ ਬਾਕੀ ਦੇ ਕ੍ਰਿਕਟਰਾਂ ਨੂੰ ਇਸ ਤੋ ਪ੍ਰੇਰਨਾ ਮਿਲ ਸਕੇ।
Previous Postਕੇਂਦਰ ਤੋਂ ਆਈ ਕਿਸਾਨਾਂ ਬਾਰੇ ਵੱਡੀ ਖਬਰ: 25 ਦਸੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਕਰਨਗੇ ਇਹ ਕੰਮ ਹੋ ਗਿਆ ਐਲਾਨ
Next Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਕਈ ਗੱਡੀਆਂ ਆਪਸ ਚ ਵਜੀਆਂ ਮਚੀ ਹਾਹਾਕਾਰ